ਖੰਨਾ---ਬੇਟੀ ਬਚਾਓ, ਬੇਟੀ ਪੜਾਓ ਸਕੀਮ ਤਹਿਤ ਸਿਵਲ ਹਸਪਤਾਲ ਖੰਨਾ ਵਿਖੇ ਸੀਡੀਪੀਓ ਖੰਨਾ ਸਰਬਜੀਤ ਕੌਰ ਦੀ ਅਗਵਾਈ 'ਚ ਨਵਜੰਮੀਆਂ ਬੱਚੀਆਂ ਦਾ ਸਨਮਾਨ ਕੀਤਾ ਗਿਆ। ਇਹ ਸਨਮਾਨ ਐੱਸਡੀਐੱਮ ਸੰਦੀਪ ਸਿੰਘ, ਸੀਡੀਪੀਓ ਸਰਬਜੀਤ ਕੌਰ, ਐੱਸਐੱਮਓ ਡਾ. ਰਾਜਿੰਦਰ ਗੁਲਾਟੀ ਨੇ ਕੀਤਾ। ਸੰਦੀਪ ਸਿੰਘ ਨੇ ਕਿਹਾ ਕਿ ਸਾਨੂੰ ਕੁੜੀ ਤੇ ਮੁੰਡੇ 'ਚ ਕੋਈ ਫਰਕ ਨਹੀਂ ਸਮਝਣਾ ਚਾਹੀਦਾ ਹੈ। ਲੜਕੀਆਂ ਦਾ ਪਾਲਣ-ਪੋਸ਼ਣ ਵਧੀਆ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਉੱਚ ਸਿੱਖਿਆ ਦਿਵਾਉਣੀ ਚਾਹੀਦੀ ਹੈ ਤਾਂ ਕਿ ਲੜਕੀਆਂ ਆਪਣੇ ਪੈਰਾਂ 'ਤੇ ਖੜੀਆਂ ਹੋ ਸਕਣ। ਨਵਜੰਮੀਆਂ ਲੜਕੀਆਂ ਦੀਆਂ ਮਾਵਾਂ ਜਸਵਿੰਦਰ ਕੌਰ ਪਤਨੀ ਗਗਨਦੀਪ ਸਿੰਘ, ਕਰਨਵੀਰ ਕੌਰ ਪਤਨੀ ਸਤਨਾਮ ਸਿੰਘ, ਸੁਖਦੀਪ ਕੌਰ ਪਤਨੀ ਹਰਦੇਵ ਸਿੰਘ, ਗੁਰਪ੍ਰੀਤ ਕੌਰ ਪਤਨੀ ਪਰਮਜੀਤ ਸਿੰਘ, ਲੀਲਾ ਵਰਮਾ ਪਤਨੀ ਨਵਦੀਪ ਕੁਮਾਰ, ਨਵਦੀਪ ਕੌਰ ਪਤਨੀ ਜਗਦੀਪ ਸਿੰਘ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ । ਸਰਬਜੀਤ ਕੌਰ ਨੇ ਬੱਚੀਆਂ ਦੀ ਸੰਭਾਲ ਦੇ ਸਬੰਧ 'ਚ ਜਾਣਕਾਰੀ ਦਿੱਤੀ। ਡਾ. ਰਜਿੰਦਰ ਗੁਲਾਟੀ ਵੱਲੋਂ ਬੱਚੀਆਂ ਲਈ ਪਹਿਲਾਂ ਛੇ ਮਹੀਨੇ ਮਾਂ ਦੇ ਦੁੱਧ ਦੀ ਮਹੱਤਤਾ ਤੇ ਨਵਜੰਮੀਆਂ ਬੱਚੀਆਂ ਦੇ ਟੀਕਾਕਰਣ ਦੇ ਸਬੰਧ 'ਚ ਜਾਣਕਾਰੀ ਦਿੱਤੀ ਗਈ। ਇਸ ਮੌਕੇ ਏਐੱਨਐੱਮ ਪਰਮਜੀਤ ਕੌਰ, ਰਾਜਵੰਤ ਕੌਰ, ਨਰਸਿੰਗ ਸਿਸਟਰ ਹਰਪਾਲ ਕੌਰ, ਸੁਪਰਵਾਈਜਰ ਸ਼ਸ਼ੀ ਬਾਲਾ, ਗੁਰਮੀਤ ਕੌਰ, ਜਸਪਾਲ ਕੌਰ ਆਦਿ ਸਨ।
Monday, January 6, 2020
ਨਵਜੰਮੀਆਂ ਬੱਚੀਆਂ ਦਾ ਸਨਮਾਨ