Tuesday, January 14, 2020

ਪ੍ਰਾਇਮਰੀ ਸਕੂਲ ਖੰਨਾ -8 ਵਿਖੇ ਕੁੜੀਆਂ ਦੀ ਲੋਹੜੀ ਮਨਾਈ









ਖੰਨਾ--

ਖੰਨਾ--ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਵਿਖੇ ਸਾਦਾ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਤੌਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ) ਸ੍ਰੀਮਤੀ ਰਾਜਿੰਦਰ ਕੌਰ ਜੀ ਪਹੁੰਚੇ।ਬੇਟੀ ਬਚਾਓ,ਬੇਟੀ ਪੜ੍ਹਾਓ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਦਾਖਲਾ ਮੁਹਿੰਮ ਤਹਿਤ ਸਕੂਲ ਦੀਆਂ ਦਿਵਿਆਂਗ ਕੁੜੀਆਂ ਤੇ ਪ੍ਰਾਇਮਰੀ ਦੀਆਂ ਕੁੜੀਆਂ ਦੀ ਲੋਹੜੀ ਮਨਾਈ ਗਈ।ਇਸ ਮੌਕੇ ਸਰਪਰਸਤ ਅਧਿਆਪਕ / ਵਿਦਿਆਰਥੀ ਭਲਾਈ ਸੰਸਥਾ ਖੰਨਾ ਵੱਲੋਂ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਉੱਪਰ ਚੁੱਕਣ ਲਈ ਬੱਚਿਆਂ ਦੇ ਈ-ਕੰਟੈਂਟ ਲਈ 25 ਐਲਸੀਡੀ ਤੇ ਪ੍ਰੋਜੈਕਟ ਬੱਚਿਆਂ ਨੂੰ ਸਮਰਪਿਤ ਕੀਤੇ ਗਏ।ਜਿਲਾ ਸਿੱਖਿਆ ਅਫਸਰ ਅਤੇ ਅਧਿਆਪਕ ਵੱਲੋਂ ਲੋਹੜੀ ਦਾ ਪ੍ਰਤੀਕ ਧੂਣੀ ਵਿੱਚ ਤਿਲ-ਰਿਓੜੀਆਂ ਪਾ ਕੇ ਬੱਚੀਆਂ ਦੀ ਲੋਹੜੀ ਮਨਾਈ।ਬੱਚਿਆਂ ਨੂੰ ਲੋਹੜੀ ਤੇ ਮਾਘੀ ਦੇ ਤਿਉਹਾਰ ਦੀ ਇਤਿਹਾਸਕ ਮਹੱਤਤਾ ਸਬੰਧੀ ਦੱਸਿਆ ਗਿਆ।ਇਸ ਮੌਕੇ  ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਕਵਿਤਾਵਾਂ,ਡਾਂਸ,ਟੱਪੇ,ਗਿੱਧਾ, ਭੰਗੜੇ ਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜਿੰਦਰ ਕੌਰ ਵੱਲੋਂ ਬੋਲਦਿਆਂ ਦੱਸਿਆ ਸਕੂਲਾਂ ਵਿੱਚ ਕਿਤਾਬਾਂ,ਵਰਦੀਆਂ,ਵਜੀਫਾ, ਮਿੱਡ-ਡੇ-ਮੀਲ ਫ਼ਰੀ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕੀ ਸਕੂਲਾਂ ਵਿਚ ਈ-ਕੰਟੈਂਟ ਰਾਹੀ ਸਿੱਖਿਆ ਦੇ ਕੇ ਬੱਚਿਆਂ ਨੂੰ ਅਜੋਕੇ ਸਮੇਂ ਨਾਲ ਜੋੜਿਆ ਜਾ ਰਿਹਾ ਹੈ । ਉਨ੍ਹਾਂ ਮਾਪਿਆਂ ਨੂੰ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਪ੍ਰੇਰਿਤ ਕੀਤਾ।ਡੀਈਓ ਮੈਡਮ ਨੇ ਸਰਪ੍ਰਸਤ ਸੰਸਥਾ ਅਤੇ ਅਧਿਆਪਕਾਂ ਦੇ ਵਿੱਦਿਆ ਲਈ ਕੀਤੇ ਜਾ ਰਹੇ ਮਹਾਨ ਕਾਰਜ ਦੀ ਸ਼ਲਾਘਾ ਕਰਦਿਆਂ ਸਕੂਲਾਂ ਦੇ ਬੱਚਿਆਂ ਦੀ ਮਦਦ ਕਰਨ ਲਈ ਧੰਨਵਾਦ ਕੀਤਾ।ਇਸ ਸਮੇਂ ਤੇ ਬੀਪੀਈਓ ਮੇਲਾ ਸਿੰਘ ਨੇ ਪੰਜਾਬ ਸਰਕਾਰ ਤੇ ਵਿਭਾਗ ਵੱਲੋਂ ਬੱਚਿਆਂ ਦੀ ਭਲਾਈ ਲਈ ਚਲਾਈਆਂ ਸਕੀਮਾਂ ਬਾਰੇ ਦੱਸਿਆ। ਸਕੂਲ ਅਧਿਆਪਕ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸਲਾਘਾ ਕੀਤੀ ।ਸਕੂਲ ਮੁੱਖੀ ਸਤਵੀਰ ਸਿੰਘ ਰੌਣੀ ਵੱਲੋਂ ਡੀਈਓ ਮੈਡਮ ਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਸਰਪ੍ਰਸਤ ਸੰਸਥਾਂ ਦੇ ਮੈਂਬਰਾਂ ਦਾ ਸਕੂਲ ਵਿੱਚ ਸਮਾਰਟਕਲਾਸ ਰੂਮ ਤਿਆਰ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ।ਇਸ ਮੌਕੇ ਤੇ ਸਟੇਟ ਅਵਾਰਡੀ ਮੈਡਮ ਨਿਸ਼ਾ ਰਾਣੀ, ਕੁਆਰਡੀਨੇਟਰ ਸੰਜੀਵ ਕੁਮਾਰ ਘੁਲਾਲ,ਬਲਵਿੰਦਰ ਸਿੰਘ, ਮੈਡਮ ਨੀਲਮ ਕੌਰ, ਬਲਜਿੰਦਰ ਸਿੰਘ ਰੱਤੀਪੁਰ,  ਲਖਵਿੰਦਰ ਸਿੰਘ ਗਰੇਵਾਲ, ਕੁਸ਼ਲਦੀਪ ਸ਼ਰਮਾ,ਜਗਰੂਪ ਸਿੰਘ ਢਿੱਲੋਂ,ਸੁਖਦੇਵ ਸਿੰਘ ਬੈਨੀਪਾਲ, ਸੰਦੀਪ ਸਿੰਘ ਜਰਗ,ਹਰਵਿੰਦਰ ਸਿੰਘ ਹੈਪੀ,ਸੋਹਣ ਸਿੰਘ ਕਰੌਦੀਆਂ, ਜਸਵੀਰ ਸਿੰਘ ਰੌਣੀ,ਗੁਰਭਗਤ ਸਿੰਘ,ਅਮਨਦੀਪ ਸਿੰਘ ਧਰਮਿੰਦਰ ਸਿੰਘ ਚਕੋਹੀ,ਹਰਦੀਪ ਸਿੰਘ ਬਾਹੋਮਾਜਰਾ,ਭਗਵਾਨ ਸਿੰਘ,ਈਸੂ ਵਰਧਨ ਗੌੜ,ਨਵਦੀਪ ਸਿੰਘ,ਮੈਡਮ ਪ੍ਰੋਮਿਲਾ,ਮੈਡਮ ਮੀਨੂੰ,ਕਿਰਨਜੀਤ ਕੌਰ,ਅਮਨਦੀਪ ਕੌਰ,ਨੀਲੂ ਮਦਾਨ,ਮੋਨਾ ਸ਼ਰਮਾ,ਮਨੂੰ ਸ਼ਰਮਾ ਬਲਵੀਰ ਕੌਰ,ਕੁਲਵੀਰ ਕੌਰ, ਨੀਲਮ ਸਪਨਾ,ਨਰਿੰਦਰ ਕੌਰ ਆਦਿ ਅਧਿਆਪਕ ਹਾਜਰ ਸਨ।