Thursday, January 23, 2020

ਰੁਪਿੰਦਰ ਸਿੰਘ ਰਾਜਾ ਗਿੱਲ ,ਦਾ ਵਿਸੇਸ਼ ਸਨਮਾਨ

ਖੰਨਾ---ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਰੁਪਿੰਦਰ ਸਿੰਘ ਰਾਜਾ ਗਿੱਲ ਵੀਰਵਾਰ ਨੂੰ ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਰੋਹਣੋਂ ਨਾਲ ਮੁਲਾਕਾਤ ਕਰਨ ਲਈ ਬੀਡੀਪੀਓ ਦਫਤਰ ਪੁੱਜੇ। ਜਿੰਨ੍ਹਾਂ ਦਾ ਸਤਨਾਮ ਸਿੰਘ ਸੋਨੀ ਤੇ ਬੀਡੀਪੀਓ ਮੋਹਿਤ ਕਲਿਆਣ ਵੱਲੋਂ ਵਿਸੇਸ਼ ਸਨਮਾਨ ਕੀਤਾ ਗਿਆ। ਰੁਪਿੰਦਰ ਸਿੰਘ ਰਾਜਾ ਵੱਲੋਂ ਇਲਾਕੇ ਦੇ ਪਿੰਡਾਂ ਦੇ ਵਿਕਾਸ ਕੰਮਾਂ ਲਈ ਚੇਅਰਮੈਨ ਸੋਨੀ ਨਾਲ ਵਿਚਾਰਾਂ ਵੀ ਕੀਤੀਆਂ। ਸੋਨੀ ਵੱਲੋਂ ਪਿੰਡਾਂ ਦੇ ਵਿਕਾਸ ਲਈ ਬਲਾਕ ਸੰਮਤੀ ਖੰਨਾ ਵੱਲੋਂ ਵਿਧਾਇਕ ਗੁਰਕੀਰਤ ਕੋਟਲੀ ਨਾਲ ਮਿਲ ਕੇ ਬਣਾਈਆਂ ਯੋਜਨਾਵਾਂ ਦੱਸੀਆਂ। ਰਾਜਾ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸ ਲਈ ਚੇਅਰਮੈਨ ਸੋਨੀ ਸਰਕਾਰ ਦੀਆਂ ਸਕੀਮਾਂ ਦਾ ਲਾਹਾ ਲੈ ਕੇ ਪਿੰਡਾਂ ਦੀ ਨੁਹਾਰ ਬਦਲ ਸਕਦੇ ਹਨ। ਚੇਅਰਮੈਨ ਸੋਨੀ ਨੇ ਕਿਹਾ ਕਿ ਸਰਕਾਰ ਦੀਆਂ ਸਕੀਮਾਂ ਸਬੰਧੀ ਪੰਚਾਇਤਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਵਿਕਾਸ ਲਈ ਨਿੱਜੀ ਤੌਰ 'ਤੇ ਵੀ ਉੱਦਮ ਕੀਤਾ ਜਾ ਰਿਹਾ ਹੈ। ਆਉਣ ਵਾਲੇ ਕੁਝ ਸਾਲਾਂ 'ਚ ਪਿੰਡਾਂ ਦਾ ਸਰਬਪੱਖੀ ਤੇ ਬਗ਼ੈਰ ਪੱਖਪਾਤ ਤੋਂ ਵਿਕਾਸ ਕੀਤਾ ਜਾਵੇਗਾ। ਇਸ ਮੌਕੇ ਬੀਡੀਪੀਓ ਮੋਹਿਤ ਕਲਿਆਣ, ਜੇਈ ਜਸਵੰਤ ਸਿੰਘ, ਜੇਈ ਸੁਖਦੀਪ ਸਿੰਘ, ਪੰਚਾਇਤ ਸਕੱਤਰ ਗੁਰਮੀਤ ਸਿੰਘ, ਨਰਿੰਦਰ ਸਿੰਘ, ਪਵਨ ਕੁਮਾਰ, ਵਿਕਾਸ ਬੱਤਾ, ਮਨਦੀਪ ਸਿੰਘ, ਪ੍ਰੇਮ ਸਿੰਘ, ਜੀਵਨ ਕੁਮਾਰ ਹਾਜ਼ਰ ਸਨ। ਲੋਕ ਚਰਚਾ ਕਿਆ ਬਾਤ