Saturday, January 25, 2020

ਸਰਕਾਰੀ ਮਿਡਲ ਸਕੂਲ ਰਤਨਹੇੜੀ ਵਿਖੇ

ਖੰਨਾ-ਸਰਕਾਰੀ ਮਿਡਲ ਸਕੂਲ ਰਤਨਹੇੜੀ ਵਿਖੇ ਬੱਚਿਆਂ ਦੀ ਸਹੂਲਤ ਲਈ ਐੱਡਈਡੀ ਦਿੱਤੀ ਗਈ। ਇਹ ਐੱਲਈਡੀ ਯੂਕੇ ਨਿਵਾਸੀ ਸੰੀਪ ਸਿੰਘ ਚਾਹਲ ਵੱਲੋਂ ਦਿੱਤੀ ਗਈ। ਸੰਦੀਪ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਦੇਣੀ ਜ਼ਰੂਰੀ ਹੈ। ਡਿਜੀਟਲ ਜ਼ਮਾਨੇ 'ਚ ਡਿਜੀਟਲ ਢੰਗ ਨਾਲ ਸਿੱਖਿਆ ਦੇਣ ਦੀ ਬਹੁਤ ਅਹਿਮੀਅਤ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ 'ਚ ਵੀ ਬੱਚਿਆਂ ਲਈ ਸਕੂਲ ਨੂੰ ਸਹਿਯੋਗ ਦਿੰਦੇ ਰਹਿਣਗੇ। ਸਕੂਲ ਮੁਖੀ ਬਲਜਿੰਦਰ ਸਿੰਘ ਨੇ ਐੱਨਆਰਆਈ ਸੰਦੀਪ ਸਿੰਘ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਅਮਰਦੀਪ ਸਿੰਘ ਗੋਰਾ ਰਤਨਹੇੜੀ, ਬਲਵਿੰਦਰ ਸਿੰਘ, ਮਾ. ਗੁਰਚਰਨ ਸਿੰਘ, ਅਧਿਆਪਕਾਂ ਮਨਦੀਪ ਕੌਰ, ਸੰਦੀਪ ਕੌਰ, ਬਲਜਿੰਦਰ ਸਿੰਘ ਹਾਜ਼ਰ ਸਨ।ਕਿਆ ਬਾਤ