Monday, January 6, 2020

ਏ ਐਸ ਗਰੁੱਪ ਆਫ ਇੰਸਟੀਚਿਊਸ਼ਨਸ ਵਿਖੇ

ਖੰਨਾ--
ਏ ਐਸ ਗਰੁੱਪ ਆਫ ਇੰਸਟੀਚਿਊਸ਼ਨਸ ਵਿਖੇ ਐੱਨਐੱਸਐੱਸ ਕੈਂਪ ਦੌਰਾਨ ਚੌਥੇ ਤੇ ਪੰਜਵੇਂ ਦਿਨ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।।ਚੌਥੇ ਦਿਨ ਪਵਨਦੀਪ ਸਿੰਘ ਟ੍ਰੈਫਿਕ ਇੰਚਾਰਜ, ਖੰਨਾ ਨੇ ਵਿਦਿਆਰਥੀਆਂ ਨੂੰ ਜੀਵਨ ਨੂੰ ਸੁਰੱਖਿਅਤ ਰੱਖਣ ਲਈ ਵੱਖ-ਵੱਖ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ। ਉਹਨਾਂ ਸਮਝਾਇਆ ਕਿ ਦੋ ਪਹੀਏ ਵਾਹਨਾਂ 'ਤੇ ਟ੍ਰਾਈਪਲਿੰਗ ਡ੍ਰਾਈਵਿੰਗ ਤੇ ਨਸ਼ਾ ਕਰਕੇ ਡਰਾਈਵ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ।।ਇਸ ਤੋਂ ਬਾਅਦ ਪੰਜਵੇਂ ਦਿਨ ਪ੍ਰੋ. ਤਰਸੇਮ ਬਾਹੀਆ ਨੇ ਵਿਦਿਆਰਥੀਆਂ ਨਾਲ ਨੌਜਵਾਨਾਂ ਦੀ ਦੇਸ਼ ਦੀ ਉੱਨਤੀ 'ਚ ਭੂਮਿਕਾ ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਨੌਜਵਾਨ ਵਧੀਆ ਢੰਗ ਨਾਲ ਪੜਾਈ ਤੇ ਕਿੱਤਾ ਮੁਖੀ ਕੋਰਸ ਕਰਕੇ ਆਪਣੇ ਦੇਸ਼ 'ਚ ਹੀ ਰੋਜਗਾਰ ਪ੍ਰਾਪਤ ਕਰਕੇ ਦੇਸ਼ ਦੀ ਅਰਥਵਿਵਸਥਾ ਨੂੰ ਮਜਬੂਤ ਕਰਨ 'ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।।ਕਾਲਜ ਦੇ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਤੇ ਸਟਾਫ ਮੈਂਬਰਾਂ ਨੇ ਵੱਖ-ਵੱਖ ਸਮਂੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਐੱਨਐੱਸਐੱਸ ਵਲੰਟੀਅਰਜ਼ ਨੇ ਪ੍ਰੋ.ਅਰਜੁਨ ਧਾਮੀ, ਸਾਗਰ ਗੁਪਤਾ, ਮਨਜੋਤ ਕੌਰ, ਰਸ਼ਮੀ ਸ਼ਰਮਾ ਤੇ ਦਿਲਪ੍ਰੀਤ ਸਿੰਘ ਔਜਲਾ ਦੇ ਨਾਲ ਬਿਰਧ ਆਸ਼ਰਮ ਬੁੱਲੇਪੁਰ ਦਾ ਦੌਰਾ ਕੀਤਾ। ਬਿਰਧ ਆਸ਼ਰਮ ਦੇ ਜਨਰਲ ਸਕੱਤਰ ਖੁਸ਼ਪਾਲ ਚੰਦ ਭਰਤਵਾਜ ਨੇ ਵਿਦਿਆਰਥੀਆਂ ਨੂੰ ਮਾਪਿਆਂ ਤੇ ਬਜੁਰਗਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ।।ਵਿਦਿਆਰਥੀਆਂ 'ਚ ਪੋਸਟਰ ਮੇਕਿੰਗ ਤੇ ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਦੀ ਜੱਜਮੈਂਟ ਪ੍ਰੋ. ਰਤਨ ਸਿੰਘ ਦੁਆਰਾ ਕਰਵਾਈ ਗਈ।।ਪੋਸਟਰ ਮੇਕਿੰਗ 'ਚ ਨੀਕਿਤਾ ਨੇ ਪਹਿਲਾ, ਹਰਸਿਮਰਨ ਨੇ ਦੂਜਾ ਤੇ ਹਿਤੇਸ ਸਿੰਗਲਾ ਤੀਜਾ ਸਥਾਨ ਹਾਸਿਲ ਕੀਤਾ। ਸਲੋਗਨ ਰਾਈਟਿੰਗ ਮੁਕਾਬਲੇ 'ਚ ਹਰਵਿੰਦਰ ਕੌਰ ਨੇ ਪਹਿਲਾ, ਜਸਪ੍ਰੀਤ ਕੌਰ ਨੇ ਦੂਜਾ ਤੇ ਰਾਜਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।।
ਸੰਸਥਾ ਦੇ ਪ੍ਰਧਾਨ ਰਾਜੀਵ ਰਾਏ ਮਹਿਤਾ (ਐਡਵੋਕੇਟ), ੁਪ ਪ੍ਰਧਾਨ ਸੁਸ਼ੀਲ ਕੁਮਾਰ ਸ਼ੀਲਾ  , ਜਨਰਲ ਸਕੱਤਰ ਬੀਕੇ ਬੱਤਰਾ (ਐਡਵੋਕੇਟ), ਕਾਲਜ ਸਕੱਤਰ ਨਵੀਨ ਥੰਮਣ (ਐਡਵੋਕੇਟ), ਸਿੰਘ ਵੱਲੋ ਕੀਤੇ ਗਏ ਇਸ ਉਪਰਾਲੇ ਦੀ ਸ਼ਲ਼ਾਘਾ ਕੀਤੀ।