Sunday, February 9, 2020

ਇਲਾਕੇ ਦੇ ਕੌਂਸਲਰਾਂ ਦਾ ਸੜਕ ਦਾ ਕੰਮ ਸ਼ੁਰੂ ਕਰਵਾਉਣ ਲਈ ਧੰਨਵਾਦ

ਖੰਨਾ--ਨਿਊ ਮਾਡ
ਲ ਟਾਉਨ ਖੰਨਾ ਦੇ ਗੁਰੂ ਨਾਨਕ ਨਗਰ ਦੀ ਮੇਨ ਸੜਕ ਬਣਾਈ ਜਾ ਰਹੀ ਹੈ। ਇਹ ਵਾਰਡ ਨੰਬਰ-12,13 ਤੇ 14 ਨਾਲ ਸਬੰਧਤ ਹੈ। ਜਿਸ ਦਾ  ਦਾ ਉਦਘਾਟਨ ਰੋਡ ਵਾਰਡਾਂ ਦੇ ਬਜ਼ੁਰਗਾਂ ਵੱਲੋਂ ਕੀਤਾ ਗਿਆ। ਲੋਕਾਂ ਵੱਲੋਂ ਇਲਾਕੇ ਦੇ ਕੌਂਸਲਰਾਂ ਦਾ ਇਸ ਸੜਕ ਦਾ ਕੰਮ ਸ਼ੁਰੂ ਕਰਵਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਹਰਪ੍ਰੀਤ ਸਿੰਘ ਕਾਲਾ ਮਾਣਕ ਮਾਜਰਾ, ਬਾਲਕ ਨਾਥ, ਪੰਡਿਤ ਰਾਮ ਕੁਮਾਰ, ਡਾ.ਜੀਕੇ, ਸੂਦਾ, ਮੋਹਣੀ ਕੁਮਾਰ, ਉਮੀ ਨਾਰੰਗ, ਗੁਰਮੀਤ ਸਿੰਘ, ਸੁਨੀਲ ਕੁਮਾਰ, ਰਿੰਕੂ, ਖੇਮ ਚੰਦ, ਸ਼ਤੀਸ਼ ਕੁਮਾਰ, ਗੁਰਦੇਵ ਸਿੰਘ, ਸੰਤੋਖ ਸਿੰਘ, ਲਾਲ ਸਿੰਘ, ਸ਼ੋਕਤ ਅਲੀ, ਰਾਜਕੁਮਾਰ, ਜਤਿੰਦਰ ਨਾਰੰਗ, ਪ੍ਰਦੀਪ ਸਿੰਘ ਆਦਿ ਹਾਜ਼ਰ ਸਨ।