Tuesday, April 7, 2020

ਸਰਕਾਰੀ ਸਕੂਲਾਂ ਦੇ ਅਧਿਆਪਕ ਘਰ ਬੈਠੇ ਬੱਚਿਆਂ ਨੂੰ ਦੇ ਰਹੇ ਨੇ ਆਨਲਾਈਨ ਸਿੱਖਿਆ
ਖੰਨਾ--

ਦੁਨੀਆਂ ਦੇ ਲਗਪਗ ਸਾਰੇ ਦੇਸ਼ਾਂ ਵਿੱਚ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਨਾਲ ਮਾਨਵਤਾ ਸਾਹਮਣੇ ਭਾਰੀ ਸੰਕਟ ਖੜ੍ਹਾ ਹੋ ਗਿਆ ਹੈ।ਇਸ ਮਹਾਂਮਾਰੀ ਤੋਂ ਬੱਚਣ ਲਈ ਸਾਰੀ ਦੁਨੀਆਂ ਆਪਣੇ ਕੰਮ ਧੰਦੇ ਬੰਦ ਕਰਕੇ ਘਰਾਂ ਵਿੱਚ ਹਨ।ਪਰ ਪੰਜਾਬ ਦੇ ਸਰਕਾਰੀ ਅਧਿਆਪਕਾਂ ਨੇ ਘਰਾਂ ਵਿੱਚ ਬੈਠੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਣ ਲਈ ਘਰਾਂ ਵਿੱਚ ਰਹਿਣ ਅਤੇ ਘਰਾਂ ਵਿੱਚ ਬੈਠੇ ਬੱਚਿਆਂ ਨੂੰ ਆਨਲਾਈਨ ਸਿੱਖਿਆ ਦੇਣੀ ਸ਼ੁਰੂ ਕੀਤੀ ਹੈ। ਸਰਕਾਰੀ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਸ੍ਰੀਮਤੀ ਰਜਿੰਦਰ ਕੌਰ ਅਤੇ ਬਲਾਕ ਸਿੱਖਿਆ ਅਫਸਰ ਸ.ਮੇਲਾ ਸਿੰਘ ਤੇ ਅਧਿਆਪਕਾਂ ਦੀਆਂ ਕੋਸ਼ਿਸ਼ ਨਾਲ ਘਰ ਬੈਠੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਲਗਾਤਾਰ ਸੋਸ਼ਲ ਮੀਡੀਏ, ਮੋਬਾਇਲ ਰਾਹੀਂ ਸੰਪਰਕ ਕੀਤਾ ਜਾ ਰਿਹਾ ਹੈ।ਅਧਿਆਪਕ ਬੱਚਿਆਂ ਦੇ ਮਾਪਿਆਂ ਤੇ ਬੱਚਿਆਂ ਨੂੰ ਕਰੋਨਾ ਦੀ ਮਹਾਂਮਾਰੀ ਤੋਂ ਬਚਣ ਲਈ ਘਰਾਂ ਵਿੱਚ ਰਹਿਕੇ ਕਰੋਨਾ ਵਿਰੁੱਧ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਮਾਨਵਤਾ ਨੂੰ ਬਚਾਉਣ ਲਈ ਦੇਸ਼ ਵਿਆਪੀ ਲਾਕਡਾਊਨ ਵਿੱਚ ਘਰਾਂ ਵਿੱਚ ਰਹਿਣ, ਕਰੋਨਾ ਤੋ ਨਾ ਡਰਨ ਸੰਬੰਧੀ ਲਗਾਤਾਰ ਸਮਝਾਇਆ ਜਾ ਰਿਹਾ ਹੈ।ਬੱਚਿਆਂ ਨੂੰ ਸਿੱਖਿਅਤ ਕਰਨ ਲਈ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਰੋਜ਼ਾਨਾ ਕੰਮ,ਕਿਤਾਬਾਂ, ਈ-ਬੁੱਕਸ਼,  ਡੈਮੋ ਲੈਕਚਰ ਵਟਸਐਪ ਅਤੇ ਮੋਬਾਇਲ ਤੇ ਫੋਨ ਰਾਹੀ, ਸੋਸ਼ਲ ਮੀਡੀਆ ਤੇ ਲਗਾਤਾਰ ਬੱਚਿਆਂ ਨਾਲ ਸੰਪਰਕ ਰੱਖ ਰਹੇ ਹਨ। ਬਹੁਤ ਸਾਰੇ ਅਧਿਆਪਕਾਂ ਵੱਲੋਂ ਆਪਣੇ ਪੱਧਰ ਤੇ ਆਪਣੀਆਂ ਜਥੇਬੰਦੀਆਂ ਅਤੇ ਗਰੁੱਪ ਤਿਆਰ ਕਰਕੇ ਲੋੜਵੰਦਾਂ ਲਈ ਲਗਾਤਾਰ ਉਪਰਾਲੇ ਵੀ ਹੋ ਰਹੇ ਹਨ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਆਗੂ ਸਤਵੀਰ ਸਿੰਘ ਰੌਣੀ, ਪ੍ਰਮਿੰਦਰ ਚੌਹਾਨ, ਹਰਵਿੰਦਰ ਹੈਪੀ,ਜਗਰੂਪ ਸਿੰਘ ਢਿੱਲੋਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਘਰੇ ਬੈਠ ਕੇ ਦੇਸ਼ ਵਿੱਚ ਕਰੋਨਾ ਵਿਰੁੱਧ ਲੜੀ ਜਾ ਰਹੀ ਲੜਾਈ ਵਿੱਚ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਅਤੇ ਆਪਣੇ ਪਿੰਡਾਂ ਵਿੱਚ ਲੋਕਾਂ ਨੂੰ ਘਰ ਰਹਿ ਕੇ ਕਰੋਨਾ ਦੀ ਚੈਨ ਤੋੜਨ, ਕਰੋਨਾ ਤੋ ਨਾਂ ਡਰਨ, ਆਪਸੀ ਸਹਿਯੋਗ ਅਤੇ ਦੇਸ ਲਈ ਲੜੀ ਜਾ ਰਹੀ ਲੜਾਈ ਲਈ ਲਗਾਤਾਰ ਸਮਝਾ ਕੇ ਆਪਣਾ ਯੋਗਦਾਨ ਪਾ ਰਹੇ ਹਨ।ਨਾਲ ਹੀ ਆਪਣੇ ਪੱਧਰ ਤੇ ਕੋਸ਼ਿਸ਼ ਕਰਕੇ ਲੋੜਵੰਦਾਂ ਦੀ ਮਦਦ ਕਰ ਰਹੇ ਹਨ,ਬਹੁਤ ਸਾਰੇ ਅਧਿਆਪਕ ਆਪਣੇ ਪਿੰਡਾਂ ਨੂੰ ਕਰੋਨਾ ਦੀ ਮਹਾਂਮਾਰੀ ਤੋ ਬਚਾਉਣ ਲਈ ਪੂਰੇ ਪਿੰਡ ਨੂੰ ਸੀਲ ਕਰਨ ਅਤੇ ਲਾਕ ਡਾਊਨ ਵਿੱਚ ਮੋਹਰੀ ਰੋਲ ਅਦਾ ਕਰ ਰਹੇ ਹਨ ।

ਫੋਟੋ :- ਆਨਲਾਈਨ ਸਿੱਖਿਆ ਦੁਆਰਾ ਘਰਾਂ ਵਿੱਚ ਬੈਠ ਕੇ ਪੜ੍ਹ ਰਹੇ ਬੱਚੇ ।