Wednesday, September 9, 2020

ਪਰਮੀਸ਼ ਨੇ ਮਾਸਕ ਵੰਡ ਕੇ ਮਨਾਇਆ ਜਨਮ ਦਿਹਾੜਾ

 



ਖੰਨਾ 9ਸਤੰਬਰ--ਨੈਸ਼ਨਲ ਅਵਾਰਡੀ ਅਧਿਆਪਕ ਬਲਰਾਮ ਸ਼ਰਮਾ ਦੇ ਸਪੁੱਤਰ ਪਰਮੀਸ਼ ਸ਼ਰਮਾ ਨੇ ਮੁਫ਼ਤ ਮਾਸਕ ਵੰਡ ਕੇ ਆਪਣਾ 10ਵਾਂ ਜਨਮ ਦਿਨ  ਅਨੋਖੇ ਢੰਗ ਨਾਲ ਮਨਾਇਆ। ਉਸ ਵੱਲੋਂ ਸੌ ਤੋਂਂ ਵਧੇਰੇ ਰਾਹਗੀਰਾਂ ਨੂੰ ਮੁਫ਼ਤ ਮਾਸਕ ਵੰਡੇ ਗਏ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਉਸਨੇ ਦੱਸਿਆ ਕਿ ਸਾਡੇ ਜੀਵਨ ਦਾ ਇਕ ਉੱਚਾ ਤੇ ਸੁੱਚਾ ਉਦੇਸ਼ ਜ਼ਰੂਰ ਹੋਣਾ ਚਾਹੀਦਾ ਹੈ ਜਿਸ ਤੋਂ ਦੂਸਰਿਆਂ ਨੂੰ ਸੇਧ ਮਿਲ ਸਕੇ। ਪਰਮੀਸ਼ ਨੇ ਕਿਹਾ ਕਰੋਨਾ ਵਰਗੀ ਮਾਹਾਂਮਾਰੀ ਤੇ ਫਤਿਹ ਹਾਸਲ ਕਰਨ ਲਈ ਲੋਕ ਸਰਕਾਰ ਵੱਲੋਂ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨ, ਅਫਵਾਹਾਂ ਤੋਂ ਬਚਣ ਤੇ ਆਪਣਾ ਆਤਮ ਵਿਸ਼ਵਾਸ਼ ਬਣਾਈ ਰੱਖਣ। ਇਸ ਮੌਕੇ ਮਾਨਵ ਕਲਿਆਣ ਮਿਸ਼ਨ ਪੰਜਾਬ ਦੇ ਚੇਅਰਮੈਨ ਸੰਤ ਬਾਬਾ ਕਰਨੈਲ ਸਿੰਘ ਜੀ ਨੇ ਪਰਮੀਸ਼ ਵੱਲੋਂ ਆਪਣੇ ਜਨਮ ਦਿਨ ਤੇ ਕੀਤੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਜਦੋਂ ਸਾਡੇ ਦੇਸ਼ ਦਾ ਭਵਿੱਖ ਭਾਵ ਬੱਚੇ ਜਾਗ੍ਰਿਤ ਹੋ ਜਾਣ ਉਦੋਂ ਅਸੀਂ ਕਰੋਨਾ ਵਰਗੀ ਕਿਸੇ ਵੀ ਵੱਡੀ ਸਮੱਸਿਆ ਦਾ ਸਾਹਮਣਾ ਕਰ 

ਸਕਦੇ ਹਾਂ । ਵਰਨਣ  ਯੋਗ ਹੈ ਕਿ ਪਰਮੀਸ਼ ਸ਼ਰਮਾ ਸੈਕਰਡ ਹਾਰਟ ਕਾਨਵੈਂਟ ਸਕੂਲ ਖੰਨਾ ਵਿਖੇ ਪੰਜਵੀਂ  ਜਮਾਤ ਦਾ ਵਿਦਿਆਰਥੀ ਹੈ ।