Wednesday, October 28, 2020

ਫਰੈਂਡਜ਼ ਕਲੱਬ ਖੰਨਾ ਦੀ ਇਕ ਵਿਸ਼ੇਸ਼ ਬੈਠਕ

 ਫਰੈਂਡਜ਼ ਕਲੱਬ ਖੰਨਾ ਦੀ ਇਕ ਵਿਸ਼ੇਸ਼ ਬੈਠਕ


ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਤੋਂ ਬਾਅਦ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਧਾਰਮਿਕ ਚਿੱਤਰਾਂ ਵਾਲਾ ਤੇ ਚੀਨ ਦਾ ਬਣਿਆ ਸਾਮਾਨ ਨਾ ਖ਼ਰੀਦਿਆ ਜਾਵੇ | ਸ਼ਰਮਾ ਨੇ ਕਿਹਾ ਕਿ ਤਿਉਹਾਰਾਂ ਦੌਰਾਨ ਜਿਹੜੇ ਸਜਾਵਟੀ ਸਾਮਾਨ, ਪਟਾਕਿਆਂ ਆਦਿ 'ਤੇ ਦੇਵੀ-ਦੇਵਤਿਆਂ ਤੇ ਗੁਰੂਆਂ ਦੀਆਂ ਤਸਵੀਰਾਂ ਛਪੀਆਂ ਹੋਈਆਂ ਹਨ, ਇਨ੍ਹਾਂ ਦੀ ਖ਼ਰੀਦ ਨਾ ਕੀਤੀ ਜਾਵੇ | ਇਸ ਨਾਲ ਤਿਉਹਾਰਾਂ ਦੇ ਬਾਅਦ ਅਪਮਾਨ ਹੁੰਦਾ ਹੈ | ਕਲੱਬ ਦੇ ਚੇਅਰਮੈਨ ਰਾਜੇਸ਼ ਜੈਨ ਨੇ ਕਿਹਾ ਕਿ ਲੋਕਾਂ ਨੂੰ ਆਪਣਾ ਨੈਤਿਕ ਫ਼ਰਜ ਸਮਝਦੇ ਹੋਏ ਅਜਿਹਾ ਸਾਮਾਨ ਤੇ ਦੇਸ਼ ਦੀ ਭਲਾਈ ਲਈ ਚੀਨ ਦਾ ਬਣਿਆ ਸਾਮਾਨ ਖ਼ਰੀਦਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ | ਕਲੱਬ ਦੇ ਸਮੂਹ ਮੈਂਬਰਾਂ ਵਲੋਂ ਵੀ ਅਜਿਹਾ ਸਾਮਾਨ ਨਾ ਖ਼ਰੀਦਣ ਦਾ ਪ੍ਰਣ ਕੀਤਾ ਗਿਆ | ਇਸ ਮੌਕੇ ਰਾਕੇਸ਼ ਮਿੱਤਲ, ਹਰੀਸ਼ ਬਾਂਸਲ, ਸੁਰਿੰਦਰ ਸਿੰਘ, ਗੁਰਦਾਸ ਸਿੰਘ, ਅਜੈ ਕੁਮਾਰ, ਪ੍ਰਦੀਪ ਭਾਰਦਵਾਜ, ਰੋਹਿਤ ਅਗਰਵਾਲ, ਵਿਨੋਦ ਭਾਰਦਵਾਜ, ਲੱਕੀ ਵਰਮਾ, ਸੋਮਨਾਥ ਲੁਟਾਵਾ, ਸੁਖਦੇਵ ਮਿੱਡਾ, ਦੀਪਕ ਭਾਰਦਵਾਜ ਆਦਿ ਹਾਜ਼ਰ ਸਨ |