ਖੰਨਾ, 26 ਅਕਤੂਬਰ ( ਪ੍ਰੈਸ ਨੋਟ)-ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਖੰਨਾ ਸਥਿੱਤ ਦਫਤਰ ਵਿਖੇ ਪੰਥਕ ਅਕਾਲੀ ਲਹਿਰ ਨਾਲ ਸਬੰਧਤ ਪ੍ਰੋਗਰਾਮਾਂ ਸਬੰਧੀ ਇੱਕ ਜਰੂਰੀ ਮੀਟਿੰਗ ਹਲਕਾ ਖੰਨਾ 'ਚ ਸੇਵਾ ਨਿਭਾਅ ਰਹੇ ਜਥੇਦਾਰ ਸੁਖਵੰਤ ਸਿੰਘ ਟਿੱਲੂ ਦੀ ਅਗਵਾਈ 'ਚ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਦਫਤਰ ਇੰਚਾਰਜ ਮਨਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਮੀਟਿੰਗ 'ਚ ਪੰਥਕ ਅਕਾਲੀ ਲਹਿਰ ਦੇ ਸੂਬਾ ਕਮੇਟੀ ਮੈਂਬਰ ਲਖਵੰਤ ਸਿੰਘ ਦਬੁਰਜੀ ਅਤੇ ਸਾਥੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਉਹਨਾਂ ਦੱਸਿਆ ਕਿ ਐਸਜੀਪੀਸੀ ਚੋਣਾਂ ਨੂੰ ਮੁੱਖ ਰੱਖਦੇ ਹੋਏ ਪੰਥਕ ਅਕਾਲੀ ਲਹਿਰ ਨੂੰ ਸਮਰਥਨ ਵਜੋਂ ਆਉਂਦੇ ਦਿਨਾਂ 'ਚ ਹਲਕਾ ਖੰਨਾ ਵਿੱਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ 'ਚ ਲਖਵੰਤ ਸਿੰਘ ਦਬੁਰਜੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲੀ ਦਲ ਬਾਦਲ ਦੇ ਕਬਜੇ 'ਚੋਂ ਮੁਕਤ ਕਰਾਉਣ ਲਈ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਉਪਰਾਲਾ ਕੀਤਾ ਗਿਆ ਹੈ ਤਾਂ ਕਿ ਗੁਰੂ ਨਾਨਕ ਨਾਮ ਲੇਵਾ ਸਿੱਖ ਇੱਕ ਪਲੇਟਫਾਰਮ 'ਤੇ ਇਕੱਤਰ ਹੋ ਕੇ ਹੰਭਲਾ ਮਾਰ ਸਕਣ। ਜਥੇਦਾਰ ਟਿੱਲੂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਐਸਜੀਪੀਸੀ ਨੂੰ ਬਾਦਲ ਦਲ ਤੋਂ ਮੁਕਤ ਕਰਾਉਣਾ ਅਤੀ ਜਰੂਰੀ ਹੈ ਕਿਉਂਕਿ ਬਾਦਲਾਂ ਦੇ ਕਾਰਜਕਾਲ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਾਨਾਮੱਤੀ ਇਤਿਹਾਸ ਨੂੰ ਢਾਹ ਲੱਗਣ ਦੇ ਨਾਲ ਸਿੱਖ ਪ੍ਰੰਪਰਾਵਾਂ ਨੂੰ ਵੀ ਡੂੰਘੀ ਸੱਟ ਵੱਜੀ ਹੈ। ਜਥੇਦਾਰ ਟਿੱਲੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂ ਤੇ ਵਰਕਰ ਤਿਆਰ ਬਰ ਤਿਆਰ ਹਨ ਅਤੇ ਹਲਕਾ ਖੰਨਾ 'ਚ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਸਬੰਧੀ ਪੰਥਕ ਅਕਾਲੀ ਲਹਿਰ ਵੱਲੋਂ ਜੋ ਵੀ ਪ੍ਰੋਗਰਾਮ ਦਿੱਤਾ ਜਾਵੇਗਾ, ਪੰਥਕ ਹਿੱਤਾਂ ਨੂੰ ਮੁੱਖ ਰੱਖਕੇ ਅਸੀਂ ਨੇਪਰੇ ਚਾੜਨ 'ਚ ਆਪਣਾ ਸਹਿਯੋਗ ਦੇਵਾਂਗੇ। ਇਸ ਮੌਕੇ ਪੰਥਕ ਅਕਾਲੀ ਲਹਿਰ ਸੂਬਾ ਕਮੇਟੀ ਮੈਂਬਰ ਲਖਵੰਤ ਸਿੰਘ ਦਬੁਰਜੀ, ਧਰਮਿੰਦਰ ਸਿੰਘ ਖਾਲਸਾ, ਧਰਮਜੀਤ ਸਿੰਘ ਜਗਵੇੜਾ, ਜਸਵੀਰ ਸਿੰਘ ਗਾਜੀਪੁਰ, ਪਾਲ ਸਿਘ ਬਿਜਲੀਪੁਰ, ਮਨਜੀਤ ਸਿੰਘ ਲੱਲ ਕਲਾਂ, ਸੁਖਵੰਤ ਸਿੰਘ ਟਿੱਲੂ ਹਲਕਾ ਇੰਚਾਰਜ, ਦਵਿੰਦਰ ਸਿੰਘ ਪ੍ਰਧਾਨ ਘੁੰਗਰਲੀ ਰਾਜਪੂਤਾਂ, ਖੇਮ ਸਿੰਘ ਮੋਹਨ ਮੋਟਰ, ਬੀਬੀ ਰਵਿੰਦਰ ਕੌਰ ਗਿੰਨੀ ਪੰਧਾਨ ਇਸਤਰੀ ਵਿੰਗ ਖੰਨਾ, ਮਨਜੀਤ ਸਿੰਘ ਢੀਂਡਸਾ ਦਫਤਰ ਇੰਚਾਰਜ, ਨਿਰਮਲਜੀਤ ਸਿੰਘ ਝੱਜ ਤੇ ਜੋਰਾ ਸਿੰਘ ਅਲੀਪੁਰ ਵੀ ਹਾਜਰ ਸਨ।