Tuesday, April 20, 2021

ਪ੍ਰਾਇਮਰੀ ਸਕੂਲ ਖੰਨਾ-8 ਪਹੁੰਚਣ ਤੇ ਸਿੱਖਿਆ ਮੰਤਰੀ,ਪੰਜਾਬ ਤੇ ਐੱਮਐੱਲਏ ਕੋਟਲੀ ਦਾ ਭਰਵਾਂ ਸਵਾਗਤ





ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੇਇੰਦਰ ਸਿੰਗਲਾ ਜੀ ਨੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ,ਖੰਨਾ-8 ਦਾ ਦੌਰਾ ਕੀਤਾ।ਇਸ ਸਮੇਂ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਤੇ ਐੱਮ.ਐੱਲ.ਏ ਖੰਨਾ ਸ੍ਰੀ ਗੁਰਕੀਰਤ ਸਿੰਘ ਕੋਟਲੀ ਪਹੁੰਚੇ।ਇਸ ਮੌਕੇ ਐੱਸ.ਡੀ.ਐੱਮ ਖੰਨਾ ਸ੍ਰੀ ਹਰਬੰਸ ਸਿੰਘ ਜੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਤੇ ਐੱਮ.ਐੱਲ.ਏ ਸ.ਗੁਰਕੀਰਤ ਸਿੰਘ ਕੋਟਲੀ ਵੱਲੋਂ ਸਕੂਲ ਦਾ ਨਿਰੀਖਣ ਕੀਤਾ ਗਿਆ।ਉਨ੍ਹਾਂ ਨੇ ਅਧਿਆਪਕਾਂ ਵੱਲੋਂ ਬੱਚਿਆਂ  ਦੀ ਸਿੱਖਿਆ ਤੇ ਬਾਲ ਮੇਲੇ ਸਬੰਧੀ ਤਿਆਰ ਕੀਤੇ ਮਾਡਲਾਂ ਦੀ ਪ੍ਰਦਰਸ਼ਨੀ ਦੇਖ ਕੇ ਬਹੁਤ ਖੁਸ਼ ਹੋਏ।ਅਧਿਆਪਕਾਂ ਨੂੰ ਵਧੀਆ ਕੰਮ ਕਰਨ ਲਈ ਉਨ੍ਹਾਂ ਨੇ ਸ਼ਾਬਾਸ਼ ਦਿੱਤੀ।ਮੰਤਰੀ ਸਾਹਿਬ ਨੇ ਸਕੂਲ ਦੇ ਦਿਵਿਆਂਗ ਬੱਚਿਆਂ ਦੇ ਸੁਪਰ ਸਮਾਰਟ ਕਲਾਸ ਰੂਮ ਦੇਖਿਆ।ਸਕੂਲ ਦੇ ਦਿਵਿਆਂਗ ਬੱਚੇ ਅਕਾਸ਼ਦੀਪ ਸਿੰਘ ਭਾਰਤ ਵਿੱਚੋਂ ਡਾਂਸ ਮੁਕਾਬਲੇ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕਰਨ,ਖੇਡਾਂ ਵਿੱਚੋਂ ਪੰਜਾਬ ਜੇਤੂ ਬੱਚੇ ਰੋਹਿਤ ਕੁਮਾਰ ਤੇ ਹੋਰ ਬੱਚਿਆਂ ਦੀ ਪਰਫਾਰਮੈਂਸ ਤੋਂ ਮੰਤਰੀ ਸਾਹਿਬ ਬਹੁਤ ਖੁਸ਼ ਹੋਏ। ਮੰਤਰੀ ਸਾਹਿਬ ਨੇ ਇਨ੍ਹਾਂ ਬੱਚਿਆਂ ਦੇ ਪੋਸਟਰ ਬਣਵਾ ਕੇ ਸ਼ਹਿਰ ਵਿਚ ਲਗਾਉਣ ਲਈ ਆਖਿਆ ਤਾਂ ਜੋ ਸਮਾਜ ਦੇ ਹੋਰ ਬੱਚੇ ਤੇ ਮਾਪਿਆਂ ਨੂੰ ਵੀ ਇਨ੍ਹਾਂ ਬੱਚਿਆਂ ਤੋਂ ਪ੍ਰੇਰਨਾ ਮਿਲ ਸਕੇ।ਮੰਤਰੀ ਸਾਹਿਬ,ਐੱਮ.ਐੱਲ.ਏ ਕੋਟਲੀ ਤੇ ਹੋਰ ਮਹਿਮਾਨਾਂ ਵੱਲੋਂ ਅੱਜ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਗਿਆ।ਸ਼ਾਸਤਰੀ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਦੇਸ਼ ਸੇਵਾ ਕਰਨ ਲਈ ਪ੍ਰੇਰਣਾ ਲੈਦਿਆਂ,ਸ਼ਾਸਤਰੀ ਜੀ ਦੀ ਯਾਦ ਵਿਚ ਮੰਤਰੀ ਸਾਹਿਬ ਵੱਲੋਂ ਸਕੂਲ ਵਿੱਚ ਬੂਟਾ ਲਗਾ ਕੇ ਵਾਤਾਵਰਨ ਤੇ ਆਲੇ ਦੁਆਲੇ ਨੂੰ ਬਚਾਉਣ ਲਈ ਸੁਨੇਹਾ ਦਿੱਤਾ।ਐੱਮ.ਸੀ ਖੰਨਾ ਸ੍ਰੀ ਗੁਰਮੀਤ ਸਿੰਘ ਨਾਗਪਾਲ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਜੀ,ਐੱਮ.ਐੱਲ.ਏ ਸ.ਗੁਰਕੀਰਤ ਸਿੰਘ ਕੋਟਲੀ ਜੀ,ਐੱਸ.ਡੀ.ਐੱਮ ਖੰਨਾ ਸ.ਹਰਬੰਸ ਸਿੰਘ ਤੇ ਸਿੱਖਿਆ ਅਧਿਕਾਰੀਆਂ ਦਾ ਸਕੂਲ ਪਹੁੰਚਣ ਤੇ ਜੀ ਆਇਆਂ ਆਖਿਆ ਤੇ ਸਕੂਲ ਦੀਆਂ ਲੋੜਾਂ ਸਬੰਧੀ ਮੰਤਰੀ ਜੀ ਨੂੰ ਜਾਣੂ ਕਰਵਾਇਆ ਗਿਆ।ਇਸ ਸਮੇਂ ਤੇ ਸ ਗੁਰਕੀਰਤ ਸਿੰਘ ਕੋਟਲੀ ਜੀ ਸਕੂਲ ਦੀ ਪਰਫਾਰਮੈਂਸ ਤੋਂ ਬਹੁਤ ਖੁਸ਼ ਨਜ਼ਰ ਆਏ।ਉਨ੍ਹਾਂ ਨੇ ਮੰਤਰੀ ਸਾਹਿਬ ਨੂੰ ਐੱਮ.ਸੀ ਸਾਹਿਬ ਦੀਆਂ ਸਾਰੀਆਂ ਮੰਗਾਂ ਮੰਨਣ ਦੀ ਸਿਫਾਰਸ਼ ਕੀਤੀ। ਸਿੱਖਿਆ ਮੰਤਰੀ ਜੀ ਨੇ ਸਕੂਲ ਦੀ ਹਰ ਮੰਗ ਪੂਰੀ ਕਰਨ ਦਾ ਭਰੋਸਾ ਦਿੱਤਾ।ਉਹਨਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਉੱਪਰ ਚੁੱਕਣ ਲਈ ਪੰਜਾਬ ਸਰਕਾਰ ਵਚਨਬੱਧ ਹੈ।ਉਨ੍ਹਾਂ ਨੇ ਮਾਪਿਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਵਰਗੇ ਸਮਾਰਟ ਸਕੂਲ ਵਿੱਚ ਆਪਣੇ ਬੱਚੇ ਦਾਖਲ ਕਰਵਾਉਣ ਲਈ ਵੀ ਉਤਸ਼ਾਹਿਤ ਕੀਤਾ।ਸਕੂਲ ਮੁੱਖੀ ਸਤਵੀਰ ਸਿੰਘ ਰੌਣੀ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਜੀ,ਐੱਮ.ਐੱਲ.ਏ ਖੰਨਾ ਸ. ਗੁਰਕੀਰਤ ਸਿੰਘ ਕੋਟਲੀ,ਐੱਸ.ਡੀ.ਐੱਮ ਸਾਹਿਬ ਤੇ ਸਿੱਖਿਆ ਅਧਿਕਾਰੀਆਂ ਤੇ ਸਾਰੇ ਮਹਿਮਾਨਾਂ ਦਾ ਸਕੂਲ ਪਹੁੰਚਣ ਤੇ ਧੰਨਵਾਦ ਕੀਤਾ।ਇਸ ਸਮੇਂ ਤੇ ਡਾਕਟਰ ਗੁਰਮੁੱਖ ਸਿੰਘ,ਜਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਸ.ਹਰਜੀਤ ਸਿੰਘ,ਉਪ ਜਿਲ੍ਹਾ ਸਿੱਖਿਆ ਸ.ਕੁਲਦੀਪ ਸਿੰਘ,ਬੀਪੀਈਓ ਸ.ਮੇਲਾ ਸਿੰਘ, ਗੁਰਪ੍ਰੀਤ ਸਿੰਘ ਨਾਗਪਾਲ,ਨਵਦੀਪ ਸਿੰਘ, ਜਗਰੂਪ ਸਿੰਘ ਢਿੱਲੋਂ,ਹਰਦੀਪ ਸਿੰਘ ਬਾਹੋਮਾਜਰਾ,ਸੁੱਖਵਿੰਦਰ ਸਿੰਘ ਭੱਟੀਆਂ,ਲਖਵਿੰਦਰ ਸਿੰਘ ਗਰੇਵਾਲ, ਕੁਸਲਦੀਪ ਸ਼ਰਮਾ ਆਦਿ ਹਾਜ਼ਰ ਸਨ।