Saturday, May 22, 2021

ਸੀਨੀਅਰ ਕਾਂਗਰਸੀ ਆਗੂ ਅਤੇ ਵਪਾਰ ਮੰਡਲ ਖੰਨਾ ਦੇ ਪ੍ਰਧਾਨ ਕੇ.ਐੱਲ. ਸਹਿਗਲ ਨੇ ਕਿਹਾ

 ਸੀਨੀਅਰ ਕਾਂਗਰਸੀ ਆਗੂ ਅਤੇ ਵਪਾਰ ਮੰਡਲ ਖੰਨਾ ਦੇ ਪ੍ਰਧਾਨ ਕੇ.ਐੱਲ. ਸਹਿਗਲ ਨੇ ਕਿਹਾ ਕਿ ਅਜਿਹੇ ਸੰਕਟ ਦੇ ਦੌਰ ਵਿਚ ਇਕ ਪਾਸੇ ਦੁਕਾਨਦਾਰਾਂ ਨੂੰ ਮਹਿੰਗਾਈ ਅਤੇ ਬੇਰੁਜ਼ਗਾਰੀ ਮਾਰ ਰਹੀ ਹੈ ਤੇ ਦੂਜੇ ਪਾਸੇ ਪੁਲਿਸ ਦੀ ਧੱਕੇਸ਼ਾਹੀ ਮਾਰ ਰਹੀ ਹੈ | ਸਰਕਾਰਾਂ ਹਮੇਸ਼ਾ ਕਾਰੋਬਾਰੀਆਂ ਦੇ ਦਿੱਤੇ ਟੈਕਸਾਂ ਤੇ ਚੱਲਦੀਆਂ ਹਨ, ਪਰ ਪ੍ਰਸ਼ਾਸਨ ਦਾ ਅਜਿਹਾ ਰਵੱਈਆ ਆਉਣ ਵਾਲੀਆਂ ਚੋਣਾਂ ਵਿਚ ਮਹਿੰਗਾ ਵੀ ਪੈ ਸਕਦਾ ਹੈ | ਸਹਿਗਲ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਦੁਕਾਨਾਂ ਖੋਲ੍ਹਣ ਅਤੇ ਬੰਦ ਕਰਨ ਦਾ ਸਮਾਂ ਵਧਾਇਆ ਜਾਵੇ ਤਾਂ ਹੀ ਵਪਾਰ ਸਰਕਾਰ ਨੂੰ ਟੈਕਸ ਵੀ ਦੇ ਸਕਦਾ ਹੈ, ਦੁਕਾਨਾਂ ਦੇ ਕਿਰਾਏ ਦੇ ਸਕਦਾ ਹੈ, ਬੈਂਕਾਂ ਦੇ ਵਿਆਜ ਭਰ ਸਕਦਾ ਹੈ ਅਤੇ ਬਿਜਲੀ ਦੇ ਬਿੱਲ ਵੀ ਅਦਾ ਕਰ ਸਕਦਾ ਹੈ | ਡੀ.ਸੀ. ਲੁਧਿਆਣਾ ਨੂੰ ਵਪਾਰ ਮੰਡਲ ਵਲੋਂ ਅਪੀਲ ਕੀਤੀ ਜਾਂਦੀ ਹੈ ਕਿ ਦੁਕਾਨਦਾਰਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਕੀਤਾ ਜਾਵੇ