ਖੰਨਾ, (ਲੁਧਿਆਣਾ) 24 ਮਈ (ਪ੍ਰੈਸ ਨੋਟ ਲੋਕ ਸੰਪਰਕ ਲੁਧਿਆਣਾ)- ਪੇਂਡੂ ਵਿਕਾਸ ਤੇ ਪੰਚਾਇਤਾਂ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਉਚੇਰੀ ਸਿੱਖਿਆ ਮੰਤਰੀ ਪੰਜਾਬ ਸ੍ਰ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਪੰਜਾਬ ਸਰਕਾਰ
ਦੇ ਜਲ ਸਰੋਤ, ਮਾਈਨਿੰਗ ਤੇ ਭੂ-ਵਿਗਿਆਨ, ਮਕਾਨ ਤੇ ਸ਼ਹਿਰੀ ਵਿਕਾਸ ਮੰਤਰੀ ਸ੍ਰ. ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਅੱਜ ਹਲਕਾ ਖੰਨਾ ਦੇ ਪਿੰਡ ਮੋਹਨਪੁਰ ਵਿਖੇ 1.75 ਏਕੜ (ਪੌਣੇ ਦੋ ਏਕੜ) ਵਿੱਚ 40.77 ਲੱਖ ਰੁਪਏ ਦੀ ਲਾਗਤ ਨਾਲ ਅਤੇ ਪਿੰਡ ਰਸੂਲੜਾ ਵਿਖੇ 1.5 ਏਕੜ (ਡੇਢ ਏਕੜ) ਵਿੱਚ 27.89 ਲੱਖ ਰੁਪਏ ਦੀ ਲਾਗਤ ਨਾਲ ਅਤੇ ਇਨ੍ਹਾਂ ਦੋਨਾਂ ਖੇਡ ਪਾਰਕਾਂ 'ਤੇ ਕੁੱਲ 69 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈਆ ਖੇਡ ਪਾਰਕਾਂ ਦਾ ਸਾਂਝੇ ਤੌਰ 'ਤੇ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਹਲਕਾ ਖੰਨਾ ਦੇ ਵਿਧਾਇਕ ਸ੍ਰ. ਗੁਰਕੀਰਤ ਸਿੰਘ ਕੋਟਲੀ, ਪਾਇਲ ਹਲਕੇ ਦੇ ਵਿਧਾਇਕ ਸ੍ਰ. ਲਖਵੀਰ ਸਿੰਘ ਲੱਖਾ ਅਤੇ ਬੱਸੀ ਪਠਾਣਾਂ ਦੇ ਵਿਧਾਇਕ ਸ੍ਰ. ਗੁਰਪ੍ਰੀਤ ਸਿੰਘ ਜੀ.ਪੀ. ਵੀ ਸ਼ਾਮਲ ਸਨ।
ਸ੍ਰ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਹਲਕਾ ਖੰਨਾ ਦੇ ਵਿਧਾਇਕ ਸ੍ਰ. ਗੁਰਕੀਰਤ ਸਿੰਘ ਕੋਟਲੀ ਅਤੇ ਪਿੰਡ ਮੋਹਨਪੁਰ ਅਤੇ ਰਸੂਲੜਾ ਦੀ ਪੰਚਾਇਤ ਨੂੰ ਮਿਲ ਕੇ ਖੇਡ ਪਾਰਕਾਂ ਬਨਾਉਣ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਖੇਡ ਪਾਰਕ ਦਾ ਸਾਨੂੰ ਇਹ ਫਾਇਦਾ ਹੈ ਕਿ ਨੌਜਵਾਨ ਪੀੜ੍ਹੀ ਮਾੜੇ ਕੰਮਾਂ ਤੋਂ ਹਟ ਕੇ ਖੇਡਾਂ ਵੱਲ ਰੁਚੀ ਵਧਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰੇਕ ਪਿੰਡ ਦੀ ਮੰਗ ਹੈ ਕਿ ਅਜਿਹੇ ਖੇਡ ਪਾਰਕ ਬਣਾਏ ਜਾਣ ਅਤੇ ਪੰਜਾਬ ਸਰਕਾਰ ਵੱਲੋਂ ਵੀ ਪੰਜਾਬ ਦੇ ਹਰੇਕ ਪਿੰਡ ਵਿੱਚ ਅਜਿਹੇ ਖੇਡ ਸਟੇਡੀਅਮ ਪਾਰਕ ਬਣਾਏ ਜਾ ਰਹੇ ਹਨ।
ਸ੍ਰ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਖੇਤਰਾਂ ਦੇ ਬਰਾਬਰ ਪਿੰਡਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਸੀਵਰੇਜ਼ ਸਿਸਟਮ, ਪਾਣੀ ਦੀ ਸਪਲਾਈ, ਸਾਫ਼-ਸਫ਼ਾਈ, ਟਾਇਲਾਂ ਲਾਉਣਾ, ਸੋਲਰ ਸਟਰੀਟ ਲਾਈਟਾਂ, ਫਿਰਨੀਆਂ ਨੂੰ ਪੱਕਾ ਕਰਨਾ, ਨਾਲੀਆਂ, ਤਲਾਬਾਂ, ਕਮਿਊਨਿਟੀ ਹਾਲਾਂ, ਸ਼ਮਸ਼ਾਨਘਾਟ, ਕਬਰਿਸਤਾਨਾਂ, ਸਕੂਲ, ਆਂਗਣਵਾੜੀ, ਜਿਮਨੇਜ਼ੀਅਮ, ਠੋਸ ਰਹਿੰਦ-ਖੂੰਹਦ ਆਦਿ ਪ੍ਰਬੰਧ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ ਯੋਗ ਵਾਤਾਵਰਣ ਪ੍ਰਦਾਨ ਕਰਕੇ ਪੰਜਾਬ ਦੇ ਪਿੰਡਾਂ ਨੂੰ ਸਵੈ-ਨਿਰਭਰ ਬਣਾਉਣ ਲਈ ਅਸੀ ਪਿੰਡਾਂ ਵਿੱਚ ਇਕ ਸਾਫ ਸੁਥਰਾ ਮਾਹੌਲ ਮੁਹੱਈਆ ਕਰਵਾਵਾਂਗੇ ਤਾਂ ਜੋ ਲੋਕ ਸ਼ਹਿਰਾਂ ਵਿੱਚ ਜਾਣ ਦੀ ਥਾਂ ਪਿੰਡਾਂ ਵਿੱਚ ਰਹਿਣ 'ਤੇ ਮਾਣ ਮਹਿਸੂਸ ਕਰਨਗੇ।
ਸ੍ਰ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨ ਕੀਤਾ ਹੋਇਆ ਹੈ ਕਿ ਜਿਹੜੀਆਂ ਪੰਚਾਇਤਾਂ ਪਿੰਡ ਵਿੱਚ 100 ਪ੍ਰਤੀਸ਼ਤ ਵੈਕਸੀਨ ਕਰਵਾਉਣਗੀਆਂ ਉਨ੍ਹਾਂ ਨੂੰ 10 ਲੱਖ ਰੁਪਏ ਗ੍ਰਾਂਟ ਵਜੋਂ ਦਿੱਤਾ ਜਾਵੇਗਾ ਪ੍ਰੰਤੂ ਅਜਿਹੀ ਹਾਲੇ ਤੱਕ ਕੋਈ ਵੀ ਪੰਚਾਇਤ ਸਾਹਮਣੇ ਨਹੀਂ ਆਈ ਜਿਸ ਨੇ 100 ਪ੍ਰਤੀਸ਼ਤ ਪਿੰਡ ਦੇ ਲੋਕਾਂ ਦੀ ਵੈਕਸੀਨ ਕਰਵਾਈ ਹੋਵੇ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ 100 ਪ੍ਰਤੀਸ਼ਤ ਆਪਣੇ-ਆਪਣੇ ਪਿੰਡ ਦੇ ਲੋਕਾਂ ਦੀ ਵੈਕਸੀਨ ਕਰਵਾਉਣ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਐਲਾਨ ਅਨੁਸਾਰ 10 ਲੱਖ ਦੀ ਗ੍ਰਾਂਟ ਹਾਸਲ ਕਰਨ।
ਕੈਬਨਿਟ ਮੰਤਰੀ ਸ੍ਰ. ਸੁਖਬਿੰਦਰ ਸਿੰਘ ਸਰਕਾਰੀਆ ਨੇ ਵੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਵਿਡ-19 ਮਹਾਂਮਾਰੀ ਦੇ ਪ੍ਰਕੋਪ ਤੋਂ ਪਿੰਡ ਦੇ ਲੋਕਾਂ ਨੂੰ ਬਚਾਉਣ ਦੇ ਮੰਤਵ ਨਾਲ ਅੱਗੇ ਆਉਣ ਅਤੇ ਕੋਵਿਡ ਮਹਾਂਮਾਰੀ 'ਤੇ ਫਤਿਹ ਪਾਉਣ ਲਈ ਲੋਕਾਂ ਨੂੰ ਪ੍ਰੋਟੋਕਾਲ ਦੀ ਪਾਲਣਾ ਕਰਨ, ਜਲਦੀ ਜਾਂਚ ਅਤੇ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕਰਨ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ, ਜਿਸ ਵਿੱਚ ਮਾਸਕ ਨੂੰ ਸਹੀ ਢੰਗ ਨਾਲ ਪਹਿਨਣਾਂ, 2 ਗਜ ਦੀ ਦੂਰੀ ਨੂੰ ਬਣਾਈ ਰੱਖਣਾ ਅਤੇ ਹਰ ਸਮੇਂ ਹੱਥ ਦੀ ਸਫਾਈ ਤੋਂ ਇਲਾਵਾ ਟੀਕਾਕਰਨ ਕਰਵਾਉਣਾ ਅਤੇ ਮੁੱਢਲੇ ਲੱਛਣ ਪਾਏ ਜਾਣ 'ਤੇ ਕੋਵਿਡ ਟੈਸਟ ਕਰਵਾਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਟੈਸਟਿੰਗ ਅਤੇ ਇਲਾਜ ਨਾਲ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ ਅਤੇ ਆਪਣਾ ਇਲਾਜ਼ ਖੁਦ ਨਾ ਕਰਨ ਲਈ ਵੀ ਕਿਹਾ, ਜਿਸ ਨਾਲ ਲਾਗ ਦੀ ਪਛਾਣ ਵਿਚ ਦੇਰੀ ਹੁੰਦੀ ਹੈ ਅਤੇ ਸਿਹਤ ਦੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜਿਵੇਂ ਮਹਾਂਮਾਰੀ ਦੀ ਦੂਸਰੀ ਲਹਿਰ ਨੇ ਪੇਂਡੂ ਖੇਤਰਾਂ ਨੂੰ ਆਪਣੀ ਪਕੜ ਵਿਚ ਲੈ ਲਿਆ ਹੈ, ਉਸਦੀ ਰੋਕਥਾਮ ਲਈ ਪਿੰਡ ਵਾਸੀਆਂ ਨੂੰ ਠੀਕਰੀ ਪਹਿਰਾ ਲਗਾਉਂਦੇ ਹੋਏ ਖੰਘ, ਜ਼ੁਕਾਮ, ਬੁਖਾਰ ਦੇ ਲੱਛਣਾਂ ਵਾਲੇ ਵਿਅਕਤੀਆਂ ਨੂੰ ਪਿੰਡ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਤਿੱਖੀ ਨਜ਼ਰ ਰੱਖਣੀ ਚਾਹੀਦੀ ਹੈ। ਸਰਪੰਚਾਂ, ਪੰਚਾਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੈਕਸੀਨੇਸ਼ਨ ਸਬੰਧੀ ਅਫਵਾਹਾਂ ਜਾਂ ਗਲਤ ਜਾਣਕਾਰੀ ਨੂੰ ਰੋਕਣ ਲਈ ਸਰਗਰਮ ਭੂਮਿਕਾ ਨਿਭਾਉਣ ਕਿਉਂਕਿ ਉਨ੍ਹਾਂ ਦੇ ਯਤਨਾਂ ਨਾਲ ਇਸ ਮਹਾਂਮਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕਦਾ ਹੈ।
ਸਪੋਰਟਸ ਕਲੱਬ ਪਿੰਡ ਮੋਹਨਪੁਰ ਦੇ ਨੌਜਵਾਨਾਂ ਨੇ ਪਿੰਡ ਮੋਹਨਪੁਰ ਦੀ ਖੇਡ ਪਾਰਕ ਵਿਖੇ ਫੁੱਟਬਾਲ ਦਾ ਮੈਚ ਵੀ ਖੇਡਿਆ ਅਤੇ ਨੌਜਵਾਨਾਂ ਦੇ ਇਸ ਫੁੱਟਬਾਲ ਮੈਚ ਦਾ ਕੈਬਨਿਟ ਮੰਤਰੀ ਸ੍ਰ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਕੈਬਨਿਟ ਮੰਤਰੀ ਸ੍ਰ. ਸੁਖਬਿੰਦਰ ਸਿੰਘ ਸਰਕਾਰੀਆ, ਹਲਕਾ ਖੰਨਾ ਦੇ ਵਿਧਾਇਕ ਸ੍ਰ. ਗੁਰਕੀਰਤ ਸਿੰਘ ਕੋਟਲੀ, ਪਾਇਲ ਹਲਕੇ ਦੇ ਵਿਧਾਇਕ ਸ੍ਰ. ਲਖਵੀਰ ਸਿੰਘ ਲੱਖਾ ਅਤੇ ਬੱਸੀ ਪਠਾਣਾਂ ਦੇ ਵਿਧਾਇਕ ਸ੍ਰ. ਗੁਰਪ੍ਰੀਤ ਸਿੰਘ ਜੀ.ਪੀ. ਨੇ ਵੀ ਅਨੰਦ ਮਾਣਿਆ।
ਪਿੰਡ ਮੋਹਨਪੁਰਾ ਅਤੇ ਰਸੂਲੜਾ ਦੀ ਪੰਚਾਇਤ ਵੱਲੋਂ ਕੈਬਨਿਟ ਮੰਤਰੀ ਸ੍ਰ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਕੈਬਨਿਟ ਮੰਤਰੀ ਸ੍ਰ. ਸੁਖਬਿੰਦਰ ਸਿੰਘ ਸਰਕਾਰੀਆ, ਹਲਕਾ ਖੰਨਾ ਦੇ ਵਿਧਾਇਕ ਸ੍ਰ. ਗੁਰਕੀਰਤ ਸਿੰਘ ਕੋਟਲੀ, ਪਾਇਲ ਹਲਕੇ ਦੇ ਵਿਧਾਇਕ ਸ੍ਰ. ਲਖਵੀਰ ਸਿੰਘ ਲੱਖਾ ਅਤੇ ਬੱਸੀ ਪਠਾਣਾਂ ਦੇ ਵਿਧਾਇਕ ਸ੍ਰ. ਗੁਰਪ੍ਰੀਤ ਸਿੰਘ ਜੀ.ਪੀ. ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਯਾਦਵਿੰਦਰ ਸਿੰਘ ਜੰਡਾਲੀ, ਸ੍ਰ. ਗੁਰਦੀਪ ਸਿੰਘ ਰਸੂਲੜਾ ਚੇਅਰਮੈਨ ਮਾਰਕੀਟ ਕਮੇਟੀ ਖੰਨਾ, ਸ੍ਰ. ਸਤਨਾਮ ਸਿੰਘ ਸੋਨੀ ਚੇਅਰਮੈਨ ਬਲਾਕ ਸੰਮਤੀ ਖੰਨਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲੁਧਿਆਣਾ ਸ਼੍ਰੀ ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਖੰਨਾ) ਸ਼੍ਰੀ ਸਕੱਤਰ ਸਿੰਘ ਬੱਲ, ਐਸ.ਡੀ.ਐਮ. ਖੰਨਾ ਸ਼੍ਰੀ ਹਰਬੰਸ ਸਿੰਘ, ਸ੍ਰ. ਰੁਪਿੰਦਰ ਸਿੰਘ ਗਿੱਲ (ਰਾਜਾ), ਸ੍ਰ. ਬੇਅੰਤ ਸਿੰਘ ਜੱਸੀ ਪ੍ਰਧਾਨ ਬਲਾਕ ਕਾਂਗਰਸ ਖੰਨਾ, ਡਾ. ਗੁਰਮੁੱਖ ਸਿੰਘ ਚਾਹਲ, ਸ਼੍ਰੀ ਹਰਿੰਦਰ ਸਿੰਘ ਕਨੇਚ ਪੀ.ਏ. ਐਮ.ਐਲ.ਏ. ਖੰਨਾ, ਸਰਪੰਚ ਪਿੰਡ ਮੋਹਨਪੁਰ ਸ਼੍ਰੀਮਤੀ ਗੁਰਕਮਲਦੀਪ ਕੌਰ ਅਤੇ ਸਾਬਕਾ ਸਰਪੰਚ ਪਿੰਡ ਮੋਹਨਪੁਰ ਸ਼੍ਰੀ ਹਰਵਿੰਦਰ ਸਿੰਘ ਆਦਿ ਹਾਜ਼ਰ