ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵਲੋਂ ਆਪਸੀ ਸਲਾਹ ਮਸ਼ਵਰੇ ਨਾਲ ਇਲਾਕੇ ਦੇ ਪ੍ਰਮੁੱਖ ਪਾਰਟੀ ਆਗੂ ਸੁਖਵੰਤ ਸਿੰਘ ਟਿੱਲੂ ਨੂੰ ਅਕਾਲੀ ਦਲ (ਸੰਯੁਕਤ) ਦਾ ਉਪ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਅਕਾਲੀ ਨੇਤਾਵਾਂ ਵਿਚ ਖ਼ੁਸ਼ੀ ਦੀ ਲਹਿਰ ਹੈ ਜਥੇਦਾਰ ਟਿੱਲੂ ਨੂੰ ਪਾਰਟੀ ਦੀ ਉਪ ਪ੍ਰਧਾਨ ਬਣਾਏ ਜਾਣ ਤੇ ਉਨ੍ਹਾਂ ਦੀ ਪਤਨੀ ਬੀਬੀ ਇੰਦਰਜੀਤ ਕੌਰ ਪੰਧੇਰ ਤੋਂ ਇਲਾਵਾ ਉਨ੍ਹਾਂ ਦੇ ਸਮਰਥਕਾਂ ਬੀਬੀ ਰਵਿੰਦਰ ਕੌਰ ਰੰਗੀ, ਅਮਨਿੰਦਰ ਸਿੰਘ, ਦਵਿੰਦਰ ਸਿੰਘ ਘੁੰਗਰਾਲੀ, ਸੁਰਿੰਦਰ ਸਿੰਘ ਜਗਦਿਓ, ਸੁਖਦੇਵ ਸਿੰਘ ਸੁੱਖਾ, ਹਰਇੰਦਰ ਖੱਟੜਾ, ਹੇਮਨ, ਮਨਜੀਤ ਢੀਂਡਸਾ, ਸੰਦੀਪ ਰੁਪਾਲੋਂ, ਕੁਲਵਿੰਦਰ ਸਿੰਘ ਸੰਧੂ, ਹਰਇੰਦਰਪਾਲ ਸਿੰਘ ਸੰਧੂ ਆਦਿ ਨੇ ਜਥੇਦਾਰ ਬ੍ਰਹਮਪੁਰਾ ਅਤੇ ਢੀਂਡਸਾ ਦਾ ਧੰਨਵਾਦ ਕੀਤਾ ਹੈ#
ਖੰਨਾ ਸ਼ਹਿਰ ਵਿੱਚ ਸਫਾਈ ਸੇਵਕਾ ਦੀ ਬੀਤੇ ਕਈ ਦਿਨਾਂ ਤੋਂ ਹੜਤਾਲ ਚੱਲ ਰਹੀ ਹੈ ਉਸ ਕਾਰਨ ਸ਼ਹਿਰ ਦਾ ਬੁਰਾ ਹਾਲ ਹੋ ਰਿਹਾ ਦੱਸਿਆ ਜਾ ਰਿਹਾ ਹੈ ਅਤਿ ਜਗਾ ਜਗਾ ਕੂੜੇ ਦੇ ਢੇਰ ਲੱਗ ਗਏ ਦੱਸੇ ਜਾ ਰਹੇ ਹਨ