Monday, June 14, 2021

ਵਾਈਓਆਈ ਦੇ ਪ੍ਰਧਾਨ ਜਤਿੰਦਰ ਕਪੂਰ ਬਣੇ ਮਾਨਵ ਸੇਵਾ ਚੈਰੀਟੇਬਲ ਸੁਸਾਇਟੀ ਦੇ ਸੂਬਾ ਪ੍ਰਧਾਨ


 

ਖੰਨਾ, 14 ਜੂਨ

ਕੌਮੀ ਪੱਧਰ *ਤੇ ਮਨੁੱਖੀ ਸੇਵਾ ਵਿੱਚ ਜੁਟੀ ਸਵੈ ਸੇਵੀ ਸੰਸਥਾਂ ਮਾਨਵ ਸੇਵਾ ਚੈਰੀਟੇਬਲ ਸੁਸਾਇਟੀ ਵਲੋਂ ਜਤਿੰਦਰ ਕਪੂਰ ਨੂੰ ਕੌਮੀ ਮੀਤ ਪ੍ਰਧਾਨ ਅਤੇ ਪੰਜਾਬ ਪ੍ਰਦੇਸ਼ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਸੰਸਥਾ ਦੇ ਸੀਈਓ ਦਲਜੀਤ ਸਿੰਘ ਲੂਥਰਾ ਵਲੋਂ ਕੀਤੀ ਗਈ ਹੈ। ਸੂਬਾ ਪ੍ਰਧਾਨ ਦੇ ਨਾਲ ਨਾਲ ਬਾਕੀ ਟੀਮ, ਜਿਸ ਵਿੱਚ ਮੀਤ ਪ੍ਰਧਾਨ, ਜਨਰਲ ਸਕੱਤਰ, ਸਕੱਤਰ ਅਤੇ ਖਜਾਨਚੀ ਆਦਿ ਸ਼ਾਮਲ ਹਨ, ਵੀ ਬਨਾਉਣ ਦੇ ਅਧਿਕਾਰ ਦਿੱਤੇ ਗਏ ਹਨ। ਮਨੁੱਖੀ ਸੇਵਾ ਦੇ ਕੰਮ ਵਿੱਚ ਆਪਣੀ ਨਵੀਂ ਭੂਮਿਕਾ ਸਬੰਧੀ ਪ੍ਰਤਿਕਰਮ ਕਰਦਿਆਂ ਜਤਿੰਦਰ ਕਪੂਰ ਨੇ ਕਿਹਾ ਕਿ ਇਹ ਸੁਸਾਇਟੀ ਪੂਰੀ ਤਰ੍ਹਾਂ ਸੰਵਿਧਾਨਕ ਤਰੀਕੇ ਨਾਲ ਕੰਮ ਕਰਦੀ ਹੈ ਅਤੇ ਇਸ ਨੂੰ ਦਿੱਤੇ ਦਾਨ ਨੂੰ ਆਮਦਨ ਕਰ ਤੋਂ ਛੋਟ ਹੈ ਅਤੇ ਵਿਦੇਸ਼ੀ ਫੰਡਿੰਗ ਲਈ ਵੀ ਜਰੂਰੀ ਐਫਸੀਆਰਏ ਭਾਰਤ ਸਰਕਾਰ ਤੋਂ ਪਹਿਲਾਂ ਹੀ ਹਾਸਲ ਹੈ। ਔਰਤਾਂ ਨੂੰ ਵੀ ਸਮਾਨ ਪ੍ਰਤਿਨਿਧਤਾ ਦਿੰਦੇ ਹੋਏ 40 ਫੀਸਦੀ ਅਹੁਦੇ ਉਨ੍ਹਾਂ ਲਈ ਰਾਖਵੇਂ ਰੱਖੇ ਹੋਏ ਹਨ। ਉਨ੍ਹਾਂ ਕਿ ਉਹ ਛੇਤੀ ਹੀ ਆਪਣੀ ਟੀਮ ਦੀ ਘੋਸ਼ਣਾ ਕਰਕੇ ਇਸ ਕਰੋਨਾ ਮਹਾਮਾਰੀ ਦੇ ਕਾਲ ਦੋਰਾਨ ਮਨੁੱਖੀ ਸੇਵਾ ਵਿੱਚ ਹੋਰ ਵਧੇਰੇ ਯੋਗਦਾਨ ਪਾਉਣਗੇ। ਇਥੇ ਜਿ਼ਕਰਯੋਗ ਹੈ ਕਿ ਜਤਿੰਦਰ ਕਪੂਰ ਪਹਿਲਾਂ ਹੀ ਯੂਥ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਵੀ ਕੌਮੀ ਪ੍ਰਧਾਨ ਹਨ।