ਖੰਨਾ---ਏ. ਐੱ. ਕਾਲਜ ਖੰਨਾ ਵਲੋਂ ਕਾਲਜ-ਹਾਲ ਵਿਚ ਸਾਲਾਨਾ ਇਨਾਮ-ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਮੁੱਖ-ਮਹਿਮਾਨ ਵਜੋਂ ਪਹੁੰਚੇ ਇਸ
ਮੌਕੇ ਵਿਧਾਇਕ ਗੁਰਕੀਰਤ ਸਿੰਘ ਵਲੋਂ ਕਾਲਜ ਦੇ ਬੁਨਿਆਦੀ ਖੇਡ-ਢਾਂਚੇ ਦੇ ਵਿਕਾਸ ਹਿੱਤ ਮੁੱਖ ਮੰਤਰੀ ਪੰਜਾਬ ਵਲੋਂ ਜਾਰੀ 18 ਲੱਖ 50 ਹਜ਼ਾਰ ਰੁਪਏ ਦੀ ਗਰਾਂਟ ਅਧੀਨ ਕੀਤੇ ਜਾ ਰਹੇ ਨਿਰਮਾਣ-ਕਾਰਜਾਂ ਦਾ ਨੀਂਹ-ਪੱਥਰ ਵੀ ਰੱਖਿਆ ਗਿਆ¢ ਇਹ ਜਾਣਕਾਰੀ ਦਿੰਦਿਆਂ ਡੀਨ ਅਕਾਦਮਿਕ ਡਾ. ਬਲਵਿੰਦਰ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਸ ਸਮਾਰੋਹ ਵਿਚ 293 ਦੇ ਕਰੀਬ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ¢ ਸਮਾਰੋਹ ਦਾ ਆਰੰਭ ਰਾਸ਼ਟਰੀ ਗੀਤ 'ਵੰਦੇ ਮਾਤਰਮ' ਨਾਲ ਹੋਇਆ¢ ਇਸ ਮੌਕੇ ਮੁੱਖ-ਮਹਿਮਾਨ ਗੁਰਕੀਰਤ ਸਿੰਘ ਨੇ ਕਾਲਜ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ, ਮਾੈਬਰਾਂ ਅਤੇ ਕਾਲਜ ਪਿ੍ੰਸੀਪਲ ਨਾਲ ਮਿਲ ਕੇ ਸਾਂਝੇ ਤੌਰ 'ਤੇ ਸ਼ਮ੍ਹਾ ਰੌਸ਼ਨ ਕੀਤੀ¢ 'ਸਰਸਵਤੀ-ਵੰਦਨਾ' ਉਪਰੰਤ ਕਾਲਜ ਸੈਕਟਰੀ ਤਜਿੰਦਰ ਸ਼ਰਮਾ ਨੇ ਇਸ ਸਮਾਗਮ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਜਨਰਲ ਸੈਕਟਰੀ ਐਡਵੋਕੇਟ ਬਰਿੰਦਰ ਡੈਵਿਟ ਨੇ ਆਏ ਮਹਿਮਾਨਾਂ ਨੂੰ 'ਜੀ ਆਇਆਂ ਨੂੰ ਕਿਹਾ | ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਮੁੱਖ-ਮਹਿਮਾਨ ਨੇ ਇਨਾਮ ਵੰਡੇ ¢ ਇਸ ਤੋਂ ਇਲਾਵਾ ਕੈਮਿਸਟਰੀ ਵਿਭਾਗ ਵਲੋਂ ਕੁਮਾਰੀ ਇਸ਼ਿਤਾ ਨੂੰ ਕੈਮਿਸਟਰੀ ਵਿਸ਼ੇ ਵਿਚੋਂ ਸਭ ਤੋਂ ਵੱਧ ਅੰਕ ਲੈਣ ਬਦਲੇ 'ਕੈਮਿਸਟਰੀ ਫੈਕਲਟੀ ਐਵਾਰਡ' ਅਤੇ ਪਵਨਦੀਪ ਕੌਰ ਨੂੰ ਐੱਮ. ਐੱਸ. ਸੀ. ਕੈਮਿਸਟਰੀ ਵਿਚ ਪੰਜਾਬ ਯੂਨੀਵਰਸਿਟੀ ਵਿਚੋਂ ਨੌਵੀਂ ਪੁਜ਼ੀਸ਼ਨ ਹਾਸਿਲ ਕਰਨ 'ਤੇ ਪ੍ਰੋ. ਐੱਮ. ਐੱਸ. ਹੁੰਦਲ ਅਕਾਦਮਿਕ ਐਵਾਰਡ ਵੀ ਦਿੱਤਾ ਗਿਆ¢ ਇਸ ਮੌਕੇ ਕਾਲਜ ਵਿਦਿਆਰਥੀਆਂ ਨੇ ਭੰਗੜਾ, ਲੁੱਡੀ, ਕਲੀ, ਕਵੀਸ਼ਰੀ, ਲੋਕ-ਗੀਤ ਪੇਸ਼ ਕਰਕੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ | ਲੋਕ-ਰੰਗ ਨੂੰ ਪੇਸ਼ ਕਰਦੀ ਆਈਟਮ ਕਵੀਸ਼ਰੀ ਦੇ ਕਲਾਕਾਰਾਂ ਦੀ ਹੌਸਲਾ-ਅਫਜ਼ਾਈ ਲਈ ਐਲੂਮਿਨੀ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਪੰਮੀ ਨੇ 2100 ਰੁਪਏ ਦਾ ਵਿਸ਼ੇਸ਼ ਇਨਾਮ ਦਿੱਤਾ¢ ਇਸ ਸਮਾਰੋਹ ਦਾ ਸੰਚਾਲਨ ਡੀਨ ਅਕਾਦਮਿਕ ਡਾ. ਬਲਵਿੰਦਰ ਕੁਮਾਰ ਅਗਰਵਾਲ ਨੇ ਕੀਤਾ | ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਵਲੋਂ ਪ੍ਰਧਾਨ ਸ਼ਮਿੰਦਰ ਸਿੰਘ ਮਿੰਟੂ, ਉਪ-ਪ੍ਰਧਾਨ ਸੁਸ਼ੀਲ ਕੁਮਾਰ ਸ਼ਰਮਾ, ਜਨਰਲ ਸੈਕਟਰੀ ਐਡਵੋਕੇਟ ਬਰਿੰਦਰ ਡੈਵਿਟ, ਕਾਲਜਸੈਕਟਰੀ ਤਜਿੰਦਰ ਸ਼ਰਮਾ, ਇੰਟਰਨਲ- ਆਡੀਟਰ ਅਤੇ ਖ਼ਜ਼ਾਨਚੀ ਵਿਕਾਸ ਮਹਿਤਾ, ਸੈਕਟਰੀ ਏ. ਐੱਸ. ਕਾਲਜ ਆਫ਼ ਐਜੂਕੇਸ਼ਨ ਖੰਨਾ, ਦਿਨੇਸ਼ ਕੁਮਾਰ ਸ਼ਰਮਾ, ਸੈਕਟਰੀ ਏ. ਐੱਸ ਗਰੁੱਪ ਆਫ਼ ਇੰਸਟੀਚਿਊਟ ਮੈਨੇਜਰ ਐਮ. ਜੀ, ਏ. ਐਸ. ਮਾਡਲ ਹਾਈ ਸਕੂਲ ਖੰਨਾ, ਸੰਜੀਵ ਕੁਮਾਰ, ਮੈਨੇਜਰ ਏ. ਐੱਸ. ਸੀ. ਸੈ. ਸਕੂਲ ਖੰਨਾ, ਐਡਵੋਕੇਟ ਸੁਮਿਤ ਲੁਥਰਾ, ਸੈਕਟਰੀ ਏ. ਐੱਸ. ਮਾਡਰਨ. ਸੀ. ਸੈ. ਸਕੂਲ ਖੰਨਾ, ਨਵਦੀਪ ਸ਼ਰਮਾ, ਸਮੂਹ ਮੈਂਬਰ ਮਨੀਸ਼ ਭਾਂਬਰੀ, ਕਰੁਣ ਅਰੋੜਾ, ਵਿਜੇ ਡਾਇਮੰਡ, ਪਰਮਜੀਤ ਸਿੰਘ ਪੰਮੀ, ਐਡਵੋਕੇਟ ਪਰਮਜੀਤ ਸਿੰਘ, ਰਾਜ ਕੁਮਾਰ ਸਾਹਨੇਵਾਲੀਆ ਆਦਿ ਹਾਜ਼ਰ ਸਨ |ਲੋਕ ਚਰਚਾ ਕਿਆ ਬਾਤ