ਨਿਊ ਏਜ ਵੈਲਫੇਅਰ ਕਲੱਬ (ਰਜਿ:) ਖੰਨਾ ਵੱਲੋਂ ਸਵਰਗਵਾਸੀ ਸ.ਜਗਜੀਤ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਖੰਨਾ ਨਰਸਿੰਗ ਹੋਮ ਦੇ ਬਲੱਡ ਸੈਂਟਰ ਵਿੱਚ ਲਗਾਏ ਵਿਸ਼ਾਲ ਖੂਨਦਾਨ ਕੈਂਪ ਵਿੱਚ ਸ਼ਿਰਕਤ ਕੀਤੀ ਅਤੇ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਦੀ ਇਸ ਨੇਕ ਕਾਰਜ ਕਰਕੇ ਹੌਂਸਲਾ ਅਫਜ਼ਾਈ ਕੀਤੀ ਅਤੇ ਸਰਟੀਫਿਕੇਟ ਦੇਕੇ ਸਨਮਾਨ ਦਿੱਤਾ। ਖੂਨਦਾਨ ਮਹਾਂਦਾਨ ਹੈ ਇਸਦੇ ਨਾਲ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ ਇਸਤੋਂ ਵੱਡਾ ਕੋਈ ਵੀ ਪੁੰਨ ਦਾ ਕੰਮ ਨਹੀਂ ਹੋ ਸਕਦਾ।