ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਆਯੋਜਿਤ 62ਵੇਂ ਇੰਟਰ-ਜ਼ੋਨਲ ਯੂਥ ਅਤੇ ਹੈਰੀਟੇਜ ਫ਼ੈਸਟੀਵਲ ਦਾ ਆਰੰਭ ਏ. ਐੱਸ. ਕਾਲਜ ਖੰਨਾ ਵਿਖੇ ਹੋਇਆ ਮੇਜ਼ਬਾਨ ਕਾਲਜ ਲਈ ਇਹ ਵੀ ਮਾਣ ਵਾਲੀ ਗੱਲ ਹੈ ਕਿ 75 ਵਰਿ੍ਹਆਂ ਦਾ ਪੰਧ ਕਾਮਯਾਬੀ ਨਾਲ ਤੈਅ ਕਰਨ ਉਪਰੰਤ ਇਸ ਵਰ੍ਹੇ ਕਾਲਜ ਦੀ ਪਲੈਟੀਨਮ ਜੁਬਲੀ ਦੇ ਨਾਲ-ਨਾਲ ਐਲੁਮਨੀ ਐਸੋਸੀਏਸ਼ਨ ਦੀ ਸਿਲਵਰ ਜੁਬਲੀ ਦੇ ਜਸ਼ਨ ਮਨਾਏ ਜਾ ਰਹੇ ਹਨ 14 ਦਸੰਬਰ ਤੋਂ 18 ਦਸੰਬਰ ਤੱਕ ਚੱਲਣ ਵਾਲੇ ਇਸ ਯੁਵਕ-ਮੇਲੇ ਦਾ ਉਦਘਾਟਨ ਬਲਵਿੰਦਰ ਸਿੰਘ ਐੱਸ. ਐੱਸ. ਪੀ. ਖੰਨਾ ਨੇ ਕੀਤਾ ਜਦਕਿ ਉੱਘੇ ਉਦਯੋਗਪਤੀ ਵਿਨੋਦ ਦੱਤ (ਐੱਮ. ਡੀ. ਚਾਨੱਕਿਆ ਡੇਅਰੀ ਪ੍ਰਾਡਕਟਸ ਖੰਨਾ) ਅਤੇ ਕੁਲਦੀਪ ਗੋਇਲ (ਮੈਸ. ਕਿਸਕੋ ਕਾਸਟਿੰਗ ਖੰਨਾ) ਨੇ ਵਿਸ਼ੇਸ਼-ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਅਵਸਰ 'ਤੇ ਪੰਜਾਬੀ ਫ਼ਿਲਮ ਜਗਤ ਦੀ ਮਸ਼ਹੂਰ ਹਸਤੀ ਨਿਰਮਲ ਰਿਸ਼ੀ ਨੇ ਵਿਦਿਆਰਥੀਆਂ ਨੂੰ ਸ਼ੁਭ-ਕਾਮਨਾਵਾਂ ਦਿੱਤੀਆਂ ਇਸ ਮੌਕੇ ਮਹਿਮਾਨਾਂ, ਡਾਇਰੈਕਟਰ ਯੁਵਕ ਭਲਾਈ, ਕਾਲਜ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰ ਸਾਹਿਬਾਨ, ਕਾਲਜ ਪਿ੍ੰਸੀਪਲ ਨੇ ਸਾਂਝੇ ਤੌਰ 'ਤੇ ਸ਼ਮ੍ਹਾ ਰੌਸ਼ਨ ਕੀਤੀ ਕਾਲਜ ਦੇ ਪਿ੍ੰਸੀਪਲ ਡਾ. ਆਰ. ਐੱਸ. ਝਾਂਜੀ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਯੁਵਕ ਮੇਲੇ ਵਿਚ ਸ਼ਾਮਿਲ ਹਾਜ਼ਰੀਨ ਨੂੰ ਡਾ. ਨਿਰਮਲ ਜੌੜਾ ਡਾਇਰੈਕਟਰ ਯੁਵਕ ਭਲਾਈ ਅਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼ਮਿੰਦਰ ਸਿੰਘ ਨੇ ਸੰਬੋਧਨ ਕੀਤਾ ਇਸ ਯੁਵਕ-ਮੇਲੇ ਦੇ ਪ੍ਰਬੰਧਕੀ-ਸਕੱਤਰ ਪ੍ਰੋਫ਼ੈਸਰ ਰਵਿੰਦਰ ਜੀਤ ਸਿੰਘ ਨੇ ਸਾਰੇ ਪ੍ਰੋਗਰਾਮ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੱਤੀ ਇਸ ਮੌਕੇ ਮੁੱਖ ਮਹਿਮਾਨ ਐੱਸ. ਐੱਸ. ਪੀ. ਬਲਵਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਯੁਵਕ-ਮੇਲਿਆਂ ਦਾ ਆਯੋਜਨ ਨੌਜਵਾਨ ਪੀੜ੍ਹੀ ਨੂੰ ਜ਼ਿੰਦਗੀ ਦੀ ਸਹੀ ਸਮਝ ਪ੍ਰਦਾਨ ਕਰਨ 'ਚ ਸਹਾਈ ਹੁੰਦਾ ਹੈ ਪੰਜ ਦਿਨ ਚੱਲਣ ਵਾਲੇ ਇਸ ਸਮਾਰੋਹ 'ਚ ਪੰਜਾਬ ਯੂਨੀਵਰਸਿਟੀ ਦੇ ਕਰੀਬ 206 ਕਾਲਜਾਂ 'ਤੇ ਆਧਾਰਿਤ 12 ਜ਼ੋਨਾਂ ਦੇ ਦੋ ਹਜ਼ਾਰ ਪੰਜ ਸੌ ਦੇ ਕਰੀਬ ਵਿਦਿਆਰਥੀ ਭਾਗ ਲੈਣਗੇ ਅੱਜ ਕਾਲਜ ਦੇ ਮੇਨ ਹਾਲ 'ਚ ਉਦਘਾਟਨੀ ਸਮਾਰੋਹ ਦੌਰਾਨ ਕਲਾਸੀਕਲ ਡਾਂਸ, ਜਨਰਲ ਗਰੁੱਪ ਡਾਂਸ ਦਾ ਪ੍ਰਦਰਸ਼ਨ ਕੀਤਾ ਗਿਆ, ਜਦਕਿ ਸੈਮੀਨਾਰ ਹਾਲ ਵਿੱਚ ਗਰੁੱਪ ਸ਼ਬਦ, ਭਜਨ, ਕਲਾਸੀਕਲ ਮਿਊਜ਼ਿਕ ਵੋਕਲ, ਗੀਤ, ਗ਼ਜ਼ਲ ਆਦਿ ਅਤੇ ਵੈਨਿਊ ਚਾਰ (ਕਾਮਰਸ ਬਲਾਕ) ਵਿੱਚ ਸੁੰਦਰ-ਲਿਖਾਈ ਅਤੇ ਸਿਰਜਣਾਤਮਿਕ ਲਿਖਤ ਮੁਕਾਬਲਿਆਂ ਦੇ ਨਾਲ-ਨਾਲ ਲੋਕ-ਕਲਾਵਾਂ ਜਿਵੇਂ ਗੁੱਡੀਆਂ-ਪਟੋਲੇ ਬਣਾਉਣਾ, ਪਰਾਂਦਾ ਬਣਾਉਣਾ, ਛਿੱਕੂ ਬਣਾਉਣਾ, ਨਾਲਾ ਬੁਣਨਾ, ਟੋਕਰੀ ਬਣਾਉਣਾ, ਖਿੱਦੋ ਬਣਾਉਣਾ, ਪੀੜ੍ਹੀ ਬੁਣਨਾ, ਰੱਸਾ ਵੱਟਣਾ, ਇਨੂੰ ਬਣਾਉਣਾ, ਮਿੱਟੀ ਦੇ ਖਿਡੌਣੇ ਬਣਾਉਣਾ ਆਦਿ ਮੁਕਾਬਲੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਆਪਣੇ-ਆਪਣੇ ਖੇਤਰ ਵਿਚ ਮੁਹਾਰਤ ਰੱਖਣ ਵਾਲੀਆਂ ਜਾਣੀਆਂ-ਪਛਾਣੀਆਂ ਸ਼ਖ਼ਸੀਅਤਾਂ ਨੇ ਦਿੱਤੀ ਇਸ ਅਵਸਰ 'ਤੇ ਕਾਲਜ-ਪ੍ਰਬੰਧਕੀ ਕਮੇਟੀ ਵਲੋਂ ਪ੍ਰਧਾਨ ਸ਼ਮਿੰਦਰ ਸਿੰਘ, ਜਨਰਲ ਸੈਕਟਰੀ ਐਡਵੋਕੇਟ ਬਰਿੰਦਰ ਡੈਵਿਟ, ਕਾਲਜ-ਸੈਕਟਰੀ ਤਜਿੰਦਰ ਸ਼ਰਮਾ, ਐਜੂਕੇਸ਼ਨ ਕਾਲਜ-ਸੈਕਟਰੀ ਦਿਨੇਸ਼ ਕੁਮਾਰ ਸ਼ਰਮਾ, ਕਰਨ ਅਰੋੜਾ, ਰਾਜ ਕੁਮਾਰ ਸਾਹਨੇਵਾਲੀਆ, ਦਿਗਵਿਜੇ ਕਪਿਲ ਐੱਸ. ਪੀ. ਅਤੇ ਰਘਵੀਰ ਸਿੰਘ ਡੀ. ਐੱਸ. ਪੀ. ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ