Monday, December 6, 2021

ਡਾ ਭੀਮ ਰਾਓ ਅੰਬੇਦਕਰ ਨੂੰ ਯਾਦ ਕਰਦੇ ਹੋਏ.

 ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਜੀ ਦੀ 65 ਵੀਂ ਬਰਸੀ ਸ੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਮਨਾਈ ਗਈ। ਡਾ ਭੀਮ ਰਾਓ ਅੰਬੇਦਕਰ ਨੂੰ ਯਾਦ ਕਰਦੇ ਹੋਏ.


ਬੀਐੱਸਪੀ ਦਫ਼ਤਰ ਖੰਨਾ ਵਿਖੇ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਅਕਾਲੀ ਦਲ ਯਾਦਵਿੰਦਰ ਸਿੰਘ ਯਾਦੂ ਤੇ ਜ਼ਿਲ੍ਹਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਹਰਭਜਨ ਸਿੰਘ ਦੁੱਲਵਾਂ ਵੱਲੋਂ ਸ਼ਿਰਕਤ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਉਹਨਾਂ ਦੇ ਜੀਵਨ ਸਬੰਧੀ ਚਾਨਣਾ ਪਾਇਆ। ਯਾਦੂ ਨੇ ਕਿਹਾ ਕਿ ਭਾਰਤ ਰਤਨ ਬਾਬਾ ਸਾਹਿਬ ਅੰਬੇਦਕਰ ਜੀ ਨੇ ਭਾਰਤ ਨੂੰ ਅਜਿਹਾ ਅਗਾਂਹਵਧੂ ਅਤੇ ਸਰਵ-ਸੰਮਤੀ ਵਾਲਾ ਸੰਵਿਧਾਨ ਦਿੱਤਾ ਸੀ ਜਿਸਨੇ ਪੂਰੇ ਦੇਸ਼ ਨੂੰ ਏਕਤਾ ਦੇ ਧਾਗੇ ’ਚ ਬੰਨਣ ਦੇ ਨਾਲ-ਨਾਲ ਦੇਸ਼ ਦੇ ਹਰ ਨਾਗਰਿਕ ਨੂੰ ਆਪਣਾ ਜੀਵਨ ਸਵਾਰ ਕੇ ਦੇਸ਼ ਦੇ ਵਿਕਾਸ ’ਚ ਭਾਈਵਾਲ ਬਣਨ ਦੀ ਪ੍ਰੇਰਨਾ ਦਿੱਤੀ। ਉਹਨਾਂ ਦੇ ਵਿਚਾਰ ਹਮੇਸ਼ਾ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰਨਗੇ। ਯਾਦੂ ਨੇ ਕਿਹਾ ਕਿ ਡਾ. ਅੰਬੇਦਕਰ ਜੀ ਦੇਣ ਕਦੇ ਵੀ ਭੁਲਾਈ ਨਹੀਂ ਜਾ ਸਕਦੀ ਤੇ ਜਿੰਨ੍ਹਾਂ ਦੀ ਬਦੌਲਤ ਗਰ਼ੀਬ ਵਰਗ ਨੂੰ ਹੱਕ ਤੇ ਅਧਿਕਾਰ ਮਿਲੇ ਹਨ। ਦੁੱਲਵਾਂ ਨੇ ਕਿਹਾ ਕਿ ਡਾ. ਅੰਬੇਦਕਰ ਨੇ ਤੰਗੀ ਤੁਰਸ਼ੀਆਂ ਨਾਲ ਜੂਝ ਰਹੇ ਲੋਕਾਂ ਨੂੰ ਨਵੀਂ ਸੇਧ ਦਿੱਤੀ ਤੇ ਤਰੱਕੀ ਕਰਨ ਦਾ ਰਾਹ ਦਿਖਾਇਆ। ਉਨ੍ਹਾਂ ਵੱਲੋਂ ਸੰਵਿਧਾਨ ਦੀ ਰਚਨਾ ਕਰਕੇ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਤੇ ਗੁਰਬਤ ਭਰੀ ਜ਼ਿੰਦਗੀ ਤੋਂ ਬਾਹਰ ਕੱਢਣ ਲਈ ਯਤਨ ਕੀਤੇ। ਇਸ ਮੌਕੇ ਜਗਜੀਤ ਸਿੰਘ ਕਿਸ਼ਨਗੜ੍ਹ ਖੰਨਾ ਪ੍ਰਧਾਨ ਬਸਪਾ, ਦੀਦਾਰ ਸਿੰਘ ਰਾਮਗੜ੍ਹ ਮੀਤ ਪ੍ਰਧਾਨ ਜ਼ਿਲ੍ਹਾ, ਗੁਰਚਰਨ ਸਿੰਘ ਚੰਨੀ, ਗੁਰਮੇਲ ਸਿੰਘ ਬੱਲ, ਮਿੰਨੀ ਖੰਨਾ, ਇੰਸਪੈਕਟਰ ਮਹਿੰਦਰ ਸਿੰਘ, ਸੂਬੇਦਾਰ ਜਸਵੰਤ ਸਿੰਘ, ਅਮਰੀਕ ਸਿੰਘ ਕੌੜੀ ਆਦਿ ਹਾਜ਼ਰ ਸਨ।