Sunday, December 5, 2021

ਵਾਰਡ ਨੰਬਰ 18 ’ਚ ਇਲਾਕੇ ਦੇ ਲੋਕਾਂ ਨਾਲ ਬੈਠਕ, ਸ੍ਰੋਮਣੀ ਅਕਾਲੀ ਦਲ ਤੇ ਬਹੁਜਨ ਸVਮਾਜ ਪਾਰਟੀ ਦੀ ਖੰਨਾ ਤੋਂ ਉਮੀਦਵਾਰ ਦੀ

 ਸ੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਖੰਨਾ ਤੋਂ ਉਮੀਦਵਾਰ ਜਸਦੀਪ ਕੌਰ ਯਾਦੂ ਤੇ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਵੱਲੋਂ ਵਾਰਡ ਨੰਬਰ 18 ’ਚ ਇਲਾਕੇ ਦੇ ਲੋਕਾਂ ਨਾਲ ਬੈਠਕ


ਕੀਤੀ ਗਈ। ਵਾਰਡ 18 ’ਚ ਆਉਣ ’ਤੇ ਸਾਬਕਾ ਕੌਂਲਸਰ ਸੰਤ ਸਿੰਘ ਫ਼ੌਜੀ ਵੱਲੋਂ ਜਸਦੀਪ ਕੌਰ ਯਾਦੂ ਤੇ ਯਾਦਵਿੰਦਰ ਸਿੰਘ ਯਾਦੂ ਦਾ ਸਨਮਾਨ ਕੀਤਾ ਗਿਆ। ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਹਮੇਸ਼ਾਂ ਖੰਨਾ ਸ਼ਹਿਰ ਦੇ ਵਿਕਾਸ ਲਈ ਦਿਲ ਖੋਲ ਕੇ ਗ੍ਰਾਟਾਂ ਦਿੱਤੀਆਂ ਗਈਆਂ ਹਨ। ਖੰਨਾ ਦੇ ਭਾਦਲਾ ਰੋਡ, ਸਮਰਾਲਾ ਰੋਡ ਤੇ ਲਲਹੇੜੀ ਦੇ ਪੁਲ਼ ਸਭ ਅਕਾਲੀ ਦਲ ਦੀ ਦੇਣ ਹਨ। ਇਸ ਲਈ ਲੋਕਾਂ ਨੂੰ ਸ਼ਹਿਰ ਦੇ ਵਿਕਾਸ ਲਈ ਅਕਾਲੀ ਦਲ ਤੇ ਬਸਪਾ ਦਾ ਸਾਥ ਦੇਣਾ ਚਾਹੀਦਾ ਹੈ। ਜਸਦੀਪ ਕੌਰ ਯਾਦੂ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨੇ 13 ਨੁਕਾਤੀ ਪ੍ਰੋਗਰਾਮ ਨੂੰ ਘਰ ਘਰ ਪਹੁੰਚਾਉਣ ਲਈ ਵਰਕਰਾਂ ਨੂੰ ਵੱਡੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ ਕਿਉਂਂਕਿ ਲੋਕਾਂ ਨੂੰ ਇਸ ਪ੍ਰੋਗਰਾਮ ਬਾਰੇ ਪਤਾ ਹੋਣਾ ਚਾਹੀਦਾ ਹੈ ਤੇ ਜਿਸ ਮਗਰੋਂ ਲੋਕ ਆਪਣੇ ਆਪ ਅਕਾਲੀ ਦਲ ਤੇ ਬਸਪਾ ਦਾ ਸਾਥ ਦੇਣ ਲਈ ਤਿਆਰ ਹੋ ਜਾਣਗੇ। ਇਸ ਮੌਕੇ ਕੋਆਰਡੀਨੇਟਰ ਸਤੀਸ਼ ਵਰਮਾ, ਕੌਂਸਲਰ ਪਰਮਪ੍ਰੀਤ ਸਿੰਘ ਪੋਂਪੀ, ਸੰਤ ਸਿੰਘ ਫ਼ੌਜੀ, ਕੌਂਸਲਰ ਰੂਬੀ ਭਾਟੀਆ, ਹਰਜੀਤ ਸਿੰਘ ਭਾਟੀਆ, ਬਲਵੰਤ ਸਿੰਘ ਲੋਹਟ, ਜਤਿੰਦਰ ਸਿੰਘ ਇਕੋਲਾਹਾ, ਅਸ਼ਵਨੀ ਕੁਮਾਰ, ਦਰਸ਼ਨ ਸਿੰਘ ਖੰਨਾ, ਮੱਲ ਸਿੰਘ, ਡੀਸੀ ਗਿੱਲ, ਭਗਵਾਨ ਸਿੰਘ, ਡਾ. ਕੁਲਦੀਪ ਸਿੰਘ ਖੱਟੜਾ, ਦਰਸ਼ਨ ਸਿੰਘ ਕੰਮਾ, ਨਿਰਮਲ ਸਿੰਘ ਕੰਮਾ, ਰਮਨਦੀਪ ਸਿੰਘ, ਮਨਪ੍ਰੀਤ ਸਿੰਘ, ਲਾਡੀ, ਮਾ. ਸ਼ੇਰ ਸਿੰਘ, ਹਰਜਿੰਦਰ ਸਿੰਘ, ਨਸੀਬ ਸਿੰਘ, ਜੱਸੀ, ਨਿਰਮਲ ਸਿੰਘ ਸਲਾਣਾ, ਜਗਜੀਤ ਸਿੰਘ, ਮਨੀ, ਸਵਰਨ ਸਿੰਘ ਖ਼ਾਲਸਾ, ਹੰਸਰਾਜ ਸਿੰਘ, ਸੂਬੇਦਾਰ ਜਸਵੀਰ ਸਿੰਘ, ਬੀਰ ਘਈ, ਰਮਨਦੀਪ ਸਿੰਘ ਮਹਿੰਮੀ, ਅਮਨਦੀਪ ਸਿੰਘ ਮਹਿੰਮੀ, ਸੰਦੀਪ ਸਿੰਘ, ਗੁਰਿੰਦਰ ਸਿੰਘ ਕੰਮਾ, ਲਾਡੀ ਕੰਮਾ, ਕਾਲਾ, ਜਤਿੰਦਰ ਸਿੰਘ ਰਤਨਹੇੜੀ, ਗੋਗਾ, ਬਲਵੀਰ ਸਿੰਘ ਲੁਧਿਆਣਾ, ਰੁਪਿੰਦਰ ਕੌਰ, ਕਰਮਜੀਤ ਕੌਰ, ਰਣਜੀਤ ਕੌਰ, ਲੱਕੀ, ਬੇਅੰਤ ਸਿੰਘ, ਤਰਨ ਸਿੰਘ, ਕਾਲਾ ਰਣਜੀਤਗੜ, ਕਾਲਾ ਦੁੱਲਵਾਂ, ਹੁਸ਼ਿਆਰ ਸਿੰਘ, ਮੇਵਾ ਸਿੰਘ ਅਮਲੋਹ, ਕੁਲਦੀਪ ਸਿੰਘ, ਲਾਭ ਸਿੰਘ, ਜਸਵਿੰਦਰ ਸਿੰਘ, ਗੁਰਿੰਦਰ ਸਿੰਘ ਆਦਿ ਹਾਜ਼ਰ ਸਨ।