Tuesday, December 7, 2021

ਸਵੱਛ ਸਰਵੇਖਣ 2022,ਆਜ਼ਾਦੀ ਦੇ 75 ਵੇੇ ਅੰਮ੍ਰਿਤ ਮਹਾਉਤਸਵ

 ਸਵੱਛ ਸਰਵੇਖਣ 2022,ਆਜ਼ਾਦੀ ਦੇ 75 ਵੇੇ ਅੰਮ੍ਰਿਤ ਮਹਾਉਤਸਵ 


ਤਹਿਤ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲਾਂ ਦਾ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਸਕੂਲ, ਹਿੰਦੀ ਪੁੱਤਰੀ ਪਾਠਸ਼ਾਲਾ ਆਦਿ ਵੱਖ ਵੱਖ ਸਕੂਲਾਂ ਪੇਂਟਿੰਗ ਮੁਕਾਬਲੇ ਵਿੱਚ ਹਿੱਸਾ ਲਿਆ ਗਿਆ  ,  ਜਿਸ ਵਿਚ ਬੱਚਿਆਂ ਵੱਲੋਂ ਪੇਂਟਿੰਗ ਰਾਹੀਂ, ਸਵੱਛ ਸਰਵੇਖਣ 2022, ਆਜ਼ਾਦੀ ਦੇ 75 ਵੇੇ ਅੰਮ੍ਰਿਤ ਮਹਾਉਤਸਵ  ,ਵੇਸਟ ਸੈਗਰੀਗੇਸ਼ਨ ,ਕੂੜਾ ਇਧਰ ਉਧਰ ਨਾ ਫੈਲਾਉਣ  ,ਮੇਰਾ ਕੂੜਾ ਮੇਰੀ ਜ਼ਿੰਮੇਵਾਰੀ  ,ਪਲਾਸਟਿਕ ਕੈਰੀ ਬੈਗ ਨਾ ਵਰਤਣ  ,ਆਦਿ ਦੀ ਸੋਚ ਨੂੰ ਮੁੱਖ ਰੱਖਦੇ ਹੋਏ ਵਿਦਿਆਰਥੀਆਂ ਵੱਲੋਂ  ਪੇਂਟਿੰਗਾਂ ਤਿਆਰ ਕੀਤੀਆਂ ਗਈਆਂ , ਮੌਕੇ ਤੇ  ਨਗਰ ਕੌਂਸਲ ਖੰਨਾ ਦੀ ਸੈਨੀਟੇਸ਼ਨ ਬ੍ਰਾਂਚ, ਸਵੱਛ  ਖੰਨਾ ਮਿਸ਼ਨ ਦੀ ਟੀਮ ਦੇ ਸੀ.ਐਫ. ਮਨਿੰਦਰ ਸਿੰਘ  ਵੱਲੋਂ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ ।