ਸ੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਐਸ.ਸੀ ਵਿੰਗ ਦੇ ਕੌਮੀ ਪ੍ਰਧਾਨ ਗੁਲਜਾਰ ਸਿੰਘ ਰਣੀਕੇ ਜੀ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਹਲਕਾ ਖੰਨਾ ਐਸ ਸੀ ਵਿੰਗ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਪਾਰਟੀ ਪ੍ਰਤੀ ਸੇਵਾਵਾਂ ਵੇਖਦੇ ਹੋਏ ਸ਼੍ਰੀ ਬਲਰਾਮ ਬਾਲੂ ਨੂੰ ਜਥੇਬੰਦਕ ਸਕੱਤਰ ਸ੍ਰੋਮਣੀ ਅਕਾਲੀ ਦਲ ਪੰਜਾਬ, ਕਰਮ ਸਿੰਘ ਗੋਹ ਨੂੰ ਕੋਆਰਡੀਨੇਟਰ ਅਤੇ ਨਾਲ ਹੀ ਸ਼ਹਿਰੀ ਤੇ ਦਿਹਾਤੀ ਸਰਕਲ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ,ਜਿਹਨਾਂ ਵਿੱਚ ਬਾਬਾ ਪ੍ਰੀਤਮ ਸਿੰਘ ਨੂੰ ਖੰਨਾ ਸ਼ਹਿਰੀ-1,ਦੀਪਕ ਕੁਮਾਰ ਖੰਨਾ ਸ਼ਹਿਰੀ-2,ਬਲਵੰਤ ਸਿੰਘ ਲੋਹਟ ਖੰਨਾ ਸ਼ਹਿਰੀ 3,ਗੁਰਮੀਤ ਸਿੰਘ ਭੱਟੀਆਂ ਖੰਨਾ ਸ਼ਹਿਰੀ-4, ਖੰਨਾ ਦਿਹਾਤੀ ਤੋਂ ਕਰਮਜੀਤ ਸਿੰਘ ਮੰਡਿਆਲਾ ਨੂੰ ਬੀਜਾ ਜੋਨ,ਅਜਮੇਰ ਸਿੰਘ ਇਕੋਲਾਹੀ ਈਸੜੂ ਜੋਨ ,ਜਗਦੀਸ਼ ਸਿੰਘ ਰਾਣਾ ਲਲਹੇੜੀ ਜੋਨ ਦੇ ਸਰਕਲ ਪ੍ਰਧਾਨ ਐਲਾਨੇ ਗਏ। ਨਵੇਂ ਅਹੁਦੇਦਾਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਦਿੱਤਾ ਗਿਆ