Wednesday, April 27, 2022

ਲਾਇਨਜ਼ ਕਲੱਬ ਖੰਨਾ ਗ੍ਰੇਟਰ ਵੱਲੋਂ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਮੁਫ਼ਤ ਅੱਖਾਂ ਦੇ ਚੈੱਕਅਪ ਕੈਂਪ ਦਾ ਆਯੋਜਨ

 ਸਥਾਨਕ ਜੀ. ਟੀ. ਰੋਡ ਭੱਟੀਆ ਸਥਿਤ ਰਾਮਗੜ੍ਹੀਆ ਭਵਨ ਵਿਖੇ ਲਾਇਨਜ਼ ਕਲੱਬ ਖੰਨਾ ਗ੍ਰੇਟਰ ਵੱਲੋਂ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਮੁਫ਼ਤ ਅੱਖਾਂ ਦੇ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ | ਜਿਸ ਦਾ ਉਦਘਾਟਨ ਹਲਕਾ ਵਿਧਾਇਕ ਤਰੁਣਪ੍ਰ੍ਰੀਤ ਸਿੰਘ ਸੌਂਦ ਦੇ ਪਿਤਾ ਭੁਪਿੰਦਰ ਸਿੰਘ ਸੌਂਦ ਵੱਲੋਂ ਆਪਣੇ ਕਰ ਕਮਲਾ ਨਾਲ ਕੀਤਾ ਗਿਆ | ਇਸ ਮੌਕੇ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਦੇ ਚੇਅਰਮੈਨ ਪੁਸ਼ਕਰਰਾਜ ਸਿੰਘ ਰੂੁਪਰਾਏ, ਪ੍ਰਧਾਨ ਸ਼ਮਿੰਦਰ ਸਿੰਘ ਮਿੰਟੂ, ਚਰਨਜੀਤ ਸਿੰਘ ਪਨੇਸਰ, ਹਰਕੇਵਲ ਸਿੰਘ, ਹਰਜੀਤ ਸਿੰਘ ਖਰ੍ਹੇ, ਤਰਲੋਚਨ ਸਿੰਘ ਰੂਪਰਾਏ, ਹਰਜੀਤ ਸਿੰਘ ਸੋਹਲ ਆਦਿ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਕਲੱਬ ਦੇ ਪ੍ਰਧਾਨ ਲਾਇਨ ਧਰਮਿੰਦਰ ਸਿੰਘ ਰੂਪਰਾਏ ਨੇ ਦੱਸਿਆ ਕਿ ਕੈਂਪ ਦੌਰਾਨ ਸ਼ੰਕਰਾ ਆਈ ਹਸਪਤਾਲ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਕਰੀਬ 338 ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ, ਕੁੱਝ ਮਰੀਜ਼ਾਂ ਨੂੰ ਸਧਾਰਨ ਬਿਮਾਰੀਆਂ ਹੋਣ ਕਾਰਨ ਮੁਫ਼ਤ ਦਵਾਈ ਦਿੱਤੀ ਗਈ, ਜਦੋਂ ਕਿ 110 ਮਰੀਜ਼ਾਂ ਵਿਚ ਚਿੱਟਾ ਮੋਤੀਆ ਦੇ ਲੱਛਣ ਪਾਏ ਜਾਣ ਕਾਰਨ ਇਨ੍ਹਾਂ ਨੂੰ ਅਪਰੇਸ਼ਨ ਲਈ ਚੁਣਿਆ ਗਿਆ | ਕਲੱਬ ਦੇ ਪੋ੍ਰਜੈਕਟ ਮੈਨੇਜਰ ਲਾਇਨ ਸੁਦੇਸ਼ ਚੰਮ ਨੇ ਕਿਹਾ ਕਿ 78 ਮਰੀਜ਼ਾਂ ਨੂੰ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਅਪਰੇਸ਼ਨ ਲਈ ਭੇਜਿਆ ਗਿਆ | ਕੈਂਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਮਾਜਸੇਵੀ ਸੰਸਥਾ ਯੂਨਾਈਟਿਡ ਗਰੁੱਪ ਖੰਨਾ ਦੇ ਪ੍ਰਧਾਨ ਸ਼ਸ਼ੀ ਵਰਧਨ, ਮੁਕੇਸ਼ ਕੁਮਾਰ ਸਿੰਘੀ, ਦਵਿੰਦਰ ਕੌਰ, ਨਿਰਮਲ ਸਿੰਘ, ਅਭਿਸ਼ੇਕ ਵਰਧਨ, ਰਾਹੁਲ ਗਰਗ ਬਾਵਾ, ਸ਼ਿਵ ਕੁਮਾਰ ਨੇ ਸਹਿਯੋਗ ਦਿੱਤਾ¢ ਇਸ ਮੌਕੇ ਹਿਤੇਸ਼ ਚਾਂਦੀ, ਲਾਇਨ ਵਿਜੇ ਵਰਮਾ, ਡਾਇਰੈਕਟਰ ਲਾਇਨ ਮਨਜੀਤ ਸੌਂਦ, ਸੰਕਰਾ ਹਸਪਤਾਲ ਦੇ ਐਗਜੀਕਿਉਟਿਵ ਰਵਿੰਦਰਪਾਲ ਸਿੰਘ ਚਾਵਲਾ ਤੋਂ ਇਲਾਵਾ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਪਤਵੰਤੇ ਹਾਜ਼ਰ ਸਨ ਲੋਕ ਚਰਚਾ ਕਿਆ ਬਾਤ