ਫ਼ਤਹਿਗੜ੍ਹ ਸਾਹਿਬ ’ਚ ਡੇਂਗੂ ਦੇ 1 ਜੂਨ ਤੋਂ ਲੈ ਕੇ ਹੁਣ ਤਕ 200 ਮਾਮਲੇ ਸਾਹਮਣੇ ਆਏ ਹਨ। ਜਿਸ ਕਾਰਨ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ। ਸਿਵਲ ਸਰਜਨ ਡਾ.ਵਿਜੇ ਕੁਮਾਰ ਨੇ ਦੱਸਿਆ ਕਿ 1 ਜੂਨ ਤੋਂ ਹੁਣ ਤੱਕ 200 ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 150 ਠੀਕ ਹੋ ਚੁੱਕੇ ਹਨ ਜਦਕਿ 50 ਦਾ ਇਲਾਜ ਚੱਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ਼ ਪਾਣੀ 'ਤੇ ਪੈਦਾ ਹੁੰਦਾ ਹੈ। ਲੱਛਣਾਂ ਵਿੱਚ ਤੇਜ਼ ਬੁਖਾਰ, ਗੰਭੀਰ ਸਿਰ ਦਰਦ, ਜੋੜਾਂ ਅਤੇ ਮਾਸਪੇਸ਼ੀਆਂ ਵਿੱਚ ਦਰਦ, ਨੱਕ, ਜਬਾੜੇ, ਮੂੰਹ ਵਿੱਚੋਂ ਖੂਨ ਵਗਣਾ ਅਤੇ ਚਮੜੀ ਦੇ ਦਾਗ, ਉਲਟੀਆਂ, ਪੇਟ ਵਿੱਚ ਗੰਭੀਰ ਦਰਦ ਅਤੇ ਪਿਆਸ ਸ਼ਾਮਲ ਹਨ। ਅਜਿਹੇ ਵਿੱਚ ਉਕਤ ਬਿਮਾਰੀ ਤੋਂ ਬਚਣ ਲਈ ਮਰੀਜ਼ ਨੂੰ ਪੂਰਾ ਸਰੀਰ ਢੱਕਣਾ ਚਾਹੀਦਾ ਹੈ, ਬਾਜ਼ਾਰ ਵਿੱਚ ਦਿਨ ਵੇਲੇ ਵੀ ਮੱਛਰਾਂ ਤੋਂ ਦੂਰ ਰੱਖਣ ਲਈ ਉਪਕਰਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਹ ਮੱਛਰ ਦਿਨ ਵੇਲੇ ਕੱਟਦਾ ਹੈ।