Wednesday, September 6, 2023

ਅਧਿਆਪਕ ਦਿਵਸ ਮੌਕੇ ਸਨਮਾਨਿਤ ਅਧਿਆਪਕਾਂ ਨੂੰ ਵਧਾਈ ਅਤੇ ਸਿੱਖਿਆ ਸੁਧਾਰ ਲਈ ਸਕੂਲ ਮੁੱਖੀ ਹੋਣ ਜ਼ਰੂਰੀ (ਸੰਜੀਵ ਕੁਮਾਰ)









ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਅਤੇ ਸੀਨੀਅਰ ਸਲਾਹਕਾਰ ਸੁਖਦੇਵ ਸਿੰਘ ਰਾਣਾ ਨੈਸ਼ਨਲ ਅਤੇ ਸਟੇਟ ਐਵਾਰਡਈ ਨੇ ਪੰਜਾਬ ਸਰਕਾਰ ਵੱਲੋਂ ਇਸ ਸਾਲ 54 ਅਧਿਆਪਕਾਂ ਨੂੰ ਅਧਿਆਪਕ ਰਾਜ ਪੁਰਸਕਾਰ,11ਅਧਿਆਪਕਾਂ ਨੂੰ ਯੋਗ ਟੀਚਰ ਐਵਾਰਡ,10 ਅਧਿਆਪਕਾਂ ਨੂੰ ਪ੍ਰਬੰਧਕੀ ਐਵਾਰਡ ਅਤੇ 5 ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ ਪ੍ਰਾਪਤ ਕਰਨ ਵਾਲੇ ਸਭ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇੰਨਾਂ ਦੇ ਤਜਰਬੇ ਤੋਂ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਜਾਗਰੂਕ  ਕਰਕੇ ਸਮਾਜ ਨੂੰ ਸਿਰਜਣ ਦੀ ਪ੍ਰੇਰਨਾ ਮਿਲੇਗੀ। ਸੂਬਾ ਪ੍ਰਧਾਨ ਸੰਜੀਵ ਕੁਮਾਰ ਅਤੇ ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ ਨੇ ਸਰਕਾਰ ਦੇ ਇੱਕ ਰਾਸ਼ਟਰ ਇੱਕ ਸਕੂਲ ਦੇ ਮਾਡਲ ਦੇ ਬਾਰੇ ਕਿਹਾ ਕਿ ਇੱਕ ਸਕੂਲ ਇੱਕ ਸਕੂਲ ਮੁੱਖੀ, ਇੱਕ ਅਧਿਆਪਕ ਇੱਕ ਵਿਸ਼ੇ ਤੱਕ ਲਾਗੂ ਕਰਨ ਦੀ ਲੋੜ ਹੈ। ਸਿੱਖਿਆ ਵਿੱਚ ਸੁਧਾਰ ਕਰਨ ਲਈ ਸਕੂਲ ਮੁੱਖੀ ਅਤੇ ਅਧਿਆਪਕਾਂ ਦਾ ਹੋਣਾ ਜ਼ਰੂਰੀ ਹੈ। ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 580 ਪ੍ਰਿੰਸੀਪਲ ਦੀਆਂ ਅਤੇ 82 ਅਧਿਕਾਰੀਆਂ ਦੀਆਂ ਆਸਾਮੀਆਂ ਖਾਲੀ ਹਨ ਇਸ ਦੇ ਨਾਲ਼ ਹੀ ਸਰਕਾਰੀ ਹਾਈ ਸਕੂਲ ਵਿੱਚ ਮੁੱਖ ਅਧਿਆਪਕ ਦੀਆਂ ਆਸਾਮੀਆਂ ਖਾਲੀ ਹਨ। ਸੀਨੀਅਰ ਸੈਕੰਡਰੀ ਸਕੂਲਾਂ ਸਾਰੇ ਵਿਸ਼ਿਆਂ ਦੇ ਲੈਕਚਰਾਰਾਂ ਦੀ ਘਾਟ ਹੈ। ਜੇਕਰ ਸਰਕਾਰ ਚਾਹੇ ਤਾਂ ਪਦ ਉੱਨਤੀਆਂ ਕਰਕੇ ਇੰਨਾ ਨੂੰ ਭਰਿਆ ਜਾ ਸਕਦਾ ਹੈ।ਇਸ ਸਬੰਧੀ ਯੂਨੀਅਨ ਵੱਲੋਂ ਲਗਾਤਾਰ ਸਿੱਖਿਆ ਮੰਤਰੀ , ਪ੍ਰਮੁੱਖ ਸਿੱਖਿਆ ਸਕੱਤਰ,ਡੀ ਜੀ ਐਸ ਈ ਅਤੇ ਡੀ ਪੀ ਆਈ ਨਾਲ ਮੀਟਿੰਗ ਕਰਕੇ ਪਦ ਉੱਨਤੀਆਂ ਕਰਨ ਦੀ ਮੰਗ ਕੀਤੀ ਗਈ ਪ੍ਰੰਤੂ ਅਜੇਂ ਤੱਕ ਊਠ ਦੇ ਬੁੱਲ੍ਹ ਵਾਲੀ ਸਥਿਤੀ ਹੈ। ਸੀਨੀਅਰ ਮੀਤ ਪ੍ਰਧਾਨ ਸ੍ਰੀ ਅਮਨ ਸ਼ਰਮਾ ਅਤੇ ਸਕੱਤਰ ਜਨਰਲ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਕੂਲ ਦੇ ਨਾਮ ਬਦਲਣ ਨਾਲ ਮੀਡੀਆ ਵਿੱਚ ਵਾਹ ਵਾਹ ਖੱਟੀ ਜਾ ਸਕਦੀ ਹੈ ਪ੍ਰੰਤੂ ਸੁਧਾਰ ਤਾਂ ਅਧਿਆਪਕਾਂ ਨੇ ਹੀ ਕਰਨਾ ਹੈ। ਸੂਬਾ ਪ੍ਰੈੱਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਵੇਲੇ ਦੇ ਸਿੱਖਿਆ ਵਿਭਾਗ ਵਿਵਾਦਾਂ ਵਿੱਚ ਘਿਰਿਆ ਰਿਹਾ ਹੈ ਪ੍ਰੰਤੂ ਸਿੱਖਿਆ ਅਧਿਕਾਰੀਆਂ ਦੀ ਭਰਤੀ ਸਦਕਾ ਸਿੱਖਿਆ ਵਿਭਾਗ ਵਿੱਚ ਸੁਧਾਰ ਲਿਆਉਣਾ ਸੰਭਵ ਹੈ।  ਅਸੀਂ ਸਾਰੇ ਅਧਿਆਪਕ ਸਿੱਖਿਆ ਮੰਤਰੀ ਜੀ ਤੋਂ ਮੰਗ ਕਰਦੇ ਹਾਂ ਕਿ ਤੁਸੀਂ ਪਦ ਉੱਨਤੀਆਂ ਅਤੇ ਖ਼ਾਲੀ ਆਸਾਮੀਆਂ ਭਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰੋ ਤਾਂ ਜੋ ਵਧੀਆ ਤੇ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ ਇਸ ਨਾਲ਼ ਸਰਕਾਰ ਦਾ ਅਕਸ ਸੰਵਰੇਗਾ ਅਤੇ ਹਰਮਨ ਪਿਆਰਤਾ ਵਧੇਗੀ । ਇਹ ਵੀ ਕਿ ਨੂੰ ਸਮਾਜ-ਸੱਭਿਆਚਾਰ ਪ੍ਰਤੀ ਜਾਗਰੂਕ ਕਰਨ ਅਤੇ ਨਸ਼ਿਆਂ ਵਿਰੋਧੀ ਚੇਤਨਾ ਪੈਦਾ ਕਰਨ ਲਈ ਸੈਮੀਨਾਰ ਅਤੇ ਪ੍ਰਤੀਯੋਗਤਾਵਾ ਸ਼ੁਰੂ ਕੀਤੀਆਂ ਜਾਣ |ਯੂਨੀਅਨ ਦੇ ਮੀਤ ਪ੍ਰਧਾਨ ਜਗਤਾਰ ਸਿੰਘ ਅਤੇ ਹਰਜੀਤ ਸਿੰਘ ਬਲਾੜ੍ਹੀ ਸਟੇਟ ਐਵਾਰਡਈ , ਅਵਤਾਰ ਸਿੰਘ ਧਨੋਆ, ਜਸਪਾਲ ਸਿੰਘ ਰਾਮਵੀਰ ਸਿੰਘ ਵਿੱਤ ਸਕੱਤਰ ਜਸਪਾਲ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਇੰਦਰਜੀਤ ਸਿੰਘ , ਬਲਜੀਤ ਸਿੰਘ, ਮਲਕੀਤ ਸਿੰਘ, ਬਲਦੀਸ਼ ਕੁਮਾਰ ਅਤੇ ਰਾਮਵੀਰ ਸਿੰਘ ਅਤੇ ਸਮੂਹ ਆਗੂ ਸਾਰੇ ਸਨਮਾਨਿਤ ਅਧਿਆਪਕਾਂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ।