Sunday, February 9, 2025

ਗੁਲਜ਼ਾਰ ਗਰੁੱਪ ਆਫ਼ ਇੰਸਟੀਟਿਊਸ਼ਨਜ਼ ਖੰਨਾ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵੱਲੋਂ

 


ਗੁਲਜ਼ਾਰ ਗਰੁੱਪ ਆਫ਼ ਇੰਸਟੀਟਿਊਸ਼ਨਜ਼ ਖੰਨਾ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਬੀਤੇ ਦਿਨ ਲੁਧਿਆਣਾ ਵਿਖੇ ਹੋਰ ਰਹੇ ਐਕਜ਼ੀਬੀਸ਼ਨ ਕਮ ਐਕਸਪੋ ਵਿਚ ਇੱਕ ਉਦਯੋਗਿਕ ਦੌਰੇ ਦਾ ਆਯੋਜਿਤ ਕੀਤਾ ਗਿਆ। ਇਹ ਦੌਰਾ ਇੰਜ. ਜੋਗਾ ਸਿੰਘ ਜੀ ਅਤੇ ਇੰਜ. ਵਰਿੰਦਰ ਸਿੰਘ ਜੀ ਦੀ ਅਗਵਾਈ ਵਿਚ ਕੀਤਾ ਗਿਆ। ਇਸ ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਨੇ ਐਕਸਪੋ ਨੂੰ ਅੰਦਰੂਨੀ ਅਤੇ ਬਾਹਰੀ ਤਿਆਰ ਕਰਨ ਦੇ ਤਰੀਕਿਆਂ ਸਮਝਦੇ ਹੋਏ ਐਕਸਪੋ ਵਿਚ ਤਕਨੀਕੀ ਅਤੇ ਨਵੀਨਤਮ ਉਪਕਰਨਾਂ ਬਾਰੇ ਅਹਿਮ ਜਾਣਕਾਰੀ ਹਾਸਿਲ ਕੀਤੀ । ਇਸ ਦੇ ਨਾਲ ਹੀ  ਵਿਦਿਆਰਥੀਆਂ ਨੇ ਨਵੀਆਂ ਤਕਨੀਕਾਂ ਬਾਰੇ ਜਾਣੂ ਹੁੰਦੇ ਹੋਏ ਉਦਯੋਗਾਂ ਵਿਚ ਆਈਆਂ ਨਵੀਨਤਮ ਤਕਨੀਕਾਂ ਨੂੰ ਸਮਝਿਆ ।

ਗੁਲਜ਼ਾਰ ਗਰੁੱਪ ਆਫ਼ ਇੰਸਟੀਟਿਊਸ਼ਨਜ਼ ਦੇ ਐਕਜ਼ਿਕਿਊਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਉਨ੍ਹਾਂ ਦੀ ਆਉਣ ਵਾਲੀ ਜ਼ਿੰਦਗੀ ਲਈ ਇੰਡਸਟਰੀਅਲ ਟੂਰ ਬਹੁਤ ਜ਼ਰੂਰੀ ਹੁੰਦੇ ਹਨ ਜਿਸ ਨਾਲ ਵਿਦਿਆਰਥੀ ਪ੍ਰੈਕਟੀਕਲ ਤਰੀਕੇ ਨਾਲ ਕਿਤਾਬਾਂ ਤੋਂ ਹੱਟ ਕੇ ਕੁੱਝ ਨਵਾਂ ਸਿੱਖਦੇ ਹਨ । ਇਸੇ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਵਿਦਿਆਰਥੀਆਂ ਦੇ ਸਿਲੇਬਸ ਨਾਲ ਸਬੰਧਿਤ ਇੰਡਸਟਰੀ ਟੂਰ ਕਰਵਾਏ ਜਾਂਦੇ ਹਨ ਅਤੇ ਅਗਾਂਹ ਵੀ ਕਰਾਏ ਜਾਂਦੇ ਰਹਿਣਗੇ।