.

Friday, March 27, 2015

ਸੰਸਕਾਰ ਮੌਕੇ ਕਈ ਪੁੱਜੇ


ਸ਼੍ਰੀ ਅਸ਼ੋਕ ਸ਼ਰਮਾ ਜੋ ਕਿ ਬੀਤੇ ਸਮੇਂ ਪੰਜਾਬ ਨੈਸ਼ਨਲ ਬੈਂਕ ਦੀ ਸੇਵਾ ਨਿਭਾਉਂਦੇ ਰਹੇ ਅਤੇ ਜੋ ਸਵ. ਅਮੋਲਕ ਰਾਮ ਸ਼ਰਮਾ ਜੋ ਕਿ ਪੁਰਾਣੇ ਵਕਤਾਂ 'ਚ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਰਹੇ ਸਨ, ਦੇ ਸਪੁੱਤਰ ਸਨ ਅਤੇ ਸ਼੍ਰੀ ਨਿਮਾ ਜੀ (ਸਮਾਰਟ ਫੈਸ਼ਨ ਵਾਲੇ) ਅਤੇ ਕ੍ਰਿਕਟ ਪ੍ਰੇਮੀ ਦੇ ਸਤਿਕਾਰਾਯੋਗ ਪਿਤਾ ਜੀ ਸਨ, ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ । ਉਹਨਾਂ ਦੇ ਅੰਤਮ ਸੰਸਕਾਰ ਮੌਕੇ ਸ. ਗੁਰਕੀਰਤ ਸਿੰਘ ਕੋਟਲੀ (ਐਮ.ਐਲ.ਏ., ਖੰਨਾ), ਵਿਕਾਸ ਮਹਿਤਾ (ਪ੍ਰਧਾਨ ਨਗਰ ਕੌਂਸਲ ਖੰਨਾ), ਅਸ਼ੋਕ ਤਿਵਾੜੀ (ਪ੍ਰਧਾਨ ਸਿਟੀ ਕਾਂਗਰਸ, ਖੰਨਾ), ਸ. ਕਨੇਚ, ਸ਼੍ਰੀ ਰਾਜੇਸ਼ ਡਾਲੀ (ਸਾਬਕਾ ਚੇਅਰਮੈਨ ਇੰਪਰੂਵਮੈਂਟ ਖੰਨਾ), ਜਤਿੰਦਰ ਦੇਵਗਨ (ਐਮ.ਸੀ.), ਰਜਿੰਦਰ ਅਰੋੜਾ (ਸੈਕਟਰੀ ਰੋਟਰੀ ਕਲੱਬ, ਖੰਨਾ), ਅਸ਼ੋਕ ਨਾਗੀ (ਕੈਸ਼ੀਅਰ ਰੋਟਰੀ ਕਲੱਬ), ਰਕੇਸ਼ ਕਿੱਛੀ (ਅਪਣਾ ਟੀ.ਵੀ.), ਕਰਨ ਅਰੋੜਾ (ਮੈਂਬਰ ਸਕੂਲ ਮੈਨੇਜਮੈਂਟ), ਵਰਨ ਅਰੋੜਾ (ਸੈਂਟੀਮੈਂਟਸ), ਸ਼੍ਰੀ ਸੰਜੇ (ਜੂਸ ਵਾਲੇ), ਰਣਜੀਤ ਸਿੰਘ ਹੀਰਾ (ਸੈਕਟਰੀ ਏ.ਐਸ. ਇੰਸਟੀਚਿਊਸ਼ਨ ਅਤੇ ਸੀਨੀ. ਬੀ.ਜੇ.ਪੀ. ਲੀਡਰ), ਲਿੰਕਨ ਜੀ, ਸਵਰਨ ਬਾਵਾ, ਤਰੁਣ ਲੂੰਬਾ, ਰਾਜੀਵ ਰਾਏ ਮਹਿਤਾ (ਐਕਸ. ਐਮ.ਸੀ.), ਸ਼੍ਰੀ ਟਿੰਕਾ ਜੀ ਆਦਿ ਹਾਜ਼ਰ ਸਨ । ਅਦਾਰਾ ਫਿਰਤੂ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦਾ ਹੈ ।