Thursday, March 26, 2015

ਚੰਡੀਗੜ੍ਹ ਪ੍ਰੈਸ ਕਲੱਬ ਦੀ ਸਾਲਾਨਾ ਚੋਣ 29 ਮਾਰਚ ਨੂੰਚੰਡੀਗੜ੍ਹ, 26 ਮਾਰਚ ਦੇਸ਼ ਦੇ ਨੰਬਰ ਇਕ ਪ੍ਰੈਸ ਕਲੱਬ ਵਜੋਂ ਜਾਣੇ ਜਾਂਦੇ ਚੰਡੀਗੜ੍ਹ ਪ੍ਰੈਸ ਕਲੱਬ ਦੀ ਸਾਲਾਨਾ ਚੋਣ 29 ਮਾਰਚ ਨੂੰ ਹੋਣ ਜਾ ਰਹੀ ਹੈ ਤੇ ਇਸ ਵਾਰ ਪ੍ਰਧਾਨਗੀ ਲਈ ਟ੍ਰਿਬਿਊਨ ਸਮੂਹ ਦੇ ਬਲਵਿੰਦਰ ਜੰਮੂ ਤੇ ਅਮਰ ਉਜਾਲਾ ਦੇ ਅਨਿਲ ਭਾਰਦਵਾਜ ਦਰਮਿਆਨ ਹੋਵੇਗੀ। 
ਇਸ ਬਾਬਤ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫਸਰ ਸ਼ਾਮ ਸਿੰਘ ਲੇ ਦੱਸਿਆ ਕਿ ਚੰਡੀਗੜ੍ਹ ਪ੍ਰੈਸ ਕਲੱਬ ਦੇ ਵੱਖ-ਵੱਖ ਅਹੁਦਿਆਂ ਲਈ ਬਲਵਿੰਦਰ ਜੰਮੂ ਤੇ ਅਨਿਲ ਭਾਰਦਵਾਜ ਧੜਿਆਂ ਚ ਕ੍ਰਮਵਾਰ ਇਸ ਤਰ੍ਹਾਂ ਮੁਕਬਲਾ ਹੋਵੇਗਾ। 
ਮੀਤ ਪ੍ਰਧਾਨ 2 ਦੇ ਅਹੁਦੇ ਲਈ ਜੰਮੂ ਧੜੇ ਵਲੋਂ ਮਨਜੀਤ ਸਿੰਘ ਸਿਧੂ ਜਦਕਿ ਭਾਰਦਵਾਜ ਧੜੇ ਵਲੋਂ ਵਿਨੇ ਮਲਿਕ, ਸੈਕਟਰੀ ਜਨਰਲ ਦੇ ਅਹੁਦੇ ਲਈ ਕ੍ਰਮਵਾਰ ਨਲਿਨ ਅਚਾਰੀਆ ਤੇ ਦਵੀ ਦਵਿੰਦਰ ਕੌਰ, ਸੈਕਟਰੀ ਦੇ ਅਹੁਦੇ ਲਈ ਸੰਜੀਵ ਮਹਾਜਨ ਤੇ ਨਰਿੰਦਰ ਜੱਗਾ, ਜੁਆਇੰਟ ਸੈਕਟਰ 1 ਦੇ ਅਹੁਦੇ ਲਈ ਡਾ ਜੋਗਿੰਦਰ ਸਿੰਘ ਤੇ ਚੇਤਨ ਠਾਕੁਰ ਚ ਮੁਕਾਬਲਾ ਹੋਵੇਗਾ। 
ਇਸ ਤੋਂ ਇਲਾਵਾ ਸੰਜੇ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ, ਅਰਚਨਾ ਸੇਠੀ ਨੂੰ ਮੀਤ ਪ੍ਰਧਾਨ (ਔਰਤਾਂ ਲਈ ਰਿਜ਼ਰਵ), ਰਾਜੇਸ਼ ਕੁਮਾਰ ਢੱਲ ਨੂੰ ਜੁਆਇੰਟ ਸੈਕਟਰੀ 2 ਤੇ ਰਾਕੇਸ਼ ਗੁਪਤਾ ਨੂੰ ਬਿਨਾ ਕਿਸੇ ਵਿਰੋਧ ਦੇ ਖਜਾਨਚੀ ਚੁਣ ਲਿਆ ਗਿਆ ਹੈ।