.

Tuesday, March 31, 2015

ਨਵੇਂ ਚੁਣੇ ਪ੍ਰਧਾਨ ਸ੍ਰੀ ਵਿਕਾਸ ਮਹਿਤਾ (ਵਿੱਕੀ) ਨੇ ਆਪਣਾ ਅਹੁਦਾ ਸੰਭਾਲਿਆ

ਖੰਨਾ ਨਗਰ ਕੌਾਸਲ ਦੇ ਨਵੇਂ ਚੁਣੇ ਪ੍ਰਧਾਨ ਸ੍ਰੀ ਵਿਕਾਸ ਮਹਿਤਾ (ਵਿੱਕੀ) ਨੇ ਆਪਣਾ ਅਹੁਦਾ ਸੰਭਾਲਿਆ | ਇਸ ਮੌਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ, ਪੀ. ਪੀ. ਪੀ. ਦੇ ਸਕੱਤਰ ਜਨਰਲ ਗੁਰਪ੍ਰੀਤ ਸਿੰਘ ਭੱਟੀ, ਸਥਾਨਕ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਰੁਪਿੰਦਰ ਸਿੰਘ ਰਾਜਾ ਗਿੱਲ, ਹਰਦੇਵ ਸਿੰਘ ਰੋਸ਼ਾ ਤੇ ਨਗਰ ਕੌਾਸਲ ਦੇ ਮੀਤ ਪ੍ਰਧਾਨ ਸ੍ਰੀ ਵਿਜੇ ਸ਼ਰਮਾ ਉਚੇਚੇ ਤੌਰ 'ਤੇ ਪਹੁੰਚੇ ਸਨ | ਇਸ ਮੌਕੇ ਸ: ਦੂਲੋ ਨੇ ਸ੍ਰੀ ਮਹਿਤਾ ਨੂੰ ਅਸ਼ੀਰਵਾਦ ਦਿੱਤਾ | ਸ੍ਰੀ ਮਹਿਤਾ ਨੇ ਕਿਹਾ ਕਿ ਮੈਂ ਆਪਣੇ ਸਵਰਗੀ ਪਿਤਾ ਸ੍ਰੀ ਓਾਕਾਰ ਰਾਏ ਮਹਿਤਾ ਜੋ ਖੰਨਾ ਨਗਰ ਕੌਾਸਲ ਦੇ ਪ੍ਰਧਾਨ ਰਹੇ ਹਨ ਦੇ ਪਦ ਚਿੰਨ੍ਹਾਂ 'ਤੇ ਚਲਦਾ ਹੋਇਆ, ਖੰਨਾ ਦੇ ਵਿਕਾਸ ਲਈ ਜੀਅ ਤੋੜ ਯਤਨ ਕਰਾਂਗਾ | ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਅਸ਼ੋਕ ਤਿਵਾੜੀ, ਯਾਦਵਿੰਦਰ ਸਿੰਘ ਜੰਡਾਲੀ, ਅਨਿਲ ਦੱਤ ਫੱਲੀ, ਗੁਰਮੀਤ ਨਾਗਪਾਲ, ਜਸਵੀਰ ਕਾਲੀਰਾਓ, ਸੁਰਿੰਦਰ ਕੁਮਾਰ ਬਾਵਾ, ਪ੍ਰਤਾਪ ਸਿੰਘ ਜੋਤੀ, ਹਰਿੰਦਰ ਸਿੰਘ ਕਨੇਚ, ਦਲਜੀਤ ਥਾਪਰ, ਹਰਵਿੰਦਰ ਸ਼ੰਟੂ, ਗਿਆਨ ਸਿੰਘ ਨਾਮਧਾਰੀ, ਗੁਰਦੀਪ ਸਿੰਘ ਰਸੁੂਲੜਾ, ਜਤਿੰਦਰ ਪਾਠਕ, ਰਣਬੀਰ ਖੰਨਾ, ਸ਼ਕਤੀ ਨਾਗਪਾਲ, ਮਨਪ੍ਰੀਤ ਨਾਗਪਾਲ, ਗੁਰਪ੍ਰੀਤ ਨਾਗਪਾਲ, ਡੀ. ਡੀ. ਵਰਮਾ, ਬਹਾਦਰ ਸਿੰਘ ਰਤਨਹੇੜੀ, ਅਮਨ ਕਟਾਰੀਆ, ਵਿਨੋਦ ਦੱਤ, ਗੁਰਮੁੱਖ ਸਿੰਘ ਚਹਿਲ, ਹਰਚੰਦ ਸਿੰਘ ਮਲਕਪੁਰ, ਵਿਸ਼ਾਲ ਬੌਬੀ, ਰਾਜੀਵ ਮਹਿਤਾ, ਪਵਨ ਵਿਜਨ, ਵੈਦ ਪੁਸ਼ਵਿੰਦਰ ਰਾਜੇਵਾਲ ਆਦਿ ਹਾਜ਼ਰ ਸਨ |