.

Saturday, April 11, 2015

 ਨਗਰ ਕੀਰਤਨ ਕੱਢਿਆ ਜਾਵੇਗਾ


ਖੰਨਾ 11 ਅਪ੍ਰੈਲ -ਹਰਿ ਕੀਰਤਨ ਸੇਵਾ ਸੁਸਾਇਟੀ ਖੰਨਾ ਦੇ ਪ੍ਰਧਾਨ ਜਸਪਾਲ ਸਿੰਘ ਅਤੇ ਹੋਰ ਅਹੁਦੇਦਾਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸੁਸਾਇਟੀ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸ਼ਰਧਾ ਭਾਵਨਾ ਨਾਲ ਮਨਾਉਣ ਲਈ 12 ਅਪ੍ਰੈਲ ਨੂੰ ਸ਼ਾਮ 4 ਵਜੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਅਮਲੋਹ ਰੋਡ ਤੋਂ ਖਾਲਸਾਈ ਸ਼ਾਨੋਸ਼ੋਕਤ ਅਤੇ ਜਾਹੋ-ਜਲਾਲ ਨਾਲ ਇਲਾਕੇ ਵਿਚ ਅਜ ਤੱਕ ਆਪਣੀ ਤਰ੍ਹਾਂ ਦਾ ਪਹਿਲਾ ਅਤੇ ਵੱਡਾ ਨਗਰ ਕੀਰਤਨ ਕੱਢਿਆ ਜਾਵੇਗਾ | ਨਗਰ ਕੀਰਤਨ ਦੀ ਰੋਣਕ ਵਧਾਉਂਣ ਲਈ ਬੁਲੇਟ ਮੋਟਰ ਸਾਈਕਲ, ਹਾਰਲੇ ਮੋਟਰਸਾਈਕਲ, ਹਾਥੀ, ਊਠ, ਘੋੜ ਸਵਾਰ, ਨਿਹੰਗ ਸਿੰਘ ਦੀਆਂ ਫੋਜਾਂ, ਗੱਤਕਾ ਪਾਰਟੀਆਂ ਅਤੇ ਵੱਖ-ਵੱਖ ਸ਼ਹਿਰਾਂ ਤਾੋ ਆਏ ਸ਼ਬਦੀ ਜੱਥੇ ਅਤੇ ਸ਼ਹਿਰਾਂ ਅਤੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ | ਇਸ ਨਗਰ ਕੀਰਤਨ ਵਿਚ ਸਾਰੀਆਂ ਸੰਗਤਾਂ ਕੇਸਰੀ ਦਸਤਾਰਾਂ ਤੇ ਕੇਸਰੀ ਦੁਪੱਟੇ ਸਜਾ ਕੇ ਸ਼ਾਮਿਲ ਹੋਣਗੀਆਂ | ਨਗਰ ਕੀਰਤਨ ਮੌਕੇ ਵੱਖ-ਵੱਖ ਬਾਜ਼ਾਰਾਂ ਨੰੂ ਦੀਪਮਾਲਾ ਕਰਕੇ ਅਤੇ ਥਾਂ ਥਾਂ ਸੁੰਦਰ ਗੇਟਾਂ ਨਾਲ ਸਜਾਇਆ ਜਾਵੇਗਾ | ਨਗਰ ਕੀਰਤਨ ਗੁਰਦੁਆਰਾ ਸੁੱਖ ਸਾਗਰ ਸਮਾਧੀ ਰੋਡ ਨਰੋਤਮ ਨਗਰ ਵਿਖੇ ਸਮਾਪਤ ਹੋਵੇਗਾ | ਜਿਥੇ ਆਤਿਸ਼ਬਾਜੀ ਦਾ ਨਜ਼ਾਰਾ ਦੇਖਣਯੋਗ ਹੋਵੇਗਾ | ਇਸ ਮੌਕੇ ਪਰਮਿੰਦਰ ਸਿੰਘ, ਅਜੀਤ ਸਿੰਘ, ਹਰਜੀਤ ਸਿੰਘ ਖਾਲਸਾ, ਗੁਰਜੀਤ ਸਿੰਘ ਗੋਰਾ, ਗੁਰਦੀਪ ਸਿੰਘ, ਜਗਦੀਪ ਸਿੰਘ ਵਿੱਕੀ, ਕਮਲਜੀਤ ਸਿੰਘ, ਪ੍ਰਭਜੋਤ ਸਿੰਘ, ਅਮਰਿੰਦਰ ਸਿੰਘ, ਸਿਮਰਪ੍ਰੀਤ ਸਿੰਘ, ਰਖਵਿੰਦਰ ਸਿੰਘ ਬੋਨੀ, ਵਿੱਕੀ ਬੁਲੇਪੁਰ ਸਮੇਤ ਹੋਰ ਮੈਂਬਰ ਮੋਜੂਦ ਸਨ