Sunday, April 12, 2015

ਵਿਸਾਖੀ ਦੇ ਸਬੰਧ 'ਚ ਹਰਕੀਰਤਨ ਸੇਵਾ ਸੁਸਾਇਟੀ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ

ਖੰਨਾ, 12 ਅਪ੍ਰੈਲ
-ਅੱਜ ਵਿਸਾਖੀ ਦੇ ਸਬੰਧ 'ਚ ਹਰਕੀਰਤਨ ਸੇਵਾ ਸੁਸਾਇਟੀ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਮਾਡਲ ਟਾਊਨ ਅਮਲੋਹ ਰੋਡ ਤੋਂ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਅਮਲੋਹ ਰੋਡ ਤੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਮੁਹੱਲਿਆਂ ਤੋਂ ਹੁੰਦਾ ਹੋਇਆ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ | ਨਗਰ ਕੀਰਤਨ ਦੇਰ ਰਾਤ ਸਮਾਧੀ ਰੋਡ ਸਥਿਤ ਗੁਰਦੁਆਰਾ ਸੁੱਖ ਸਾਗਰ ਸਾਹਿਬ ਵਿਖੇ ਸਮਾਪਤ ਹੋਵੇਗਾ | ਨਗਰ ਕੀਰਤਨ 'ਚ ਹਾਥੀ, ਉੂਠ, ਘੋੜੇ ਵੱਖ-ਵੱਖ ਨਿਹੰਗ ਜਥੇ, ਗੱਤਕਾ ਜਥੇ, ਢੋਲ ਨਗਾੜੇ ਮੁੱਖ ਆਕਰਸ਼ਨ ਸਨ | ਨਗਰ ਕੀਰਤਨ ਦਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਭਰਵਾਂ ਸਵਾਗਤ ਕੀਤਾ ਗਿਆ | ਇਸ ਵੇਲੇ ਕੇਸਰੀ ਦਸਤਾਰਾਂ ਸਜਾਏ ਸਿੱਖ ਨੌਜਵਾਨਾਂ, ਸਿਰਾਂ 'ਤੇ ਕੇਸਰੀ ਚੁੰਨੀਆਂ ਲਏ ਹੋਏ ਬੀਬੀਆਂ, ਬਜ਼ੁਰਗਾਂ ਤੇ ਬੱਚਿਆਂ 'ਚ ਜੋਸ਼ ਦੇਖਣ ਵਾਲਾ ਸੀ | ਨਗਰ ਕੀਰਤਨ ਦੀ ਸਭ ਤੋਂ ਖਾਸ ਗੱਲ ਇਹ ਸੀ ਕਿ ਸਿੱਖ ਭਾਈਚਾਰੇ ਤੋਂ ਇਲਾਵਾ ਹਿੰਦੂ ਭਾਈਚਾਰੇ ਦੇ ਲੋਕ ਵੀ ਵੱਡੀ ਗਿਣਤੀ 'ਚ ਹਾਜ਼ਰ ਸਨ | ਇਸ ਮੌਕੇ ਮੈਂਬਰ ਐਸ. ਜੀ. ਪੀ. ਸੀ. ਦਵਿੰਦਰ ਸਿੰਘ ਖੱਟੜਾ, ਅਵਤਾਰ ਸਿੰਘ ਸੇਠੀ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਇਕਬਾਲ ਸਿੰਘ ਚੰਨੀ ਸਾਬਕ ਨਗਰ ਕੌਾਸਲ, ਗੁਰਦੁਆਰਾ ਹਰਕਿ੍ਸ਼ਨ ਸਾਹਿਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਮਾਂਗਟ, ਯਾਦਵਿੰਦਰ ਸਿੰਘ ਯਾਦੂ, ਕੌਾਸਲਰ ਰਜਿੰਦਰ ਸਿੰਘ ਜੀਤ, ਰਣਜੀਤ ਸਿੰਘ ਹੀਰਾ, ਕੌਾਸਲਰ ਅਨਿਲ ਦੱਤ ਫੱਲੀ,ਕਾੌਸਲਰ ਗੁਰਮੀਤ ਸਿੰਘ ਨਾਗਪਾਲ, ਹਨੀ ਰੋਸ਼ਾ, ਡਾ: ਪਾਲ ਸਿੰਘ ਪਾਲੀ, ਰਾਜਾ ਸੇਠੀ, ਪਰਮਿੰਦਰ ਸਿੰਘ, ਅਜੀਤ ਸਿੰਘ, ਗੁਰਦੀਪ ਸਿੰਘ, ਜਗਦੀਪ ਸਿੰਘ ਵਿੱਕੀ, ਸੁਖਵਿੰਦਰ ਸਿੰਘ ਬਬਲੀ ਮਨਚੰਦਾ, ਲਵਲੀ ਸੱਚਰ, ਗੁਰਮੁੱਖ ਸਿੰਘ ਬੂਲੇਪੁਰ, ਤੇਜਿੰਦਰ ਸਿੰਘ ਇਕੋਲਾਹਾ, ਕੌਾਸਲਰ ਸੁਧੀਰ ਸੋਨੂੰ, ਸਾਬਕ ਕੌਾਸਲਰ ਪਰਮਜੀਤ ਸਿੰਘ ਬੌਬੀ, ਹਰਜੋਤ ਸਿੰਘ ਚੰਨੀ, ਪ੍ਰਤਾਪ ਸਿੰਘ ਜੋਤੀ, ਪ੍ਰਧਾਨ ਜਸਪਾਲ ਸਿੰਘ, ਗਰਪ੍ਰੀਤ ਸਿੰਘ ਨਾਗਪਾਲ, ਪਰਮਿੰਦਰ ਸਿੰਘ, ਅਜੀਤ ਸਿੰਘ, ਹਰਜੀਤ ਸਿੰਘ ਖਾਲਸਾ, ਗੁਰਜੀਤ ਸਿੰਘ ਗੋਰਾ, ਗੁਰਦੀਪ ਸਿੰਘ, ਜਗਦੀਪ ਸਿੰਘ ਵਿੱਕੀ, ਕਮਲਜੀਤ ਸਿੰਘ, ਪ੍ਰਭਜੋਤ ਸਿੰਘ, ਅਮਰਿੰਦਰ ਸਿੰਘ, ਸਿਮਰਪ੍ਰੀਤ ਸਿੰਘ, ਰਖਵਿੰਦਰ ਸਿੰਘ ਬੋਨੀ, ਸੂਰਬੀਰ ਸਿੰਘ ਸੇਠੀ, ਹਰਵਿੰਦਰ ਸ਼ੰਟੂ, ਦਲਜੀਤ ਥਾਪਰ, ਬਿਸ਼ਨ ਸਿੰਘ ਆਦਿ ਹਾਜ਼ਰ ਸਨ |