Wednesday, April 22, 2015

ਤੀਸਰਾ ‘ਇਨਕਲਾਬੀ ਨਾਟਕ ਮੇਲਾ ਕਰਵਾਇਆ ਗਿਆ

ਖੰਨਾ, 22 ਅਪ੍ਰੈਲ  ਪੰਜਾਬ ਟਰੇਡ ਯੂਨੀਅਨ ਫੈਡਰੇਸ਼ਨ ਵੱਲੋਂ ਖੰਨਾ ਦੇ ਭਗਵਾਨ ਵਾਲਮੀਕ ਸਟੇਡੀਅਮ ਵਿਖੇ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਅਤੇ ਡਾ. ਬੀ. ਆਰ. ਅੰਬੇਦਕਰ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਤੀਸਰਾ ‘ਇਨਕਲਾਬੀ ਨਾਟਕ ਮੇਲਾ’ ਕਾ. ਹਰਨੇਕ ਸਿੰਘ ਸੰਯੋਜਕ ਜ਼ਿਲ•ਾ ਪ੍ਰਧਾਨ ਪੰਜਾਬ ਟਰੇਡ ਯੂਨੀਅਨ ਫੈਡਰੇਸ਼ਨ ਦੀ ਅਗਵਾਈ ਹੇਠਾਂ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ੍ਰ. ਨਿਰਮਲ ਸਿੰਘ ਜੱਸਲ ਸਾਬਕਾ ਕਾਰਜਕਾਰੀ ਪ੍ਰਧਾਨ ਨਗਰ ਕੌਂਸਲ ਖੰਨਾ ਨੇ ਸ਼ਿਰਕਤ ਕੀਤੇ। ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਨਿਰਮਲ ਸਿੰਘ ਜੱਸਲ, ਈਸ਼ਰ ਸਿੰਘ ਅਰੋੜਾ, ਬਲਬੀਰ ਸਿੰਘ ਖੰਨਾ , ਕਾ. ਹਰਨੇਕ ਸਿੰਘ ਸੰਯੋਜਕ ਅਤੇ ਰਣਜੀਤ ਸਿੰਘ ਜੱਸਲ ਨੇ ਸ਼ਹੀਦਾਂ ਦੇ ਪਾਏ ਪੂਰਨਿਆਂ ਅਤੇ ਉਹਨਾਂ ਦੀ ਸੋਚ ਨੂੰ ਅਪਣਾਉਣ ਲਈ ਨੌਜਵਾਨ ਪੀੜ•ੀ ਨੂੰ ਨਸ਼ਿਆਂ ਵਰਗੀਆਂ ਭਿਆਨਕ ਅਲਾਮਤਾਂ ਅਤੇ ਹੋਰਨਾਂ ਸਮਾਜਿਕ ਬੁਰਾਈਆਂ ਖਿਲਾਫ਼ ਇੱਕ ਜੁੱਟ ਹੋ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ । ਪ੍ਰਗਤੀ ਕਲਾ ਕੇਂਦਰ ਲਾਂਬੜਾ (ਜਲੰਧਰ) ਦੀ ਟੀਮ ਨੇ ਨਿਰਦੇਸ਼ਕ ਸੋਢੀ ਰਾਣਾ, ਸਹਿ-ਨਿਰਦੇਸ਼ਕ ਮੱਖਣ ਕ੍ਰਾਂਤੀ ਦੀ ਅਗਵਾਈ ਹੇਠਾਂ ਕੋਰੀਊਗ੍ਰਾਫੀ ਪੰਜਾਬ ਦੇ ਦੁਖਾਂਤ ਨੂੰ ਪੇਸ਼ ਕਰਦੀ ‘ਮੈਂ ਧਰਤੀ ਪੰਜਾਬ ਦੀ’ ਅਤੇ ਭਰੂਣ ਹੱਤਿਆਂ ਵਰਗੀ ਅਲਾਮਤ ਤੋਂ ਸੁਚੇਤ ਕਰਦੀ ਕੋਰੀਊਗ੍ਰਾਫੀ ‘ਧੀ-ਧਿਆਣੀ’, ਪੰਜਾਬ ‘ਚ ਵੱਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ‘ਤੇ ਕਟਾਸ ਕਰਦਾ ਨਾਟਕ ‘ਜਿੰਦਗੀ ਜਿੰਦਾਬਾਦ’, ਇਸੇ ਤਰ•ਾਂ ਉਪੇਰਾ ‘ਸ੍ਰ. ਭਗਤ ਸਿੰਘ’ ਅਤੇ ਉਪੇਰਾ ‘ਭੀਮ ਮਹਾਨ’ ਪੇਸ਼ ਕਰਕੇ ਦੇਰ ਰਾਤ ਤੱਕ ਦਰਸ਼ਕਾਂ ਖੂਬ ਵਾਹ-ਵਾਹ ਖੱਟੀ।