.

Wednesday, April 8, 2015

ਤੇਲਗੂ ਫ਼ਿਲਮ 'ਰਾਣਾ' ਨੇ ਇਲਿਆਨਾ ਡਿਕਰੂਜ਼ ਨੂੰ ਦੱਖਣ 'ਚ ਵੱਡਾ ਪਲੇਟਫਾਰਮ ਦੇਣਾ ਹੈ

ਤੇਲਗੂ ਫ਼ਿਲਮ 'ਰਾਣਾ' ਨੇ ਇਲਿਆਨਾ ਡਿਕਰੂਜ਼ ਨੂੰ ਦੱਖਣ 'ਚ ਵੱਡਾ ਪਲੇਟਫਾਰਮ ਦੇਣਾ ਹੈ | ਇਹ ਗੱਲ ਇੱਲੀ ਨਹੀਂ ਬਲਕਿ ਰਜਨੀਕਾਂਤ ਜਿਹੇ ਸੁਪਰਸਟਾਰ ਨੇ ਕਹੀ ਹੈ | ਇਸ ਫ਼ਿਲਮ 'ਚ ਰਜਨੀਕਾਂਤ ਤੋਂ ਇਲਾਵਾ ਬਾਲੀਵੁੱਡ ਸਟਾਰ ਦੀਪਿਕਾ ਪਾਦੂਕੋਨ, ਸੋਨੂੰ ਸੂਦ ਤੇ ਤੱਬੂ ਜਿਹੀ ਮਹਾਨ ਅਭਿਨੇਤਰੀ ਵੀ ਹੈ | ਇਲਿਆਨਾ ਲਈ ਖਾਸ ਗੱਲ ਇਹ ਹੈ ਕਿ 'ਰਾਣਾ' ਨੂੰ ਰਜਨੀਕਾਂਤ ਦੀ ਨਿਰਮਾਤਰੀ ਬੇਟੀ ਸੌਾਦਰਯਾ ਬਣਾ ਰਹੀ ਹੈ ਤੇ ਨਿਰਦੇਸ਼ਕ ਕੇ. ਰਵੀਸ਼ੰਕਰ ਹੈ | ਦੇਖੋ ਦੱਖਣ ਤਾਂ ਬਾਲੀਵੁੱਡ ਦੇ ਬਰਾਬਰ ਹੈ, ਕਹਿ ਕੇ ਇੱਲੀ ਬਾਲੀਵੁੱਡ 'ਚ ਨਾਂਹ ਦੇ ਬਰਾਬਰ ਆਪਣੀਆਂ ਫ਼ਿਲਮਾਂ ਸਬੰਧੀ ਇਕ ਤਰ੍ਹਾਂ ਨਾਲ ਸਪੱਸ਼ਟੀਕਰਨ ਵੀ ਦੇ ਰਹੀ ਹੈ | ਉਂਜ ਇਸ ਸਾਲ ਉਸ ਦੀ ਇਕ ਵੱਡੀ ਬਾਲੀਵੁੱਡ ਫ਼ਿਲਮ 'ਫੈਨ' ਵੀ ਆਏਗੀ, ਜਿਸ 'ਚ ਉਸ ਨਾਲ ਸ਼ਾਹਰੁਖ ਖ਼ਾਨ ਹੈ | ਅੱਧੀ ਦਰਜਨ ਇਧਰ-ਉਧਰ ਦੀਆਂ ਹਿੰਦੀ ਫ਼ਿਲਮਾਂ ਕਰਨੀਆਂ ਤੇ ਸਿੱਟਾ ਪਰਨਾਲਾ ਉਥੇ ਦਾ ਉਥੇ ਕਹਿੰਦੀ ਇੱਲੀ ਮਾਣ ਨਾਲ ਇਸ ਗੱਲ 'ਤੇ ਆਉਂਦੀ ਹੈ ਕਿ ਸ਼ਾਹਰੁਖ ਖ਼ਾਨ ਨਾਲ ਫ਼ਿਲਮ ਹੋਵੇ, ਏ. ਆਰ. ਰਹਿਮਾਨ ਦਾ ਸੰਗੀਤ ਤੇ ਫ਼ਿਲਮ ਅਦਿੱਤਿਆ ਚੋਪੜਾ ਦੀ ਹੋਵੇ ਤਾਂ ਪਿੱਛੇ ਹੋਰ ਕੀ ਰਹਿ ਜਾਂਦਾ ਹੈ? ਤੇਲਗੂ ਸਿਨੇਮਾ ਦੀ ਖਾਸ ਪਛਾਣ ਅਨੁਰਾਗ ਬਸੂ ਦੀ 'ਬਰਫ਼ੀ' ਤੇ ਸ਼ਾਹਿਦ ਕਪੂਰ ਨਾਲ 'ਫਟਾ ਪੋਸਟਰ ਨਿਕਲਾ ਹੀਰੋ' ਕਰਕੇ ਨਾਂਅ ਤਾਂ ਉਸ ਦਾ ਪਹਿਲੇ ਹੀ ਬਣਿਆ ਹੋਇਆ ਹੈ |