Thursday, October 8, 2015

ਦੇਸ਼ ਭਗਤ ਯੂਨੀਵਰਸਿਟੀ ਨੂੰ ਕੇਂਦਰ ਸਰਕਾਰ ਦੇ ਮਾਨਵ ਸਰੋਤ ਵਿਕਾਸ ਮੰਤਰਾਲੇ ਨੇ ਨੋਡਲ ਸੈਂਟਰ ਦੇ ਤੌਰ ਤੇ ਚੁਣਿਆ ਹੈ,

ਦੇਸ਼ ਭਗਤ ਯੂਨੀਵਰਸਿਟੀ ਫੈਕਲਟੀ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਲੋਂ ਵਰਚੁਅਲ ਲੈਬਜ਼ ਬਾਯੋਜਨ ਰ ਦੋ ਦਿਨੀ ਵਰਕਸ਼ਾਪ ਦਾ ਆਕੀਤਾ ਗਿਆ । ਇਹ ਵਰਕਸ਼ਾਪ ਆਈ.ਆਈ.ਟੀ. ਦਿੱਲੀ ਦੇ ਸਹਿਯੋਗ ਨਾਲ, ਕੇਂਦਰ ਸਰਕਾਰ ਦੇ ਮਾਨਵ ਸਰੋਤ ਵਿਕਾਸ ਮੰਤਰਾਲੇ ਦੀ ਰਾਸ਼ਟਰੀ ਸਕੀਮ ਅਧੀਨ ਆਯੋਜਿਤ ਕੀਤੀ ਗਈ।  ਇਸ ਵਿਚ ਇੰਜਨੀਅਰਿੰਗ ਦੇ ਵੱਖ-ਵੱਖ ਕੋਰਸਾਂ ਦੇ ਵਿਦਿਆਰਥੀਆਂ ਅਤੇ ਫਕੈਲਟੀ ਮੈਂਬਰਾਂ ਨੇ ਭਾਗ ਲਿਆ। ਇਸ ਵਰਕਸ਼ਾਪ ਬਾਰੇ ਯੂਨੀਵਰਸਿਟੀ ਦੀ ਪ੍ਰੋ ਚਾਂਸਲਰ ਤੇਜਿੰਦਰ ਕੌਰ ਨੇ ਦੱਸਿਆ ਕਿ ਦੇਸ਼ ਭਗਤ ਯੂਨੀਵਰਸਿਟੀ ਨੂੰ ਕੇਂਦਰ ਸਰਕਾਰ ਦੇ ਮਾਨਵ ਸਰੋਤ ਵਿਕਾਸ ਮੰਤਰਾਲੇ ਨੇ   ਨੋਡਲ ਸੈਂਟਰ ਦੇ ਤੌਰ ਤੇ ਚੁਣਿਆ ਹੈ, ਜਿਸਦਾ ਲਾਭ ਇਸ ਖਿੱਤੇ ਦੇ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਨੂੰ ਵੀ ਹੋ ਰਿਹਾ ਹੈ।