Wednesday, October 26, 2016

ਖੰਨਾ ਭਾਰਤੀ ਜਨਤਾ ਪਾਰਟੀ ਦੀ ਕਾਰਜਕਰਨੀ ਦੀ ਪਹਿਲੀ ਬੈਠਕ

ਖੰਨਾ, 26 ਅਕਤੂਬਰ  ਖੰਨਾ ਭਾਰਤੀ ਜਨਤਾ ਪਾਰਟੀ ਦੀ ਕਾਰਜਕਰਨੀ ਦੀ ਪਹਿਲੀ ਬੈਠਕ ਮੰਡਲ ਪ੍ਰਧਾਨ ਸੁਧੀਰ ਸੋਨੂੰ ਦੀ ਅਗਵਾਈ 'ਚ ਹੋਈ | ਇਸ ਮੌਕੇ ਮੰਡਲ ਪ੍ਰਧਾਨ ਨੇ ਪਾਰਟੀ ਦੀ ਨੀਤੀਆਂ ਨੂੰ ਘਰ ਘਰ 'ਚ ਪਹੁੰਚਾਉਣ ਲਈ ਸਾਰੇ ਅਹੁਦੇਦਾਰਾਂ ਤੇ ਕਾਰਜਕਾਰੀ ਮੈਂਬਰਾਂ ਨੂੰ ਖੰਨਾ ਦੇ ਸਾਰੇ 33 ਵਾਰਡਾਂ ਦਾ ਇੰਚਾਰਜ ਲਗਾਇਆ ਗਿਆ | ਇਸ ਮੌਕੇ ਵਾਰਡ ਨੰ: 1 ਤੇ 29 ਦਾ ਇੰਚਾਰਜ ਲਿਲਿਬ ਨੰਦਾ, ਵਾਰਡ ਨੰ: 2 ਦਾ ਇੰਚਾਰਜ ਬਿਕਰਮ ਸਿੰਘ, ਵਾਰਡ ਨੰ: 3 ਦਾ ਇੰਚਾਰਜ ਪ੍ਰੀਤਮ ਸਿੰਘ, ਵਾਰਡ ਨੰ: 4 ਤੇ 7 ਦਾ ਇੰਚਾਰਜ ਦੀਪਕ ਵਰਮਾ, ਵਾਰਡ ਨੰ: 5 ਦਾ ਇੰਚਾਰਜ ਰਾਜੇਸ਼ ਸ਼ਰਮਾ ਰਾਜਾ, ਵਾਰਡ ਨੰ: 6 ਦਾ ਇੰਚਾਰਜ ਨਵਨੀਤ ਸਿੰਘ, ਵਾਰਡ ਨੰ: 7,8, 9 ਤੇ 10 ਦਾ ਇੰਚਾਰਜ ਹਰਸਿਮਰਨਜੀਤ ਸਿੰਘ ਰਿਚੀ, ਵਾਰਡ: 11 ਤੇ 33 ਦਾ ਇੰਚਾਰਜ ਜਸਪਾਲ ਕੈਂਥ, ਵਾਰਡ ਨੰ: 12 ਦਾ ਇੰਚਾਰਜ ਰਾਕੇਸ਼ ਕੁਮਾਰ, ਵਾਰਡ ਨੰ: 13 ਤੇ 32 ਦਾ ਇੰਚਾਰਜ ਜਤਿੰਦਰ ਨਾਗਪਾਲ, ਵਾਰਡ ਨੰਬਰ 14 ਦਾ ਇੰਚਾਰਜ ਦਿਆਲ ਮਸੀਹ, ਵਾਰਡ ਨੰ: 15 ਤੇ 16 ਦਾ ਇੰਚਾਰਜ ਸੁਖਵਿੰਦਰ ਸਿੰਘ ਸਲਾਣਾ, ਵਾਰਡ ਨੰ: 17 ਦੀ ਇੰਚਾਰਜ ਬਲਵਿੰਦਰ ਕੌਰ, ਵਾਰਡ ਨੰ: 18 ਦਾ ਇੰਚਾਰਜ ਬਾਬੀ ਪੁੰਜ, ਵਾਰਡ ਨੰ: 19 ਦਾ ਇੰਚਾਰਜ ਪਿ੍ੰਸ ਲਖਾਨੀ, ਵਾਰਡ 21, 22 ਤੇ 27 ਦਾ ਇੰਚਾਰਜ ਰਾਜ ਕੁਮਾਰ ਰਾਜੀ, ਵਾਰਡ ਨੰ: 23 ਦਾ ਇੰਚਾਰਜ ਤਿਲਕ ਰਾਜ, ਵਾਰਡ ਨੰ: 24, 25 ਤੇ 26 ਦਾ ਇੰਚਾਰਜ ਹਰੀਸ਼ ਮਹਿੰਦਰੂ, ਵਾਰਡ ਨੰ: 28 ਤੇ 30 ਦਾ ਇੰਚਾਰਜ ਨਵਦੀਪ ਚਾਂਦਲਾ, ਵਾਰਡ ਨੰਬਰ 31 ਦਾ ਇੰਚਾਰਜ ਸਤਨਾਮ ਸਿੰਘ ਚੰਨੀ ਨੂੰ ਲਗਾਇਆ ਗਿਆ | ਮੰਡਲ ਪ੍ਰਧਾਨ ਸੁਧੀਰ ਸੋਨੂੰ ਨੇ ਕਿਹਾ ਕਿ ਇਸ ਤੋਂ ਬਾਅਦ ਵਾਰਡ ਪ੍ਰਧਾਨ ਤੇ ਬੂਥ ਇੰਚਾਰਜ ਲਗਾਏ ਜਾਣਗੇ |