.

Saturday, January 21, 2017

ਕਾਂਗਰਸ ਪਾਰਟੀ ਦੀ ਸਰਕਾਰ ਹੀ ਵਧੀਆ ਅਤੇ ਸਾਫ਼ ਸੁਥਰਾ ਪ੍ਰਸ਼ਾਸ਼ਨਦੇ ਸਕਦੀ ਹੈ : ਕੋਟਲੀ

ਪਿੰਡਾਂ 'ਚ ਨੁੱਕੜ ਮੀਟਿੰਗਾਂ ਦੌਰਾਨ ਮਿਲ ਰਿਹੈ ਲੋਕਾਂ ਦਾ ਭਾਰੀ ਸਮਰਥਨ

ਖੰਨਾ, 21 ਜਨਵਰੀ : ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਦੀ ਤਾਰੀਕ ਨਜ਼ਦੀਕ ਆਉਂਦੀ ਜਾ ਰਹੀ ਹੈ, ਤਿਉਂ-ਤਿਉਂ ਵਿਧਾਨ ਸਭਾ ਹਲਕਾ ਖੰਨਾ ਦੇ ਲੋਕਾਂ ਦਾ ਕਾਂਗਰਸ ਪਾਰਟੀ ਨੂੰ ਸ਼ਹਿਰ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਭਾਰੀ ਜਨ-ਸਮਰਥਨ ਮਿਲ ਰਿਹਾ ਹੈ। ਪਾਰਟੀ ਦੇ ਵਿਧਾਨ ਸਭਾ ਖੰਨਾ ਤੋਂ ਉਮੀਦਵਾਰ ਗੁਰਕੀਰਤ ਸਿੰਘ

ਕੋਟਲੀ ਨੂੰ ਖੰਨਾ ਸ਼ਹਿਰ ਦੇ ਨਾਲ-ਨਾਲ ਪਿੰਡਾਂ ਦੇ ਲੋਕਾਂ ਵੱਲੋਂ ਮਿਲ ਰਹੇ ਜਨ-ਸਮਰਥਨ ਨਾਲ ਹੁਣ ਦਿਨੋਂ-ਦਿਨ ਉਹਨਾਂ ਦੀ ਸਥਿਤੀ ਮਜ਼ਬੂਤ ਹੋ ਰਹੀ ਹੈ। ਅੱਜ ਲਲਹੇੜੀ ਜੋਨ ਦੇ ਪਿੰਡਾਂ ਮਾਣਕ ਮਾਜਰਾ, ਅਲੀਪੁਰ, ਇਮਾਇਲਪੁਰ, ਸਾਹਿਬਪੁਰਾ, ਭਾਦਲਾ ਉਚਾ, ਭਾਦਲਾ ਨੀਚਾ ਅਤੇ ਭਾਦਲਾ ਬਾਜੀਗਰ ਬਸਤੀ ਦੇ ਤੂਫ਼ਾਨੀ ਦੌਰੇ ਦੌਰਾਨ ਹੋਈਆਂ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ੍ਰ. ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਿਛਲੇ ਇੱਕ ਦਹਾਕੇ ਦੌਰਾਨ ਭਾਰੀ ਸੰਤਾਪ ਭੋਗਿਆ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ 'ਤੇ ਪਿੰਡਾਂ ਦੇ ਸਰਬਪੱਖੀ ਵਿਕਾਸੀ ਕੰਮ ਹੋਣਗੇ ਅਤੇ ਹਰ ਘਰ ਦੇ ਨੌਜਵਾਨ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਾਂ ਬਣਨ ਵਾਲੀ ਸਰਾਕਰ ਵਿੱਚ ਨੌਕਰੀ ਮੁਹੱਈਆਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਖੰਨਾ ਸ਼ਹਿਰ ਵਿੱਚ ਵੀ ਘਰ-ਘਰ ਜਾ ਕੇ ਪਾਰਟੀ ਦੇ ਸਾਰੇ ਹੀ ਸੈਲਾਂ ਦੇ ਅਹੁਦੇਦਾਰਾਂ ਵੱਲੋਂ ਪਾਰਟੀ ਦੀਆਂ ਨੀਤੀਆਂ ਨੂੰ ਪਹੁੰਚਾਇਆ ਜਾ ਰਿਹਾ ਹੈ। ਪਿਛਲੇ ਸਮੇਂ ਦੌਰਾਨ ਪੰਜਾਬ ਦੀ ਨੌਜਵਾਨ ਪੀੜੀ ਨਸ਼ਿਆਂ ਵਿੱਚ ਗਲਤਾਨ ਹੋ ਜਾ ਕਾਰਨ ਨਿਰਾਸ਼ਾ ਦੇ ਆਲਮ ਵਿੱਚ ਚਲੇ ਗਈ ਸੀ, ਪਰ ਹੁਣ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਤੋਂ ਬੜੀਆਂ ਆਸਾਂ ਹਨ ਅਤੇ ਉਹ ਹੀ ਪੰਜਾਬ ਦੇ ਲੋਕਾਂ ਨੂੰ ਵਧੀਆਂ ਅਤੇ ਸਾਫ਼ ਸੁਥਰਾ ਪ੍ਰਸ਼ਾਸ਼ਨ ਮੁਹੱਈਆ ਕਰਵਾ ਸਕਦੀ ਹੈ। ਇਸ ਮੌਕੇ 'ਤੇ ਬੋਲਦਿਆਂ ਸਾਬਕਾ ਚੇਅਰਮੈਨ ਭਾਲਿੰਦਰ ਸਿੰਘ ਭੰਡਾਲ (ਮਾਣਕਮਾਜਰਾ) ਨੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦਾ ਸਰਕਾਰ ਬਣਾਉਣ ਲਈ ੳਤਾਵਲੇ ਹਨ। ਇਸ ਲਈ ਕਾਂਗਰਸ ਪਾਰਟੀ ਦੋ ਤਿਹਾਈ ਬਹੁਮਤ ਲੈ ਕੇ ਪੰਜਾਬ ਵਿੱਚ ਸਰਕਾਰ ਬਣਾਏਗੀ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਕੋਈ ਵਿਧਾਨ ਨਹੀ ਅਤੇ ਨਾਲ ਹੀ ਉਹਨਾਂ ਦਾ ਕੋਈ ਸਿਧਾਂਤ ਹੈ ਇਸ ਲਈ ਲੋਕ ਇਹਨਾਂ ਨੂੰ ਮੂੰਹ ਨਹੀਂ ਲਗਾਉਣਗੇ। ਉਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ। ਇਸ ਮੌਕੇ 'ਤੇ ਜੋਨ ਇੰਚਾਰਜ ਡਾ. ਗੁਰਮੁੱਖ ਸਿੰਘ ਚਾਹਲ, ਲਖਵਿੰਦਰ ਸਿੰਘ ਲੱਖੀ ਸੰਧੂ ਪ੍ਰਧਾਨ, ਪਰਮਿੰਦਰ ਸਿੰਘ ਚੀਮਾ, ਯਾਦਵਿੰਦਰ ਸਿੰਘ ਲਿਬੜਾ, ਬਲਜਿੰਦਰ ਸਿੰਘ ਮਾਣਕਮਾਜਰਾ, ਗੁਰਪਾਲ ਸਿੰਘ ਇਮਾਇੰਲਪੁਰ, ਗੁਰਵਿੰਦਰ ਸਿੰਘ ਸਰਪੰਚ ਇਮਾਇਲਪੁਰ, ਬਲਰਾਜ ਸਿੰਘ, ਸਾਬਕਾ ਸਰਪੰਚ ਚਰਨ ਸਿੰਘ, ਸਾਬਕਾ ਸਰਪੰਚ ਬੰਤ ਸਿੰਘ, ਰਣਜੀਤ ਸਿੰਘ ਲੰਬਰਦਾਰ, ਬਲਦੇਵ ਸਿੰਘ ਭਾਦਲਾ, ਅਮਨ ਭਾਦਲਾ, ਅਮਰੀਕ ਸਿੰਘ ਮਾਣਕਮਾਜਰਾ,ਅਜਾਇਬ ਸਿੰਘ, ਤਰਨਬੀਰ ਸਿੰਘ ਕੋਟਲਾ ਅਜਨੇਰ, ਸੁਰਿੰਦਰ ਸਿੰਘ, ਨਾਜਰ ਸਿੰਘ, ਗੁਰਲਾਭ ਸਿੰਘ ਸਾਹਿਬਪੁਰਾ, ਸੁਖਜੀਤ ਸਿੰਘ, ਮਲਕੀਤ ਸਿੰਘ, ਜਸਪਾਲ ਸਿੰਘ ਸੁਰੇਸ਼ ਪੱਪੀ, ਪਰਮਿੰਦਰ ਸਿੰਘ, ਬੂਟਾ ਸਿੰਘ, ਧਿਆਨ ਸਿੰਘ, ਮੱਖਣ ਸਿੰਘ, ਰਾਜਿੰਦਰ ਸਿੰਘ, ਦਲੀਪ ਸਿੰਘ, ਜਸਵੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ।