Saturday, January 21, 2017

ਅਕਾਲੀ-ਭਾਜਪਾ ਦੇ ਸ਼ਹਿਰ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਨੇ ਉਮੀਦਵਾਰ ਸ. ਤਲਵੰਡੀ ਦੇ ਹੱਕ ਵਿੱਚ ਬਣਾਈ ਲਹਿਰ

ਖੰਨਾ - ਜਿਉਂ ਜਿਉਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੀ ਤਰੀਕ ਨੇੜੇ ਆਉਦੀ ਜਾ ਰਹੀ ਹੈ ਤਿਉਂ ਤਿਉਂ ਸਰਗਰਮੀਆਂ ਵੱਧਦੀਆਂ ਜਾ ਰਹੀਆਂ ਹਨ।ਹਲਕਾ ਖੰਨਾ ਤੋਂ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸ. ਰਣਜੀਤ ਸਿੰਘ ਤਲਵੰਡੀ ਵੱਲੋਂ ਅੱਜ ਆਪਣੇ ਸੈਂਕੜੇ ਸਾਥੀਆਂ ਸਮੇਤ ਸਥਾਨਕ ਚਾਂਦਲਾ ਮਾਰਕਿਟ ਅਤੇ ਬੁਕਸ ਮਾਰਕਿਟ ਵਿਖੇ ਡੋਰ ਟੂ ਡੋਰ ਚੋਣ ਪ੍ਰਚਾਰ ਕਰਦੇ ਹੋਏ ਦੁਕਾਨਦਾਰਾਂ ਨੂੰ ਵੋਟ ਦੀ ਅਪੀਲ ਕੀਤੀ ਅਤੇ ਪਾਰਟੀ ਦੀਆਂ ਨੀਤੀਆਂ ਦਾ ਵੀ ਪ੍ਰਚਾਰ ਕੀਤਾ।ਸ. ਤਲਵੰਡੀ ਦੇ ਇਸ ਡੋਰ-ਟੂ-ਡੋਰ ਪ੍ਰੋਗਰਾਮ ਨੂੰ ਦੁਕਾਨਦਾਰਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।ਸ. ਤਲਵੰਡੀ ਦੇ ਭਖਵੇਂ ਚੋਣ ਪ੍ਰਚਾਰ ਨੇ ਸ਼ਹਿਰ ਦੀ ਫਿਜ਼ਾ ਨੂੰ ਅਕਾਲੀ ਦਲ ਦੇ ਰੰਗ ਵਿੱਚ ਰੰਗ ਦਿੱਤਾ ਹੈ ਜਦਕਿ ਕਾਂਗਰਸ ਦੀ ਚੋਣ ਮੁਹਿੰਮ ਅਜੇ ਕਾਫੀ ਠੰਢੀ ਚੱਲ ਰਹੀ ਹੈ।ਅੱਜ ਜਿਉਂ ਹੀ ਸ. ਤਲਵੰਡੀ ਚੋਣ ਪ੍ਰਚਾਰ ਲਈ ਬੁਕਸ ਮਾਰਕਿਟ ਵਿਖੇ ਪਹੁੰਚੇ ਤਾਂ ਉਥੋ ਦੇ ਦੁਕਾਨਦਾਰਾਂ ਨੇ ਸ. ਤਲਵੰਡੀ ਦਾ ਬਹੁਤ ਗਰਮਜੋਸ਼ੀ ਨਾਲ ਭਰਵਾ ਸਵਾਗਤ ਕੀਤਾ ਅਤੇ ਤਲਵੰਡੀ ਦੇ ਹੱਕ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਨਾਲ ਹੀ ਇਹ ਸ. ਤਲਵੰਡੀ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਭਰੋਸਾ ਵੀ ਦਿਵਾਇਆ।ਇਹੋ ਜਿਹੇ ਨਜ਼ਾਰੇ ਚਾਂਦਲਾ ਮਾਰਕਿਟ ਵਿਖੇ ਵੀ ਦੇਖਣ ਨੂੰ ਮਿਲੇ ਜਿਥੇ ਦੇ ਦੁਕਾਨਦਾਰਾ ਵਿੱਚ ਵੀ ਅਕਾਲੀ ਭਾਜਪਾ ਦੇ ਉਮੀਦਵਾਰ ਸ. ਤਲਵੰਡੀ ਨੂੰ ਜਿਤਾਉਣ ਲਈ ਕਾਫੀ ਉਤਸ਼ਾਹ ਪਾਇਆ ਗਿਆ।ਇਸ ਤਰ੍ਹਾਂ ਸ. ਤਲਵੰਡੀ ਵੱਲੋਂ ਸ਼ਹਿਰ ਵਿੱਚ ਕੱਢੇ ਡੋਰ-ਟੂ-ਡੋਰ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਸ਼ਹਿਰ ਵਿੱਚ ਸ. ਤਲਵੰਡੀ ਦੇ ਹੱਕ ਵਿੱਚ ਲਹਿਰ ਬਣ ਗਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਪ ਚੇਅਰਮੈਨ ਸੀਵਰੇਜ ਬੋਰਡ ਇਕਬਾਲ ਸਿੰਘ ਚੰਨੀ, ਸੰਜੀਵ ਧਮੀਜਾ, ਵਿਪਿਨ ਦੇਵਗਨ, ਕੌਸਲਰ ਜਤਿੰਦਰ ਦੇਵਗਨ, ਡਾ ਸੁਮੇਸ਼ ਬੱਤਾ, ਜਸਪਾਲ ਲੋਟੇ, ਅਜੈ ਸੂਦ, ਹਨੀ ਰੋਸ਼ਾ, ਅਮਿਤ ਲਾਲ ਲੁਟਾਵਾ, ਰਜੇਸ਼ ਡਾਲੀ, ਵਿਜੈ ਵਿੱਜ, ਅਮਰਜੀਤ ਸਿੰਘ ਸਚਦੇਵਾ, ਗੁਰਦੀਪ ਦੀਪਾ, ਲਲਿਤ ਕੁਮਾਰ, ਪਰਮਪ੍ਰੀਤ ਸਿੰਘ ਪੌਪੀ (ਪ੍ਰਧਾਨ ਯੂਥ ਅਕਾਲੀ ਦਲ), ਅਵਨੀਤ ਸਿੰਘ ਰਾਏ (ਪ੍ਰਧਾਨ ਆਈ.ਟੀ ਵਿੰਗ) , ਯੋਗਰਾਜ ਸ਼ਾਰਧਾ, ਅਨੂਪ ਸ਼ਰਮਾ, ਦਿਨੇਸ਼ ਵਿੱਜ, ਅਸ਼ੋਕ ਵਿੱਜ, ਅਵੀਨ ਅਗਰਵਾਲ, ਪ੍ਰਿਤਪਾਲ ਸਿੰਂਘ, ਬਬਲਾ ਮਹਿਤਾ, ਦਵਿੰਦਰ ਲੋਟੇ, ਵਨੀਤ ਗੁਪਤਾ, ਰਜਨੀਸ਼ ਵਧਾਵਾ, ਰਾਜ ਕੁਮਾਰ ਮੈਨਰੋ, ਡਾ.ਅਸਵਨੀ ਬਾਂਸਲ, ਪਵਨ ਵਿੱਜ, ਤਿਲਕ ਰਾਜ, ਤਿਲਕ ਰਾਏ, ਮੋਹਨ ਲਾਲ, ਧਰਮਪਾਲ ਵਰਮਾ, ਤਰੁਣ ਬਾਲੂ, ਬਲਰਾਮ ਬਾਲੂ, ਯਸ਼ਪਾਲ ਗਰਗ ਅਤੇ ਸਮੂਹ ਇਲਾਕਾ ਨਿਵਾਸੀ ਹਾਜ਼ਿਰ ਸਨ।