.

Friday, January 20, 2017

ਕਾਂਗਰਸੀ ਉਮੀਦਵਾਰ ਸ੍ਰ. ਕੋਟਲੀ ਦੀ ਧਰਮ ਪਤਨੀ ਗੁਰਪ੍ਰੀਤ ਕੌਰ ਨੇ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਸੰਭਾਲੀ ਕਮਾਨ

 ਖੰਨਾ, 20 ਜਨਵਰੀ : ਵਿਧਾਨ ਸਭਾ ਹਲਕਾ ਖੰਨਾ ਤੋਂ ਕਾਂਗਰਸ ਪਾਰਟੀ ਦੇ ਉਮੀਦ

ਵਾਰ ਗੁਰਕੀਰਤ ਸਿੰਘ ਕੋਟਲੀ ਦੀ ਧਰਮਪਤਨੀ ਸ਼੍ਰੀਮਤੀ ਗੁਰਪ੍ਰੀਤ ਸਿੰਘ ਕੋਟਲੀ ਵੱਲੋਂ ਆਪਣੀ ਟੀਮ ਸਮੇਤ ਖੰਨਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਵਿੱਚ ਘਰ-ਘਰ ਜਾ ਕੇ ਵੋਟਰਾਂ ਨਾਲ ਸਿੱਧਾ ਸੰਪਰਕ ਕਾਇਮ ਕੀਤਾ ਜਾ ਰਿਹਾ ਹੈ ਅਤੇ ਸ੍ਰ. ਕੋਟਲੀ ਦੇ ਹੱਕ ਵਿੱਚ ਵੋਟਾਂ ਦੀ ਮੰਗ ਕੀਤੀ। ਇਸੇ ਲੜੀ ਤਹਿਤ ਅੱਜ ਸ਼੍ਰੀਮਤੀ ਕੋਟਲੀ ਦੀ ਟੀਮ ਨੇ ਅਮਲੋਹ ਰੋਡ ਸਥਿਤ ਵਾਰਡ ਨੰਬਰ 10, ਅਤੇ ਪਿੰਡ ਭੱਟੀਆਂ ਦੇ ਵਾਰਡ ਨੰਬਰ 27, ਅਤੇ 28 ਵਿੱਚ ਘਰ-ਘਰ ਜਾ ਕੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕਰ ਦੇਣ ਤਾਂ ਜੋ ਸ੍ਰ. ਕੋਟਲੀ ਦੀ ਅਗਵਾਈ ਵਿੱਚ ਖੰਨਾ ਸ਼ਹਿਰ ਦੇ ਰਹਿੰਦੇ ਵਿਕਾਸੀ ਕੰਮਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾ ਸਕੇ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਬਣਨ ਵਾਲੀ ਸਰਕਾਰ ਦੌਰਾਨ ਸੂਬੇ ਦੇ ਹਰ ਘਰ ਵਿੱਚੋਂ ਨੌਜਵਾਨ ਵਰਗ ਨੂੰ ਨੌਕਰੀਆਂ ਦਿੱਤੀਆਂ ਜਾ ਸਕਣ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੀ 2500 ਰੁਪਏ ਤੱਕ ਬੇਕਾਰੀ ਭੱਤਾ ਦਿੱਤਾ ਜਾ ਸਕੇ। ਇਸ ਮੌਕੇ ਡਾ. ਨੱਥੂ ਰਾਮ, ਸ਼੍ਰੀਮਤੀ ਪ੍ਰਿਆ ਧੀਮਾਨ, ਅਜੀਤਪਾਲ ਸਿੰਘ ਰਾਣੋਂ, ਰਮੇਸ਼ ਮੇਸ਼ੀ, ਗੁਰਨਾਮ ਸਿੰਘ ਕਿਰਨ ਬਾਲਾ, ਸੋਨਿਕਾ ਅਬਰੋਲ, ਸ਼ਮਸ਼ੇਰ ਸ਼ਰਮਾ ਵਾਰਡ ਪ੍ਰਧਾਨ, ਨਿੋਤ ਤਿਰੰਗਾ, ਮਨਜੀਤ ਅਬਰੋਲ, ਪ੍ਰੇਮ ਲਤਾ, ਜਸਪਾਲ ਕੌਰ ਪਾਲੋ, ਗੁਰਦਾਸ ਰਾਮ, ਪਰਦੀਪ ਵਸ਼ਿਸ਼ਟ, ਮਾ. ਕਿਰਪਾਲ ਸਿੰਘ, ਗੀਤਾ ਵਸ਼ਿਸ਼ਟ, ਅਮਰ ਸਿੰਘ ਭੱਟੀਆ ਅਤੇ ਕੁਲਦੀਪ ਸਿੰਘ ਆਦਿ ਹਾਜ਼ਰ ਸਨ।