Monday, March 19, 2018

ਵਿਧਾਇਕ ਕੋਟਲੀ ਵੱਲੋਂ ਦੂਆ ਦੀ ਦੂਜੀ ਪੁਸਤਕ ਦੀ ਘੁੰਡ ਚੁਕਾਈ



ਵਿਧਾਇਕ ਗੁਰਕੀਰਤ ਸਿੰਘ ਕੋਟਲੀ ਵੱਲੋਂ ਰੈਸਟ ਹਾਊਸ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਿੰਸੀਪਲ ਸਤੀਸ਼ ਕੁਮਾਰ ਦੂਆ ਦੀ ਕਾਮਰਸ ਵਿਸ਼ੇ 'ਤੇ ਲਿਖੀ ਕਿਤਾਬ 'ਅਕਾਊਟੈਂਸੀ ' ਦੀ ਘੁੰਡ ਚੁਕਾਈ ਕੀਤੀ ਗਈ। ਗੁਰਕੀਰਤ ਸਿੰਘ ਕੋਟਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਤੀਸ਼ ਕੁਮਾਰ ਦੀ ਹੌਸਲਾ ਅਫਜਾਈ ਕੀਤੀ ਤੇ ਸਾਬਾਸ਼ੀ ਦਿੱਤੀ। ਉਨ•ਾਂ ਕਿਹਾ ਕਿ ਇਲਾਕੇ ਨੂੰ ਅਜਿਹੇ ਅਧਿਆਪਕਾਂ 'ਤੇ ਮਾਣ ਰਹੇਗਾ। ਪੰਜਾਬ ਦੇ ਵਿਦਿਆਰਥੀਆਂ ਲਈ ਇਹ ਪੁਸਤਕ ਲਾਹੇਵੰਦ ਸਾਬਿਤ ਹੋਵੇਗੀ। ਲੇਖਕ ਸਤੀਸ਼ ਦੂਆ ਨੇ ਦੱਸਿਆ ਕਿ ਇਹ ਪੁਸ਼ਤਕ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਲੈਬਸ ਤੇ ਹਿਦਾਂਇਤਾਂ ਨੂੰ ਧਿਆਨ 'ਚ ਰੱਖਦੇ ਹੋਏ ਵਿਦਿਆਰਥੀਆਂ ਦੀਆਂ ਲੋੜਾਂ ਅਨੁਸਾਰ ਸਰਲ ਤੇ ਰੋਚਿਕ ਭਾਸ਼ਾ 'ਚ ਲਿਖੀ ਗਈ ਹੈ। ਇਸ ਕਿਤਾਬ ਨਾਲ ਵਿਦਿਆਰਥੀਆਂ ਦੀਆਂ ਕਾਮਰਸ ਵਿਸ਼ੇ ਦੀਆਂ ਔਕੜਾਂ ਦੂਰ ਹੋਣਗੀਆਂ ਤੇ ਉਨ•ਾਂ 'ਚ ਕਾਮਰਸ ਵਿਸ਼ੇ ਪ੍ਰਤੀ ਰੁਚੀ ਵਧੇਗੀ। ਲੇਖਕ ਨੇ ਦੱਸਿਆ ਕਿ ਸੀਏ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਇਸ ਕਿਤਾਬ ਤੋਂ ਬਹੁਤ ਲਾਭ ਮਿਲੇਗਾ। ਗੋਰਮਿੰਟ ਗਰਲਜ਼ ਸੀਨੀਅਰ ਸੰਕੈਡਰੀ ਸਕੂਲ ਖੰਨਾ ਦੇ ਪ੍ਰਿੰਸੀਪਲ ਪ੍ਰਦੀਪ ਕੁਮਾਰ ਰੋਣੀ ਨੇ ਸਤੀਸ਼ ਦੂਆ ਦੀ ਪ੍ਰਸੰਸ਼ਾਂ ਕਰਦਿਆਂ ਕਿਹਾ ਕਿ ਲੇਖਕ ਦੀ ਦੂਜੀ ਪੁਸਤਕ ਵਿਦਿਆਰਥੀਆਂ ਨੂੰ ਸਮਰਪਿਤ ਕੀਤੀ ਗਈ ਹੈ। । ਅਧਿਆਪਕ ਆਗੂ ਅਜੀਤ ਸਿੰਘ ਖੰਨਾ ਨੇ ਵੀ ਇਸ ਸਮੇਂ  ਪ੍ਰਿੰਸੀਪਲ ਦੂਆ ਦੀਆਂ ਤਾਰੀਫ਼ ਕਰਦਿਆਂ ਕਿਹਾ ਕਿ ਇੰਨ•ਾਂ ਦੀ ਇਸ ਉਪਲੱਬਧੀ ਨਾਲ 
ਨਾਂਅ ਰੋਸ਼ਨ ਹੋਵੇਗਾ। ਇਸ ਸਮੇਂ ਡਾ. ਗੁਰਮੁੱਖ ਸਿੰਘ ਚਾਹਲ ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ, ਸਤਨਾਮ ਸਿੰਘ ਸੋਨੀ ਯੂਥ ਪ੍ਰਧਾਨ ਖੰਨਾ, ਨੀਰਜ਼ ਵਰਮਾ, ਰਜਿੰਦਰ ਸਿੰਘ ਲੱਖਾ ਰੌਣੀ ਜ਼ਿਲ•ਾ ਪ੍ਰਧਾਨ ਜੱਟ ਮਹਾਂ ਸਭਾ, ਦਰਸ਼ਨ ਸਿੰਘ ਗਿੱਲ, ਹਰਜਿੰਦਰ ਸਿੰਘ ਇਕੋਲਾਹਾ ਬਲਾਕ ਸੰਮਤੀ ਮੈਂਬਰ, ਹੈਪੀ ਰੌਣੀ ਆਦਿ ਹਾਜ਼ਰ ਸਨ।