Saturday, September 1, 2018

ਜਿਮਨਾਸਟਿਕ ਦੀ ਖੇਡ ਲਈ ਸ. ਪ੍ਰ. ਸਕੂਲ ਖੰਨਾ -8 ਵਿੱਚ ਬੱਚਿਆਂ ਦਾ ਲੱਗਿਆ ਵਿਸ਼ੇਸ਼ ਕੈਂਪ


ਕੋਚ ਭੁਪਿੰਦਰ ਸਿੰਘ ਦੇਣਗੇ  ਪ੍ਰਾਇਮਰੀ ਸਕੂਲ ਖੰਨਾ -8 ਦੇ ਬੱਚਿਆਂ ਨੂੰ ਫਰੀ ਕੋਚਿੰਗ
ਖੰਨਾ - ਅੱਜ ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-8 ਵਿਖੇ ਜਿਮਨਾਸਟਿਕ ਦੇ ਖੇਡ ਦੀ ਚੋਣ ਸਬੰਧੀ ਵਿਸ਼ੇਸ਼ ਕੈਂਪ ਕੋਚ ਸ੍ਰੀ ਭੁਪਿੰਦਰ ਸਿੰਘ ਜੀ ਰਿਟਾਇਰ ਜ਼ਿਲ੍ਹਾ ਖੇਡ ਅਫ਼ਸਰ ਜੀ ਦੀ ਅਗਵਾਈ ਵਿੱਚ ਲਗਵਾਇਆ ਗਿਆ । ਇਸ ਸਮੇ ਉਹ ਆਪਣੀ ਟੀਮ ਨਾਲ ਸਕੂਲ ਪਹੁੰਚੇ । ਉਨ੍ਹਾਂ ਵੱਲੋਂ ਸਕੂਲ ਵਿੱਚ ਬੱਚਿਆਂ ਦੇ ਟਰਾਇਲ ਲਏ । ਉਨ੍ਹਾਂ ਨੇ ਅੱਜ ਨੇ ਅੱਜ ਸਕੂਲ ਵਿੱਚੋਂ 16 ਬੱਚਿਆਂ ਦੀ ਟ੍ਰੇਨਿੰਗ ਲਈ ਚੋਣ ਕੀਤੀ । ਪਿਛਲੇ ਲੰਮੇ ਸਮੇਂ ਤੋਂ ਸ. ਭੁਪਿੰਦਰ ਸਿੰਘ ਜੀ ਏ.ਐਸ. ਮਾਡਰਨ ਸਕੂਲ ਖੰਨਾ ਦੇ ਗਰਾਉਂਡ ਵਿੱਚ ਬੱਚਿਆਂ ਨੂੰ ਫ੍ਰੀ ਟ੍ਰੇਨਿੰਗ ਦੇ ਰਹੇ ਹਨ । ਕੋਚ ਸਾਹਿਬ ਦੀ ਟੀਮ ਵੱਲੋ ਵੱਖਰੇ-ਵੱਖਰੇ ਕਰਤੱਵ ਦਿਖਾ ਕੇ ਸਾਰਿਆਂ ਦੇ ਮਨ ਮੋਹ ਲਏ।ਸਕੂਲ ਮੁਖੀ ਸਤਵੀਰ ਰੌਣੀ ਵੱਲੋਂ ਕੋਚ ਸ.ਭੁਪਿੰਦਰ ਸਿੰਘ ਜੀ ਵੱਲੋਂ ਲੋਕ ਭਲਾਈ ਤੇ ਬੱਚਿਆਂ ਤੇ ਸਮਾਜ ਦੀ ਬਿਹਤਰੀ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ 8 ਦੇ ਬੱਚਿਆਂ ਨੂੰ ਖੇਡ ਪ੍ਰਤੀ ਉਤਸ਼ਾਹਿਤ ਕਰਨ ਲਈ ਅਤੇ ਫ੍ਰੀ ਟ੍ਰੇਨਿੰਗ ਦੇਣ ਦੇ ਪ੍ਰਬੰਧ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ ।ਅੱਜ ਇਸ ਕੈਂਪ ਦੌਰਾਨ ਮਨਦੀਪ ਸਿੰਘ ਖੰਨਾ, ਨਵਦੀਪ ਸਿੰਘ, ਮੈਡਮ ਪ੍ਰੋਮਿਲਾ, ਮੈਡਮ ਮੀਨੂੰ, ਕਿਰਨਜੀਤ ਕੌਰ ,ਅਮਨਦੀਪ ਕੌਰ, ਨੀਲੂ ਮਦਾਨ ,ਮੋਨਾ ਸ਼ਰਮਾ, ਮਨੂੰ ਸ਼ਰਮਾ, ਕੁਲਵੀਰ ਕੌਰ, ਮੋਨਿਕਾ ਰਾਣੀ ,ਨਰਿੰਦਰ ਕੌਰ, ਨੀਲਮ ਸਪਨਾ, ਪਰਮਜੀਤ ਕੌਰ, ਰਛਪਾਲ ਕੌਰ ਹਾਜ਼ਰ ਸਨ ।