Thursday, January 3, 2019

ਸ਼ਹਿਰ ਵਾਸੀਆਂ ਲਈ ਚੰਗੀ ਖ਼ਬਰ

ਸ਼ਹਿਰ ਵਾਸੀਆਂ ਲਈ  ਚੰਗੀ ਖ਼ਬਰ ਨਗਰ ਕੌਂਸਲ ਦੇ ਵਲੋਂ ਆਈ ਹੈ। ਜਿਸ ਨਾਲ ਸ਼ਹਿਰ ਵਾਸੀਆਂ ਨੂੰ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਜਲਦੀ ਹੀ ਕੌਂਸਲ ਦੀ ਪੰਜ ਏਕੜ ਜ਼ਮੀਨ 'ਤੇ ਗਊਸ਼ਾਲਾ ( ਕੈਟਲ ਪੌਂਡ) ਬਣੇਗਾ। ਇਸਨੂੰ ਬਘੌਰ ਸਥਿਤ ਸਰਕਾਰੀ ਜ਼ਮੀਨ 'ਤੇ ਖੋਲਿ•ਆ ਜਾਵੇਗਾ। ਇਸ ਸੰਬੰਧੀ ਕੌਂਸਲ ਦੁਆਰਾ ਮਤਾ ਪਾਸ ਕੀਤਾ ਗਿਆ ਸੀ, ਜਿਸਨੂੰ ਸਰਕਾਰ ਦੀ ਮਨਜ਼ੂਰੀ ਮਿਲ ਗਈ ਹੈ। ਜਾਣਕਾਰੀ ਦਿੰਦੇ ਪ੍ਰਧਾਨ ਵਿਕਾਸ ਮਹਿਤਾ ਨੇ ਦੱਸਿਆ ਕਿ ਇਸ ਗਊਸ਼ਾਲਾ ਦੀ ਸਮਰੱਥਾ 2000 ਪਸ਼ੁਆਂ ਦੀ ਹੋਵੇਗੀ। ਇਸਨੂੰ ਇੱਕ ਸੰਸਥਾ ਸੰਭਾਲੇਗੀ ਜਿਸਨੂੰ ਇਹ ਜ਼ਮੀਨ 30 ਸਾਲ ਲਈ ਲੀਜ 'ਤੇ ਦਿੱਤੀ ਗਈ ਹੈ। ਇਸਦਾ ਨਾਮ ਗੌਰੀ ਸ਼ੰਕਰ ਗਊਸ਼ਾਲਾ ਰੱਖਿਆ ਗਿਆ ਹੈ। ਇੱਥੇ ਕੋਈ ਵੀ ਦੁਧਾਰੂ ਪਸ਼ੂ ਰੱਖਣ ਦੀ ਮਨਾਹੀ ਹੋਵੇਗੀ । 

ਮਹਿਤਾ ਨੇ ਕਿਹਾ ਕਿ 15 ਦਿਨ 'ਚ ਸੰਸਥਾ ਦੁਆਰਾ ਜ਼ਮੀਨ ਦੀ ਨਿਸ਼ਾਨਦੇਹੀ ਤੇ ਸ਼ੈੱਡ ਦਾ ਕੰਮ ਕਰ ਲਿਆ ਜਾਵੇਗਾ। ਉਸਦੇ ਬਾਅਦ ਅਵਾਰਾ ਪਸ਼ੂਆਂ ਨੂੰ ਕੌਂਸਲ ਦੇ ਵਲੋਂ ਉੱਥੇ ਭੇਜਣ ਦਾ ਕੰਮ ਸ਼ੁਰੂ ਹੋਵੇਗਾ। ਗਊਸ਼ਾਲਾ ਦਾ ਸਾਰਾ ਖ਼ਰਚ ਸੰਸਥਾ ਦੇ ਵਲੋਂ ਹੀ ਚੁੱਕਿਆ ਜਾਵੇਗਾ। ਮਹਿਤਾ ਨੇ ਕਿਹਾ ਕਿ ਛੇਤੀ ਹੀ ਪ੍ਰਸ਼ਾਸਨ ਤੇ ਪੁਲਿਸ ਦੇ ਨਾਲ ਬੈਠਕ ਕਰਕੇ ਅਵਾਰਾ ਪਸ਼ੂਆਂ ਨੂੰ ਸ਼ਹਿਰ 'ਚ ਛੱਡ ਕੇ ਜਾਣ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾਵੇਗੀ ।ਲੋਕ ਚਰਚਾ ਕਿਆ ਬਾਤ ਬਾਕੀ ਜਬ ਹੋਗਾ ਤਬ ਬਾਤ ਕਰੇਂਗੇ