Sunday, June 16, 2019

ਕੱਲ ਕੋਈ ਬਿਮਾਰ ਨਾ ਹੋਵੇ ਕਲ ਕਿਸੇ ਦੀ ਜਾੜ੍ਹ ਨਾ ਦੁਖੇ

ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਨੇ ਫ਼ੈਸਲਾ ਕੀਤਾ ਹੈ ਕਿ ਕੱਲ੍ਹ 17 ਜੂਨ ਨੂੰ ਭਾਰਤ ਭਰ ਵਿਚ ਹੋ ਰਹੀ ਡਾਕਟਰਾਂ ਦੀ ਹੜਤਾਲ ਪੰਜਾਬ ਵਿਚ ਵੀ ਪੂਰੇ ਜ਼ੋਰ ਸ਼ੋਰ ਨਾਲ ਕੀਤੀ ਜਾਵੇਗੀ। ਇਹ ਗੱਲ ਇੱਥੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਡਾ. ਮਨਿੰਦਰ ਸਿੰਘ ਭਸੀਨ ਜੋ ਆਈ. ਐਮ. ਏ. ਖੰਨਾ ਦੇ ਪ੍ਰਧਾਨ ਵੀ ਹਨ ਨੇ ਦੱਸੀ ਅਤੇ ਕਿਹਾ ਕਿ ਕੱਲ੍ਹ ਪੰਜਾਬ ਦੇ ਨਾਲ ਨਾਲ ਖੰਨਾ ਵਿਚ ਵੀ ਡਾਕਟਰ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੇਵਾਵਾਂ ਬੰਦ ਰੱਖਣਗੇ। ਜਿਨ੍ਹਾਂ ਵਿਚ ਓ. ਪੀ. ਡੀ. ਵੀ ਸ਼ਾਮਿਲ ਹੈ। ਇਸ ਹੜਤਾਲ ਦਾ ਇਹ ਫ਼ੈਸਲਾ ਬੰਗਾਲ ਦੇ ਡਾਕਟਰਾਂ ਖ਼ਿਲਾਫ਼ ਹੋਈ ਹਿੰਸਾ ਦੇ ਖ਼ਿਲਾਫ਼ ਲਿਆ ਗਿਆ
ਇਸ ਦੌਰਾਨ ਇੰਡੀਅਨ ਡੈਂਟਲ ਐਸੋਸੀਏਸ਼ਨ ਖੰਨਾ ਨੇ ਵੀ ਫ਼ੈਸਲਾ ਕੀਤਾ ਕਿ ਦੰਦਾਂ ਦੇ ਡਾਕਟਰ ਵੀ ਆਈ. ਐਮ. ਏ. ਡਾਕਟਰਾਂ ਦੀ ਹਮਾਇਤ ਵਿਚ ਹੜਤਾਲ ਰੱਖਣਗੇ। ਐਸੋਸੀਏਸ਼ਨ ਖੰਨਾ ਦੇ ਸਕੱਤਰ ਡਾ. ਪੰਚਮ ਅਗਰਵਾਲ ਨੇ ਦੱਸਿਆ ਕਿ ਆਈ. ਡੀ. ਏ. ਖੰਨਾ ਦੇ ਪ੍ਰਧਾਨ ਡਾ. ਸੁਨੀਲ ਵਰਮਾ ਦੀ ਹਿਦਾਇਤਾਂ ਅਨੁਸਾਰ ਇੰਡੀਅਨ ਡੈਂਟਲ ਐਸੋਸੀਏਸ਼ਨ ਖੰਨਾ ਨੇ ਆਈ. ਐਮ. ਏ. ਨਾਲ ਮਿਲ ਕੇ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਹੈ। ਡੈਂਟਲ ਸੇਵਾਵਾਂ ਵੀ ਸੋਮਵਾਰ 17 ਜੂਨ ਨੂੰ ਪੂਰੇ ਤੌਰ 'ਤੇ ਬੰਦ ਰਹਿਣਗੀਆਂ।ਲੋਕ  ਚਰਚੇ ਕੱਲ
ਕੋਈ ਬਿਮਾਰ ਨਾ ਹੋਵੇ ਕਲ ਕਿਸੇ ਦੀ ਜਾੜ੍ਹ ਨਾ ਦੁਖੇ