.

Friday, August 2, 2019

ਦੁੱਧ ਦੀਆਂ ਨਦੀਆਂ ਪੰਜਾਬ ਵਿੱਚ

ਖੰਨਾ-- ਬਲਵਿੰਦਰ ਸਿੰਘ  ਡੇਅਰੀ ਵਿਕਾਸ ਅਫ਼ਸਰ ਦੀ ਅਗਵਾਈ 'ਚ ਡੇਅਰੀ ਸਿਖਲਾਈ ਕੇਂਦਰ, ਬੀਜਾ ਦੋ ਹਫ਼ਤੇ ਦਾ ਡੇਅਰੀ ਸਿਖਲਾਈ ਕੋਰਸ ਚਲਾਇਆ ਗਿਆ। ਜਿਸ 'ਚ ਜ਼ਿਲ੍ਹਾ ਲੁਧਿਆਣਾ, ਫ਼ਤਹਿਗੜ੍ਹ ਸਾਹਿਬ, ਸੰਗਰੂਰ ਤੇ ਪਟਿਆਲਾ ਦੇ 41 ਸਿਖਿਆਰਥੀਆਂ ਨੇ ਭਾਗ ਲਿਆ। ਦੁਧਾਰੂ ਪਸ਼ੂਆਂ ਦੀਆਂ ਨਸਲਾਂ, ਨਸਲ ਸੁਧਾਰ ਲਈ ਨਸਲਕਸੀ, ਸਾਰਾ ਸਾਲ ਹਰਾ ਚਾਰਾ ਪੈਦਾ ਕਰਨ ਦੀ ਵਿਉਂਤਬੰਦੀ, ਪਸ਼ੂਆਂ ਦੀ ਆਮ ਬੀਮਾਰੀਆਂ, ਦੁੱਧ ਦੀ ਫੈਟ, ਐੱਸਐੱਨਐੱਫ ਬਾਰੇ, ਦੁੱਧ ਤੋਂ ਦੁੱਧ ਪਦਾਰਥ ਤਿਆਰ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਸੰਤੁਲਿਤ ਪਸ਼ੂ ਖੁਰਾਕ ਤਿਆਰ ਕਰਨ ਤੇ ਵਰਤੋਂ, ਸਾਫ਼ ਦੁੱਧ ਪੈਦਾ ਕਰਨ, ਡੇਅਰੀ ਫਾਰਮਿੰਗ ਦੀ ਆਰਥਿਕਤਾ ਬਾਰੇ ਵੀ ਦੱਸਿਆ। ਵਿਭਾਗੀ ਮਾਹਰਾਂ 'ਚੋਂ ਦਿਲਬਾਗ ਸਿੰਘ ਹਾਂਸ ਡਿਪਟੀ ਡਾਰੈਕਟਰ ਡੇਅਰੀ ਲੁਧਿਆਣਾ, ਬਲਵਿੰਦਰ ਸਿੰਘ ਡੇਅਰੀ ਵਿਕਾਸ ਅਫ਼ਸਰ ਬੀਜਾ,  ਡਾ: ਐਮਪੀ ਸ਼ਰਮਾ, ਮਲਕੀਤ ਸਿੰਘ ਡੀਟੀ, ਬਾਲ ਕ੍ਰਿਸਨ ਡੇਅਰੀ ਫੀਲਡ ਸਹਾਇਕ ਬੀਜਾ ਨੇ ਲਾਹੇਵੰਦ ਜਾਣਕਾਰੀ ਦਿੱਤੀ। ਡੇਅਰੀ ਨਾਲ ਸਬੰਧਤ ਫ਼ਿਲਮਾਂ ਵੀ ਦਿਖਾਈਆ ਗਈਆਂ ਤੇ ਸਿਖਿਆਰਥੀਆਂ ਨੂੰ ਅਗਾਂਹ ਵਧੂ ਡੇਅਰੀ ਫਾਰਮ ਦਾ ਦੌਰਾ ਵੀ ਕਰਵਾਇਆ ਗਿਆ। ਆਦੇਸ ਕੰਗ ਜ਼ਿਲ੍ਹਾ ਸਿਹਤ ਅਫ਼ਸਰ, ਲੁਧਿਆਣਾ ਨੇ ਸਿਖਿਆਰਥੀਆਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ। ਦਿਲਬਾਗ ਸਿੰਘ ਹਾਂਸ ਨੇ ਕਿਹਾ ਕਿ ਡੇਅਰੀ ਫਾਰਮਿੰਗ ਨੂੰ ਆਧੁਨਿਕ ਤੇ ਤਕਨੀਕੀ ਬਣਾਉਣ ਲਈ ਸਰਕਾਰ ਵੱਲੋਂ ਚਾਰਾ ਕੱਟਣ ਤੇ ਕੁਤਰਨ ਵਾਲੀ ਮਸ਼ੀਨ (ਚਾਫ ਕਟਰ), ਮਿਲਕਿੰਗ ਪਾਰਲਰ, ਮਿਲਕਿੰਗ ਮਸੀਨ, ਬਲਕ ਮਿਲਕ ਕੂਲਰ ਤੇ ਮਾਡਲ ਕੈਟਲ ਸੈਡ 'ਤੇ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ।।ਨੌਜਵਾਨਾਂ ਨੂੰ ਡੇਅਰੀ ਦੇ ਧੰਦੇ ਨੂੰ ਵਪਾਰਕ ਲੀਹਾਂ 'ਤੇ ਚਲਾ ਕੇ ਵੱਧ ਤੋਂ ਵੱਧ ਮੁਨਾਫ਼ਾ ਕਮਾਉਣਾ ਚਾਹੀਦਾ ਹੈ।ਲੋਕ ਚਰਚਾ ਸਾਨੂੰ ਆਸ ਦੁੱਧ ਦੀਆਂ ਨਦੀਆਂ ਪੰਜਾਬ ਵਿੱਚ