ਖੇਡ ਵਿਭਾਗ ਪੰਜਾਬ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਜ਼ਿਲ੍ਹਾ ਪੱਧਰੀ ਵਾਲੀਵਾਲ ਦੇ ਮੁਕਾਬਲੇ ਲੜਕੇ-ਲੜਕੀਆਂ ਕਰਵਾਏ ਗਏ। ਜਿਸ 'ਚ ਲੁਧਿਆਣਾ ਜ਼ਿਲ੍ਹੇ ਦੀਆਂ 45ਟੀਮਾਂ ਲੜਕੇ ਤੇ 16 ਟੀਮਾਂ ਲੜਕੀਆਂ ਨੇ ਭਾਗ ਲਿਆ। ਫਾਈਨਲ ਮੁਕਾਬਲੇ 'ਚ ਨਰੇਸ਼ ਚੰਦ ਕੋਚਿੰਗ ਸੈਂਟਰ ਖੰਨਾ ਦੇ ਵਿਦਿਆਰਥੀਆਂ ਨੇ ਲੁਧਿਆਣਾ ਸਟੇਡੀਅਮ ਦੀ ਟੀਮ ਨੂੰ ਹਰਾ ਕੇ ਆਪਣੀ ਝੰਡੀ ਕਾਇਮ ਕੀਤੀ। ਸਟੇਟ ਖੇਡਾਂ ਲਈ 8 ਖਿਡਾਰੀਆਂ ਦੀ ਚੋਣ ਕੀਤੀ ਗਈ। ਟੂਰਨਾਮੈਂਟ 'ਚ ਨਰੇਸ਼ ਚੰਦ ਕੋਚਿੰਗ ਸੈਂਟਰ (ਏ) ਨੇ ਪਹਿਲਾ ਸਥਾਨਟੂਰਨਾਮੈਂਟ 'ਚ ਨਰੇਸ਼ ਚੰਦ ਕੋਚਿੰਗ ਸੈਂਟਰ (ਬੀ) ਨੇ ਤੀਜਾ ਸਥਾਨ ਹਾਸਲ ਕੀਤਾ। ਇਹ ਜਾਣਕਾਰੀ ਬਹਾਦਰ ਸਿੰਘ ਵਾਲੀਵਾਲ ਕੋਚ ਤੇ ਜਗਦੀਪ ਸਿੰਘ ਵਾਲੀਵਾਲ ਕੋਚ ਵੱਲੋਂ ਦਿੱਤੀ ਗਈ। ਖਿਡਾਰੀਆਂ ਦੀ ਇਸ ਪ੍ਰਾਪਤੀ 'ਤੇ ਯੂਥ ਕਾਂਗਰਸ ਪ੍ਰਧਾਨ ਸਤਨਾਮ ਸਿੰਘ ਸੋਨੀ ਰੋਹਣੋਂ, ਮਲਕੀਤ ਸਿੰਘ ਗੋਗਾ ਸਾਬਕਾ ਪ੍ਰਧਾਨ ਨਗਰ ਕੌਂਸਲ ਪਾਇਲ, ਦਿਨੇਸ਼ ਗੌਤਮ ਪਿੰ੍ਰਸੀਪਲ ਏਐੱਸ ਸੀ.ਸੈ. ਸਕੂਲ ਖੰਨਾ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਓਕਾਰ ਸ਼ਰਮਾ ਠੇਕੇਦਾਰਭੁਪਿੰਦਰ ਸਿੰਘ ਗਿੱਲ, ਅਸ਼ੋਕ ਪੁਰੀ, ਭੁਪਿੰਦਰ ਸਿੰਘ ਡੀਪੀ, ਗੁਰਬਚਨ ਸਿੰਘ ਡੀਪੀ, ਬਚਨ ਸਿੰਘ ਡੀਪੀ, ਸੁਭਾਸ਼ ਚੰਦ ਆਦਿ ਹਾਜ਼ਰ ਸਨ।ਲੋਕ ਚਰਚਾ
ਖੇਡਾਂ ਤੰਦਰੁਸਤ ਪੰਜਾਬ ਦੀ ਗਾਰੰਟੀ
ਖੇਡਾਂ ਤੰਦਰੁਸਤ ਪੰਜਾਬ ਦੀ ਗਾਰੰਟੀ