Tuesday, August 6, 2019

ਜਸਵਿੰਦਰਪਾਲ ਸਿੰਘ ਖੰਨਾ ਦੇ ਖੇਤੀਬਾੜੀ ਅਫ਼ਸਰ ਨਿਯੁਕਤ



ਖੰਨਾ--ਪੰਜਾਬ ਸਰਕਾਰ ਵੱਲੋਂ ਡਾ. ਜਸਵਿੰਦਰਪਾਲ ਸਿੰਘ ਨੂੰ ਖੰਨਾ ਦਾ ਖੇਤੀਬਾੜੀ ਅਫ਼ਸਰ ਲਗਾਇਆ ਗਿਆ ਹੈ। ਡਾ. ਜਸਵਿੰਦਰਪਾਲ ਸਿੰਘ ਨੇ ਮੰਗਲਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ। ਡਾ. ਜਸਵਿੰਦਰਪਾਲ ਸਿੰਘ ਨੇ ਕਿਹਾ ਕਿ ਉਹ ਖੇਤੀਬਾੜੀ ਨਾਲ ਸਬੰਧਿਤ ਹਰ ਕੰਮ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਕਿਸਾਨਾਂ ਨੂੰ ਵਧੀਆ ਕਿਸਮ ਦੀ ਦਵਾਈ, ਬੀਜ ਤੇ ਖਾਦਾਂ ਮੁਹੱਈਆਂ ਕਰਵਾਉਣਗੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਤੋਂ ਬਗ਼ੈਰ ਸੁਚੱਜੀ ਖੇਤੀ ਕਰਨ, ਇਸ ਲਈ ਉਹ ਸਬਸਿਡੀ 'ਤੇ ਖੇਤੀਬਾੜੀ ਸੰਦ ਲੈ ਸਕਦੇ ਹਨ। ਜਿਸ 'ਚ ਹੈਪੀ ਸੀਡਰ, ਮਲਚਰ, ਚੋਪਰ,     ਉਲਟਾਵਾਂ ਹੱਲ, ਸੁਪਰ ਐੱਸਐੱਮਐੱਸ ਲੈ ਸਕਦੇ ਹਨ। ਇਸ ਲਈ ਸਰਕਾਰ ਵੱਲੋਂ 9 ਅਸਗਤ ਤੱਕ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਕਿਸਾਨ ਅਰਜ਼ੀਆਂ ਦਫ਼ਤਰ ਆ ਕੇ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਬਾਸਮਤੀ 'ਤੇ 9 ਪਾਬੰਦੀਸ਼ੁਦਾ ਦਵਾਈਆਂ ਦਾ ਛਿੜਕਾਅ ਨਾ ਕਰਨ। ਇਸ ਦੇ ਬਦਲ ਦੀ ਜਾਣਕਾਰੀ ਲਈ ਵਿਭਾਗ ਨਾਲ ਸਪੰਰਕ ਕਰਨ।