Wednesday, October 2, 2019

ਪਿੰਡ ਰੋਹਣੋਂ ਕਲਾਂ ਵਿਖੇ

ਪਿੰਡ ਰੋਹਣੋਂ ਕਲਾਂ ਵਿਖੇ ਬਲਾਕ ਸੰਮਤੀ ਦੇ ਚੇਅਰਮੈਨ ਸਤਨਾਮ ਸਿੰਘ ਸੋਨੀਦੀ ਅਗਵਾਈ 'ਚ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਮਨਾਇਆ ਗਿਆ। ਪਹਿਲਾਂ ਪੰਚਾਇਤ ਘਰ 'ਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਜਨਮ ਦਿਨ 'ਤੇ 'ਚ ਬਲਾਕ ਸੰਮਤੀ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ, ਬੀਡਪੀਓ ਮੋਹਿਤ ਕਲਿਆਣ, ਸਰਪੰਚ ਕੁਲਵਿੰਦਰ ਕੌਰ ਤੇ ਅਧਿਆਪਕਾਂ ਵੱਲੋਂ ਫੁੱਲ ਮਲਾਵਾਂ ਭੇਂਟ ਕੀਤੀਆਂ ਗਈਆਂ ਤੇ ਬਾਅਦ ਪਿੰਡ 'ਚ ਜਾਗਰੂਕਤਾ ਰੈਲੀ ਕੱਢੀ ਗਈ। ਸਾਰਿਆਂ ਵੱਲੋਂ ਘਰ ਘਰ ਜਾ ਕੇ ਲਿਫ਼ਾਫੇ ਇੱਕਠੇ ਕਰਕੇ ਲੋਕਾਂ ਨੂੰ ਪਲਾਸਟਿਕ ਤੋਂ ਮੁਕਤੀ ਤੇ ਸਫ਼ਾਈ ਦਾ ਸੰਦੇਸ਼ ਦਿੱਤਾ ਗਿਆ। ਚੇਅਰਮੈਨ ਸਤਨਾਮ ਸਿੰਘ ਨੇ ਕਿਹਾ ਕਿ ਚੰਗੇ ਸਮਾਜ ਤੇ ਸਿਹਤਮੰਦ ਜੀਵਨ ਲਈ ਆਪਣੀ ਤੇ ਆਪਣੇ ਆਲੇ ਦੁਆਲੇ ਦੀ ਸਫ਼ਾਈ ਬਹੁਤ ਜ਼ਰੂਰੀ ਹੈ। ਇਸ ਲਈ ਹਰ ਨਾਗਰਿਕ ਨੂੰ ਦੇਸ਼ ਤੇ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਸਮਝਦੇ ਹੋਏ ਸਫ਼ਾਈ ਵੱਲ ਧਿਆਨ ਦੇਣਾ ਚਾਹੀਦਾ ਹੈ। ਬੀਡਪੀਓ ਮੋਹਿਤ ਕਲਿਆਣ ਨੇ ਕਿਹਾ ਕਿ ਸਫ਼ਾਈ ਤੇ ਵਾਤਾਵਰਣ ਬਚਾਉਣ ਲਈ ਧਰਤੀ ਨੂੰ ਪਲਾਸਟਿਕ ਮੁਕਤ ਕਰਨ ਦੀ ਜ਼ਰੂਰਤ ਹੈ। ਪੁਲਿਸ ਚੌਂਕੀ ਈਸੜੂ ਦੇ ਮੁਖੀ ਸੁਖਵਿੰਦਰਪਾਲ ਸਿੰਘ ਨੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਨਸ਼ੇ ਕਿਸੇ ਵੀ ਦੇਸ਼ ਤੇ ਸਮਾਜ ਨੂੰ ਘੁਣ ਵਾਗੂੰ ਅੰਦਰੋਂ ਖੋਖਲਾ ਕਰ ਦਿੰਦੇ ਹਨ। ਗੁਰਲਵਲੀਨ ਕੌਰ ਸੁਪਰਵਾਈਜ਼ਰ ਬਾਲ ਵਿਕਾਸ ਵਿਭਾਗ ਵੱਲੋਂ ਪੋਸ਼ਣ ਮਾਂਹ ਸਬੰਧੀ ਜਾਣਕਾਰੀ ਦਿੱਤੀ ਗਈ। ਅਧਿਆਪਕ ਗੁਰਪ੍ਰੀਤ ਸਿੰਘ ਤੇ ਸੁਖਦੇਵ ਸਿੰਘ ਨੇ ਕਿਹਾ ਕਿ ਬੱਚਿਆਂ ਆਪਣੇ ਮਾਪਿਆਂ ਨੂੰ ਸਫ਼ਾਈ ਰੱਖਣ ਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰਨਾ। ਸਰਪੰਚ ਕੁਲਵਿੰਦਰ ਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਸਫ਼ਾਈ ਤੇ ਪਲਾਸਟਿਕ ਸਬੰਧੀ ਜਾਗਰੂਕ ਕਰਨ ਦੀ ਮੁਹਿੰਮ ਸਲਾਘਾਯੋਗ ਹੈ। ਜਿਸ ਨਾਲ ਦੇਸ਼ ਅੰਦਰ ਵਾਤਾਵਰਣ ਪੱਖੋਂ ਵੱਡੀ ਤਬਦੀਲੀ ਆਵੇਗੀ। ਬੱਚਿਆਂ ਨੂੰ ਚੇਅਰਮੈਨ ਸਤਨਾਮ ਸਿੰਘ ਵੱਲੋਂ ਟਾਫ਼ੀਆਂ ਵੀ ਵੰਡੀਆਂ ਗਈਆਂ। ਇਸ ਮੌਕੇ ਪੰਚ ਜਸਵੀਰ ਸਿੰਘ, ਪੰਚ ਜਗਮੇਲ ਸਿੰਘ, ਪੰਚ ਧਰਮਿੰਦਰ ਸਿੰਘ, ਪੰਚ ਸੁਰਜੀਤ ਸਿੰਘ, ਪੰਚ ਕਰਮ ਸਿੰਘ, ਪੰਚ ਨਰੇਸ਼ ਕੌਰ, ਪੰਚ ਦਵਿੰਦਰ ਕੌਰ, ਡਾਇਰੈਕਟਰ ਕੁਲਦੀਪ ਸਿੰਘ, ਡਾਇਰੈਕਟਰ ਹਰੀ ਸਿੰਘ, ਡਾਇਰੈਕਟਰ ਗੁਰਮੀਤ ਸਿੰਘ, ਮੁਖਤਿਆਰ ਖਾਂ, ਕਰਮ ਸਿੰਘ, ਜ਼ੋਰਾ ਸਿੰਘ, ਪ੍ਰਧਾਨ ਗੁਰਦੁਆਰਾ ਕਮੇਟੀ ਮੇਵਾ ਸਿੰਘ, ਕੇਸਰ ਸਿੰਘ ਫੋਰਮੈਨ, ਬਲਦੇਵ ਸਿੰਘ, ਪ੍ਰਿਤਪਾਲ ਸਿੰਘ, ਭਵਨਦੀਪ ਸਿੰਘ, ਜਸਕਰਨ ਸਿੰਘ, ਅਜੈ ਦੀਪ ਸਿੰਘ, ਨੰਬਰਦਾਰ ਜਗਵੀਰ ਸਿੰਘ, ਨੰਬਰਦਾਰ ਭਿੰਦਰ ਸਿੰਘ, ਨੰਬਰਦਾਰ ਜੋਗਿੰਦਰ ਸਿੰਘ, ਸਕੱਤਰ ਪ੍ਰੇਮ ਸਿੰਘ ਹਾਜ਼ਰ ਸਨ