Monday, October 21, 2019

ਬੂਟੇ ਲਗਾਇ, ਸਮਾਰੋਹ ਉਦਘਾਟਨ ਖੰਨਾ ਰਾਜਨੀਤੀ ਬਾਬੇ ਬੋਹੜਾਂ ਨੇ ਕੀਤਾ

ਖੰਨਾ--ਵਾਤਾਵਰਨ ਦੀ ਸ਼ੁੱਧਤਾ ਲਈ ਵਾਰਡ ਨੰਬਰ 30 'ਚ ਕੌਂਸਲਰ ਵਿਜੇ ਸ਼ਰਮਾ ਦੀ ਅਗਵਾਈ 'ਚ ਬੂਟੇ ਲਗਾਏ ਗਏ। ਜਿਸ ਦਾ ਉਦਘਾਟਨ ਕੌਂਸਲਰ ਵਿਜੇ ਸ਼ਰਮਾ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਮਿੰਦਰ ਸਿੰਘ ਲਾਲੀ ਨੇ ਸਾਂਝੇ ਤੌਰ 'ਤੇ ਕੀਤਾ। ਲਾਲੀ ਨੇ ਕਿਹਾ ਕਿ ਸ਼ਹਿਰ ਨੂੰ ਸ਼ਾਫ਼ ਸੁਥਰਾ ਰੱਖਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਤੇ ਬੂਟਿਆਂ ਦੀ ਸੰਭਾਲ ਕਰਨੀ ਚਾਹੀਦੀ ਹੈ। ਕੌਂਲਸਰ ਵਿਜੇ ਸ਼ਰਮਾ ਨੇ ਦੱਸਿਆ ਕਿ ਇਹ ਬੂਟਿਆਂ ਦੀ ਸੰਭਾਲ ਲਈ ਉਦਯੋਗਪਤੀ ਵਰਿੰਦਰ ਕੁਮਾਰ ਗੁੱਡੂ ਸ੍ਰੀ ਗਨੇਸ਼ ਫਲੋਰ ਮਿੱਲ ਵੱਲੋਂ 30 ਟ੍ਰੀ ਗਾਰਡ ਦਾਨ ਕੀਤੇ ਗਏ ਹਨ ਤੇ 20 ਟ੍ਰੀ ਗਾਰਡ ਹੋਰ ਦਾਨ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਾਰਡ ਦੀ ਸਫ਼ਾਈ ਲਈ ਜੇਕਰ ਕਿਸੇ ਨੂੰ ਬੂਟਿਆਂ ਦੀ ਲੋੜ ਹੋਵੇ ਤਾਂ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਜਾਵੇ, ਲੋਕਾਂ ਨੂੰ ਬੁਟੇ ਲਗਾ ਕੇ ਦਿੱਤੇ ਜਾਣਗੇ।  ਇਸ ਦੇ ਨਾਲ ਹੀ ਵਾਰਡ 'ਚ ਬੈੱਚ ਵੀ ਲਗਾਏ ਜਾਣੇ। ਇਸ ਮੌਕੇ ਉਦਯੋਗਪਤੀ ਵਰਿੰਦਰ ਕੁਮਾਰ ਗੁੱਡੂ, ਕੁਲਦੀਪ ਭਾਰਦਵਾਜ, ਪਰਮਜੀਤ ਸਿੰਘ ਮਿੰਟੂ, ਹੰਸ ਰਾਜ ਬਿਰਾਨੀ, ਅੱਛਰੂ ਸ਼ਾਸਤਰੀ, ਸੁਰੇਸ਼ ਕੁਮਾਰ ਸੁਚੇਤਾ, ਹਰਪ੍ਰੀਤ ਸਿੰਘ ਹੈਰੀ, ਰਮੇਸ਼ ਵਿੱਜ, ਸੁਰਿੰਦਰ ਸਿੰਘ, ਰਵੀ ਕੁਮਾਰ ਆਸ਼ੂ, ਸੁਦੇਸ਼ ਕੁਮਾਰ ਗੁਪਤਾ, ਨਰਿੰਦਰ ਸਿੰਘ, ਰਾਮ ਕੁਮਾਰ ਮੌਂਟੀ, ਮਹੇਸ ਸ਼ਾਹੀ, ਦਾਰਾ ਪੰਡਿਤ ਆਦਿ ਹਾਜ਼ਰ ਸਨ।ਲੋਕ ਚਰਚਾ ਬੂਟੇ ਲੱਗੇ ਸਮਾਰੋਹ ਉਦਘਾਟਨ ਖੰਨਾ ਰਾਜਨੀਤੀ ਦੇ ਬਾਬੇ ਬੋਹੜਾਂ ਨੇ ਕੀਤਾ ਕੀਆ ਬਾਤ