Tuesday, August 24, 2021

ਸੀਪੀਐੱਫ ਯੂਨੀਅਨ ਦੀ ਰੈਲੀ ਵਿੱਚ ਖੰਨੇ ਤੋਂ ਅਧਿਆਪਕਾਂ ਦਾ ਵੱਡਾਕਾਫਲਾ ਰਵਾਨਾ

 



ਅਧਿਆਪਕ ਆਗੂ ਸੁਖਦੇਵ ਸਿੰਘ ਬੈਨੀਪਾਲ ਤੇ ਹਰਦੀਪ ਸਿੰਘ ਬਾਹੋਮਾਜਰਾ ਨੇ ਦੱਸਿਆ ਕਿ ਪੰਜਾਬ ਦੀ ਗੁੰਗੀ,ਬੋਲੀ ਸਰਕਾਰ ਤੋਂ ਪੁਰਾਣੀ ਪੈਨਸ਼ਨ ਲਾਗੂ ਕਰਵਾਉਣ ਤੇ ਮੰਗਾਂ ਪੂਰੀਆਂ ਕਰਵਾਉਣ ਲਈ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਪਟਿਆਲੇ ਵਿਖੇ ਸੀਪੀਐੱਫ ਯੂਨੀਅਨ ਵੱਲੋਂ ਮਹਾਂ ਰੈਲੀ ਕੀਤੀ ਜਾ ਰਹੀ ਹੈ।ਜਿਸ ਵਿੱਚ ਖੰਨੇ ਤੋਂ ਅਧਿਆਪਕ 3 ਬੱਸਾਂ ਤੇ ਕਾਰਾਂ ਦਾ ਵੱਡਾ ਕਾਫਲਾ ਲੈ ਕੇ ਜਾ ਰਹੇ ਹਨ। ਝੂਠੀ ਕੈਪਟਨ ਸਰਕਾਰ ਵੱਲੋਂ ਸਰਕਾਰ ਬਣਨ ਤੇ ਮੁਲਾਜ਼ਮਾਂ ਨਾਲ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਵਾਅਦਾ ਯਾਦ ਕਰਵਾਉਣ ਲਈ ਲੇਡੀਜ਼ ਅਧਿਆਪਕਾਵਾਂ ਵੱਡੀ ਗਿਣਤੀ ਵਿੱਚ ਰੈਲੀ ਵਿੱਚ ਹਿੱਸਾ ਲੈ ਰਹੀਆਂ ਹਨ।ਹਰਬੰਸ ਸਿੰਘ ਪੱਪਾ ਤੇ ਜਗਰੂਪ ਸਿੰਘ ਢਿੱਲੋਂ ਨੇ ਕਿਹਾ ਕਿ ਮੁਲਾਜ਼ਮ ਵਰਗ ਸਰਕਾਰ ਦੇ ਨਿੱਤ ਦੇ ਲਾਰਿਆਂ ਤੋਂ ਤੰਗ ਆ ਚੁੱਕਾ ਹੈ।ਹੁਣ ਲੜਾਈ ਆਰ-ਪਾਰ ਦੀ ਹੋਵੇਗੀ।ਸਰਕਾਰਾਂ ਤੇ ਰਾਜਨੀਤਕ ਲੋਕ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਮੁਲਾਜ਼ਮਾਂ,ਕਿਸਾਨਾਂ,ਕਿਰਤੀਆਂ ਦਾ ਸ਼ੋਸ਼ਣ ਕਰ ਰਹੀ ਹੈ। ਸਿਹਤ,ਸਿੱਖਿਆ,ਕਿਸਾਨੀ ਤੇ ਲੋਕ ਭਲਾਈ ਦੇ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਖਤਮ ਕਰ ਰਹੀ ਹੈ,ਦੇਸ਼ ਨੂੰ ਇਹ ਲੋਕ ਲੁੱਟ ਤੇ ਕੁੱਟ ਰਹੇ ਹਨ।ਗਗਨਦੀਪ ਸ਼ਰਮਾ ਤੇ ਸੰਦੀਪ ਸਿੰਘ ਜਰਗ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਸਰਕਾਰੀ ਮੁਲਾਜ਼ਮਾਂ ਹੀ ਸਨ,ਜਿਹਨਾਂ ਨੇ ਅੱਗੇ ਹੋ ਕੇ ਲੋਕ ਸੇਵਾ ਕੀਤੀ।ਜਿਸ ਦਾ ਫਲ ਇਹ ਸਰਕਾਰਾਂ ਮੁਲਾਜ਼ਮਾਂ ਤੋਂ ਉਹਨਾਂ ਦੇ ਬੁਢਾਪੇ ਦਾ ਸਹਾਰਾ ਪੈਨਸ਼ਨ ਖੋ ਕੇ ਦੇ ਰਹੀਆਂ ਹਨ।ਦੂਸਰੇ ਪਾਸੇ ਇਹ ਐੱਮ.ਐੱਲ.ਏ ਆਪ 6-7 ਪੈਨਸ਼ਨਾਂ ਤੇ ਹੋਰ ਸਹੂਲਤਾਂ ਦਾ ਆਨੰਦ ਮਾਣ ਰਹੇ ਹਨ।ਜਸਵੀਰ ਸਿੰਘ ਬੂਥਗੜ੍ਹ ਤੇ ਸਿੰਗਾਰਾ ਸਿੰਘ ਰਸੂਲੜਾ ਨੇ ਕਿਹਾ ਕਿ ਅੱਜ ਪਟਿਆਲੇ ਦੀ ਮਹਾਂ ਰੈਲੀ ਕਰਕੇ ਮੁਲਾਜ਼ਮ ਵਰਗ ਸਰਕਾਰ ਨੂੰ ਚੇਤਾਵਨੀ ਦੇਣ ਜਾ ਰਿਹਾ ਹੈ ਕਿ ਸਰਕਾਰ ਪੁਰਾਣੀ ਪੈਨਸ਼ਨ ਲਾਗੂ ਕਰਨ,ਪੇਅ-ਕਮਿਸ਼ਨ ਲਾਗੂ ਕਰਨ ਤੇ ਮੁਲਾਜ਼ਮਾਂ ਦੀਆਂ ਮੰਗਾਂ ਤੇ ਕੀਤੇ ਵਾਅਦਿਆਂ ਨੂੰ ਪੂਰਾ ਕਰੇ।ਨਹੀਂ ਇਸ ਵਾਰ ਇਸ ਸਰਕਾਰ ਦੀਆਂ ਨੀਤੀਆਂ ਦਾ ਘਰ-ਘਰ ਜਾ ਕੇ ਵਿਰੋਧ ਕੀਤਾ ਜਾਵੇਗਾ ਤੇ ਇਸ ਸਰਕਾਰ ਨੂੰ ਵਿਧਾਨ ਸਭਾ ਚੋਣਾਂ ਵਿੱਚ ਚਲਦਿਆਂ ਕੀਤਾ ਜਾਵੇਗਾ।ਅੱਜ ਰੈਲੀ ਵਿੱਚ ਸਤਵੀਰ ਸਿੰਘ ਰੌਣੀ,ਪਰਮਿੰਦਰ ਚੌਹਾਨ,ਗੁਰਜੀਤ ਸਿੰਘ ਬਾਹੋਮਾਜਰਾ,ਮਨਿੰਦਰ ਸ਼ਰਮਾ,ਹਰਵਿੰਦਰ ਹੈਪੀ,ਦਲਜੀਤ ਭੱਟੀ,ਅਮਨ ਸ਼ਰਮਾ,ਸੁਖਪਾਲ ਸਿੰਘ ਧਰੌੜ  ਸੁਖਵਿੰਦਰ ਸਿੰਘ ਰੋਹਣੋ,ਜਸਵਿੰਦਰ ਸਿੰਘ,ਸੰਦੀਪ ਸਿੰਘ ਜਰਗ,ਗੁਰਿੰਦਰ ਸਿੰਘ ਕਾਕਾ ਜਰਗ,ਕਿਰਨ ਕਿਰਨ ਸਿੰਘ,ਹਰਪ੍ਰੀਤ ਸਿੰਘ ਮਲਕਪੁਰ ,ਇੰਦਰਜੀਤ ਸਿੰਗਲਾ, ਗੁਰਭਗਤ ਸਿੰਘ, ਰਾਕੇਸ਼ ਦਾਊਦਪੁਰ,ਦਲਜੀਤ ਸਿੰਘ,ਭੱਟੀ ਜਸਬੀਰ ਸਿੰਘ ਬੂਥਗੜ੍ਹ,ਪਰਵਿੰਦਰ ਸਿੰਘ ਗੋਹ,ਨਰਿੰਦਰ ਸਿੰਘ ਘਰਾਲਾ,ਸੋਹਣ ਸਿੰਘ ਕਰੌਦੀਆਂ  ਜਗਤਾਰ ਸਿੰਘ ਹੋਲ,ਧਰਮਿੰਦਰ ਸਿੰਘ ਚਕੋਹੀ,ਜੈਪਾਲ ਸਿੰਘ ਰਮਨਦੀਪ,ਗੁਰਦੀਪ ਸਿੰਘ ਰਮਨਦੀਪ ਸਿੰਘ,ਬਰਿੰਦਰ ਸਿੰਘ,ਨਿਰਮੈਲ ਸਿੰਘ,ਮਨਜੀਤ ਸਿੰਘ,ਨਰੇਸ਼ ਕੁਮਾਰ,ਅਮਨਦੀਪ ਸਿੰਘ,ਬਲਵਿੰਦਰ ਸਿੰਘ,ਗੁਰਦੀਪ ਸਿੰਘ,ਗੁਰਪ੍ਰੀਤ ਸਿੰਘ,ਰਾਕੇਸ਼ ਚਾਵਲਾ ,ਅਮਨਦੀਪ ਸਿੰਘ ਜਰਗ,ਮਨਜਿੰਦਰਪਾਲ ਸਿੰਘ  ਗੁਰਮੀਤ ਸਿੰਘ,ਹਰਮਿੰਦਰ ਸਿੰਘ ਗਗੜਾ,ਮਨਜੀਤ ਕੌਰ,ਨਵਰਾਜ ਕੌਰ,ਪਰਦੀਪ ਕੌਰ ਰੁਪਿੰਦਰ ਕੌਰ ,ਰੁਪਿੰਦਰ ਕੌਰ,ਪ੍ਰੋਮਿਲਾ ਕੌਰ ਸਰਬਜੀਤ ਕੌਰ,ਜਸਪ੍ਰੀਤ ਕੌਰ ਹਰਦੀਪ ਕੌਰ,ਮਨਦੀਪ ਕੌਰ ਕਿਰਨਜੀਤ ਕੌਰ,ਗੁਰਚਰਨ ਕੌਰ,ਸੁਖਵਿੰਦਰ ਕੌਰ,ਰਸ਼ਪਾਲ ਕੌਰ,ਸੀਮਾ,ਹਰਪ੍ਰੀਤ ਕੌਰ,ਗੁਰਪ੍ਰੀਤ ਕੌਰ ਸੁਮਨ ਲਤਾ  ਨਾ ਰੋਗੀਆਂ ਹਰਮਿੰਦਰਜੀਤ ਕੌਰ,ਮਨਿੰਦਰ ਕੌਰ,ਵਿਕਾਸ ਕੌਸ਼ਲ,ਦੀਪਮਾਲਾ  ਸ਼ਰਮਾ,ਸੋਨੀਆ ਵਾਲੀਆ ਆਦਿ ਆਗੂ ਹਾਜ਼ਰ ਸਨ।