Wednesday, August 24, 2022

ਧੀਆਂ ਵਧਾਉਣ ਮਾਪਿਆਂ ਦੀ ਸ਼ਾਨ..ਧੀਆਂ ਹੁੰਦੀਆਂ ਬਾਪੂ ਦੀ ਫੁਲਵਾੜੀ ਦੀ ਜਾਨ

 

ਦੋਸਤੋ ਜਦੋਂ ਜ਼ਿਕਰ ਧੀਆਂ ਦਾ ਹੋਵੇ ਤਾਂ ਦੁਨੀਆਂ ਦੀਆਂ ਅਨੇਕਾਂ ਧੀਆਂ ਮਿਲ਼ ਜਾਣਗੀਆਂ ਜਿਨ੍ਹਾਂ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ... ਅੱਜ ਗੱਲ ਕਰਦੇ ਹਾਂ ਖੰਨਾ ਸ਼ਹਿਰ ਦੀਆਂ ਕੁੱਝ ਧੀਆਂ ਦੀ.... ਸ਼ਹਿਰ ਦੀ ਧੀ ਬਬਲੀ ਤਿਵਾੜੀ( ਐਡਵੋਕੇਟ ) ਨੇ ਸਮਾਜ ਵਿੱਚ ਵਿਚਰਦੇ ਹੋਏ ਧਰਤੀ ਨਾਲ ਜੁੜੇ ਰਹਿ ਕੇ ਅਨੇਕਾਂ ਵਾਰ ਸਾਡੇ ਸਮਾਜ,* ਸਾਡੇ ਸ਼ਹਿਰ ਖੰਨਾ ਅਤੇ ਗ਼ਰੀਬੀ ਵਰਗ* ਨੂੰ ਨੇੜੇ ਤੋਂ ਦੇਖਦੇ ਹੋਏ ਕਈ ਅਜਿਹੇ ਮੁੱਦਿਆਂ* ਤੇ ਸਾਡਾ ਧਿਆਨ ਦਿਵਾਇਆ ਜਿੱਥੇ *ਗਰੀਬਾਂ ਦਾ ਘਾਣ* ਕੀਤਾ ਜਾਂਦਾ ਹੈ, ਜਿੱਥੇ ਅਣਗੋਲਿਆਂ* ਕੀਤਾ ਜਾਂਦਾ ਹੈ *ਮੱਧ* *ਵਰਗ ਦੇ ਲੋਕਾਂ ਨੂੰ,* ਸਾਡੀਆਂ ਅਤੇ ਸਾਡੇ ਸਮਾਜ ਦੀਆਂ ਬੁਨਿਆਦੀ ਜਰੂਰਤਾਂ ਨੂੰ ਪੂਰਾ ਕਰਨ ਦੀ *ਆਵਾਜ਼* *ਬੁਲੰਦ* ਕੀਤੀ।

    *ਸਿੰਮੀ ਬੱਤਾ, ਪੂਜਾ ਗੋਇਲ ਨਾਂਅ ਦੀਆਂ ਦੋ ਧੀਆਂ ਅੱਜ ਕਿਸੇ ਪਹਿਚਾਣ* ਦੀ ਮੋਹਤਾਜ਼ ਨਹੀਂ ਹਨ,

 *ਆਜ਼ਾਦੀ ਦਿਹਾੜੇ ਮੌਕੇ*  *ਮੁੱਖ ਮੰਤਰੀ ਪੰਜਾਬ* *ਵੱਲੋਂ* *ਸਨਮਾਨਿਤ ਕੀਤਾ* *ਜਾਂਦਾ ਹੈ....* ਆਪਣੇ ਦਮ ਤੇ ਔਰਤ ਵਰਗ ਦੀ ਫਿੱਕੀ ਕੀਤੀ ਜਾਂਦੀ ਲਕੀਰ  ( *ਹੈਸੀਅਤ ਨੂੰ* ) ਨੂੰ *ਸੁਨਹਿਰੀ ਅੱਖਰਾਂ* ਵਿੱਚ *ਚਮਕਣ* ਲਗਾ ਦਿੱਤਾ । ਅੱਜ ਸਾਡੇ ਸ਼ਹਿਰ ਦੀਆਂ ਸੈਂਕੜੇ ਧੀਆਂ *ਸਿੰਮੀ-ਪੂਜਾ* ਦੀ ਜੋੜੀ ਸਦਕਾ *ਬੇਖੌਫ਼,* ਬਿਨਾਂ ਡਰ, *ਨਿਡਰਤਾ* ਦੇ ਨਾਲ ਸ਼ਹਿਰ ਵਿੱਚ *ਵਿਚਰਦੀਆਂ* ਹਨ।

     ਖੰਨਾ ਸ਼ਹਿਰ ਦੀ ਇੱਕ ਹੋਰ *ਧੀ ਸ਼ਾਹੀਨ* *ਗਿੱਲ* *ਜੂਨੀਅਰ ਏਸ਼ੀਅਨ* *ਚੈਂਪੀਅਨਸ਼ਿਪ* ਖੇਡਦੀ ਹੋਈ *ਜਾਰਡਨ* ਵਿੱਚ *ਗੋਲਡ ਮੈਡਲ* ਨੂੰ *ਚੁੰਮਦੀ* ਹੈ ਅਤੇ ਆਪਣੇ *ਮਾਪਿਆਂ* ਅਤੇ ਸਾਡੇ ਸ਼ਹਿਰ *ਖੰਨਾ ਦਾ ਨਾਮ ਰੋਸ਼ਨ* ਕਰਦੀ ਹੈ।

   ਖੰਨਾ ਸ਼ਹਿਰ ਦੀ ਹੀ *ਭੈਣ ਦਵਿੰਦਰ ਕੌਰ* ਭਾਂਵੇ ਕਿ ਕਿਸੇ ਪਾਰਟੀ ਨਾਲ ਸਬੰਧਤ ਹਨ ਪਰ ਜਦੋਂ *ਸਮਾਜ* *ਸੇਵਾ*  ਵਿੱਚ ਵਿਚਰਦੇ ਹਨ ਤਾਂ *ਬਿਨਾਂ ਕਿਸੇ* *ਭੇਦ-ਭਾਵ ਤੋਂ* ਪਾਰਟੀ ਬਾਜੀ ਤੋਂ ਉੱਪਰ ਉੱਠ ਕੇ *ਸਮਾਜਿਕ ਸੰਸਥਾਵਾਂ* ਦੇ *ਮੋਢੇ* *ਨਾਲ ਮੋਢਾ* ਲਗਾਉਂਦੇ ਹਨ, *ਅਕਸਰ* ਪਹਿਲੇ ਫੋਨ ਤੇ ਹੀ ਤਿਆਰ ਰਹਿੰਦੇ ਹਨ *ਸਮਾਜ ਪ੍ਰਤੀ* ।

    ਇਸੇ ਕੜੀ ਵਿੱਚ ਅਨੇਕਾਂ ਧੀਆਂ ਖੰਨਾ ਸ਼ਹਿਰ ਦੀਆਂ ਮਿਲ ਜਾਣਗੀਆਂ।

   ਹੁਣ ਗੱਲ ਕਰਦੇ ਹਾਂ ਖੰਨਾ ਸ਼ਹਿਰ ਦੀ ਇੱਕ ਹੋਰ ਬੱਚੀ ਸਾਡੇ *ਵੀਰ ਅਮਰਦੀਪ* *ਸਿੰਘ ਪੁਰੇਵਾਲ ਜੀ* *ਦੀ ਧੀ ਰਜੁਆਲ* *ਸਿੰਘ* *ਪੁਰੇਵਾਲ* ( *ਐਡਵੋਕੇਟ* )- ਜਿਸ ਨੇ *ਬਾਰ ਕੌਂਸਲ* *ਆਫ ਪੰਜਾਬ* *ਐਂਡ* *ਹਰਿਆਣਾ* ਵਿੱਚ *ਸਰਟੀਫਿਕੇਟ* ਹਾਸਲ ਕਰ ਕੇ *ਪੁਰੇਵਾਲ ਪਰਿਵਾਰ* ਅਤੇ ਸਾਡੇ *ਸ਼ਹਿਰ* ਦਾ *ਮਾਣ* ਵਧਾਇਆ ਹੈ-

 *ਦਿਓ ਵਧਾਈਆਂ ਵੀਰ* *ਅਮਰਦੀਪ* *ਸਿੰਘ ਪੁਰੇਵਾਲ ਜੀ* ਨੂੰ...

ਮੇਰੀ ਅਰਦਾਸ *ਵਾਹਿਗੁਰੂ* ਜੀ ਅੱਗੇ ਖੰਨਾ ਸ਼ਹਿਰ ਦੀ ਧੀ *ਰਜੁਆਲ ਸਿੰਘ* *ਪੁਰੇਵਾਲ* ਆਉਣ ਵਾਲੇ ਸਮੇਂ ਵਿੱਚ ਹੋਰ *ਤਰੱਕੀਆਂ* ਕਰੇ ਅਤੇ ਖੰਨਾ ਸ਼ਹਿਰ ਦੀਆਂ ਬੱਚੀਆਂ ਲਈ( *ਬਬਲੀ* *ਤਿਵਾੜੀ, ਸਿੰਮੀ-ਪੂਜਾ,* *ਸ਼ਾਹੀਨ ਗਿੱਲ,* *ਦਵਿੰਦਰ ਕੌਰ ਵਾਂਗ* ) *ਚਾਨਣ* *ਮੁਨਾਰਾ* ਬਣੇ।

ਮੇਰਾ ਅੱਜ ਦਾ ਲੇਖ *ਸਮਰਪਿਤ* ਹੈ ਇਹਨਾਂ *ਭੈਣਾਂ* ਅਤੇ *ਧੀਆਂ* ਨੂੰ।

ਤੁਹਾਡਾ ਆਪਣਾ-ਨਿਰਮਲ ਸਿੰਘ ਨਿੰਮਾ ਸਮਾਜ ਸੇਵੀ🙏

 *ਜ਼ਿਕਰ ਚਲਦਾ* *ਰਹੇਗਾ, ਤੁਸੀਂ ਕਦਮ* *ਵਧਾਉਂਦੇ* *ਰਹਿਣਾ...* 

 *ਤੁਸੀਂ ਹੀ ਤਾਂ ਹੋ ਮੇਰੇ* *ਪੰਜਾਬ ਦਾ* *ਸੁਨਹਿਰੀ ਗਹਿਣਾ....*