Monday, September 19, 2022

ਮਾਛੀਵਾਡ਼ਾ ਬਲਾਕ ਸੰਮਤੀ ਦੀ ਚੇਅਰਪਰਸਨ ਦਾ ਚੱਲਿਆ ਆ ਰਿਹਾ ਰੇਡ਼ਕਾ ਮੁੱਕ ਗਿਆ

 ਪਿਛਲੇ ਕਈ ਮਹੀਨਿਆਂ ਤੋਂ ਮਾਛੀਵਾਡ਼ਾ  ਬਲਾਕ ਸੰਮਤੀ ਦੀ ਚੇਅਰਪਰਸਨ ਦਾ ਚੱਲਿਆ ਆ ਰਿਹਾ ਰੇਡ਼ਕਾ ਅੱਜ ਉਸ ਵੇਲੇ ਮੁਕ ਗਿਆ


ਜਦੋਂ ਸਥਾਨਕ ਪੰਚਾਇਤ ਦਫ਼ਤਰ ਵਿਖੇ ਐੱਸ.ਡੀ.ਐੱਮ ਕੁਲਦੀਪ ਸਿੰਘ ਬਾਵਾ ਦੀ ਨਿਗਰਾਨੀ ਹੇਠ ਹਾਜ਼ਰ ਹੋਏ 16 ’ਚੋਂ 11 ਮੈਂਬਰਾਂ ਨੇ ਸਰਬ ਸੰਮਤੀ ਨਾਲ ਸਿਮਰਨਦੀਪ ਕੌਰ ਮਾਨ ਨੂੰ ਚੇਅਰਪਰਸਨ ਚੁਣ ਲਿਆ। ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਮਾਛੀਵਾਡ਼ਾ ਬਲਾਕ ਸੰਮਤੀ ਦੇ ਕੁੱਲ 16 ਮੈਂਬਰ ਹਨ ਜਿਨ੍ਹਾਂ ’ਚੋਂ ਅੱਜ 11 ਮੈਂਬਰ ਰਮੇਸ਼ ਖੁੱਲਰ, ਹੁਸਨ ਲਾਲ ਮਡ਼ਕਨ, ਅਮਨਦੀਪ ਸਿੰਘ ਗੁਰੋਂ, ਸੋਮਨਾਥ,  ਕੁਲਦੀਪ ਕੌਰ, ਕੁਲਵੰਤ ਕੌਰ, ਦਲਜੀਤ ਸਿੰਘ, ਸਿਮਰਨਦੀਪ ਕੌਰ, ਗੁਰਪ੍ਰੀਤ ਕੌਰ, ਗਿਆਨ ਕੌਰ (ਸਾਰੇ ਕਾਂਗਰਸੀ) ਅਤੇ ਇੱਕ ਅਕਾਲੀ ਮੈਂਬਰ ਦਿਲਬਾਰਾ ਸਿੰਘ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਸਿਮਰਨਦੀਪ ਕੌਰ ਨੂੰ ਸਰਬ ਸੰਮਤੀ ਨਾਲ ਆਪਣੀ ਚੇਅਰਪਰਸਨ ਚੁਣ ਲਿਆ। ਬਲਾਕ ਸੰਮਤੀ ਦੇ ਗੈਰ ਹਾਜ਼ਰ ਰਹੇ ਤਿੰਨ ਕਾਂਗਰਸ ਮੈਂਬਰਾਂ ’ਚ ਉਪ ਚੇਅਰਮੈਨ ਸੁਖਪ੍ਰੀਤ ਸਿੰਘ ਝਡ਼ੌਦੀ, ਸਾਬਕਾ ਚੇਅਰਪਰਸਨ ਸਿਮਰਨਜੀਤ ਕੌਰ, ਮਨਜੀਤ ਕੌਰ ਹਨ ਜਦਕਿ ਅਕਾਲੀ ਦਲ ਦੇ ਮੈਂਬਰ ਹਰਜੋਤ ਸਿੰਘ ਮਾਂਗਟ ਤੇ ਚਮਨ ਲਾਲ ਇਸ ਮੌਕੇ ਗੈਰ-ਹਾਜ਼ਰ ਰਹੇ। ਇਸ ਚੋਣ ਪ੍ਰਕਿਰਿਆ ਵਿਚ ਬਲਾਕ ਸੰਮਤੀ ਮੈਂਬਰ ਹੁਸਨ ਲਾਲ ਮਡ਼ਕਨ ਨੇ ਚੇਅਰਪਰਸਨ ਲਈ ਬੀਬੀ ਸਿਮਰਨਦੀਪ ਕੌਰ ਦਾ ਨਾਮ ਪੇਸ਼ ਕੀਤਾ ਜਿਸ ’ਤੇ ਬਾਕੀ ਮੈਂਬਰਾਂ ਨੇ ਸਹਿਮਤੀ ਪ੍ਰਗਟਾਈ। ਚੇਅਰਪਰਸਨ ਦੀ ਚੋਣ ਤੋਂ ਬਾਅਦ ਇਸ ਮੌਕੇ ਪਹੁੰਚੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਹਲਕਾ ਇੰਚਾਰਜ਼ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਬਲਾਕ ਸੰਮਤੀ ਮੈਂਬਰਾਂ ਵਲੋਂ ਸਰਬ ਸੰਮਤੀ ਨਾਲ ਕੀਤੀ ਗਈ ਚੋਣ ਬਹੁਤ ਹੀ ਵਧੀਆ ਗੱਲ ਹੈ ਜਿਸ ਦਾ ਸੰਦੇਸ਼ ਲੋਕਾਂ ਵਿਚ ਚੰਗਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦ ਹੀ ਉਪ ਚੇਅਰਮੈਨ ਦੀ ਚੋਣ ਵੀ ਕੀਤੀ ਜਾਵੇਗੀ। ਉਕਤ ਆਗੂਆਂ ਨੇ ਨਵੀਂ ਚੁਣੀ ਚੇਅਰਪਰਸਨ ਸਿਮਰਨਦੀਪ ਕੌਰ ਮਾਨ ਨੂੰ ਵਧਾਈ ਵੀ ਦਿੱਤੀ। ਬਾਅਦ ਵਿਚ ਨਵੀਂ ਚੁਣੀ ਗਈ ਚੇਅਰਪਰਸਨ ਨੇ ਆਪਣੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਹ ਬਲਾਕ ਸੰਮਤੀ ਦੇ ਕੰਮਾਂ ਵਿਚ ਹਰੇਕ ਦੀ ਸਹਿਮਤੀ ਨਾਲ ਚੱਲਣਗੇ ਅਤੇ ਪਿੰਡਾਂ ਦੇ ਵਿਕਾਸ ਨੂੰ ਪੂਰੀ ਤਨਦੇਹੀ ਨਾਲ ਕਰਵਾਉਣਗੇ। ਇਸ ਮੌਕੇ ਸਿਮਰਨਦੀਪ ਕੌਰ ਦੇ ਪਤੀ ਸੁਖਜਿੰਦਰ ਸਿੰਘ ਪਵਾਤ ਸਾਬਕਾ ਚੇਅਰਮੈਨ ਸ਼ਕਤੀ ਆਨੰਦ, ਪ੍ਰਦੇਸ਼ ਸਕੱਤਰ ਕਸਤੂਰੀ ਲਾਲ ਮਿੰਟੂ, ਬਲਾਕ ਪ੍ਰਧਾਨ ਪਰਮਿੰਦਰ ਤਿਵਾਡ਼ੀ, ਸਮਰਾਲਾ ਦੇ ਪ੍ਰਧਾਨ ਅਜਮੇਰ ਸਿੰਘ ਪੂਰਬਾ, ਜਤਿੰਦਰ ਸਿੰਘ ਜੋਗਾ ਬਲਾਲਾ, ਛਿੰਦਰਪਾਲ ਹਿਯਾਤਪੁਰ, ਸੁਖਦੀਪ ਸਿੰਘ ਬਾਜਵਾ (ਤਿੰਨੋ ਸਰਪੰਚ), ਕੌਂਸਲਰ ਪਰਮਜੀਤ ਪੰਮੀ, ਵਿਨੀਤ ਕੁਮਾਰ ਝਡ਼ੌਦੀ, ਚੇਤਨ ਕੁਮਾਰ, ਆਡ਼੍ਹਤੀ ਜਤਿਨ ਕੁਮਾਰ, ਪੀ.ਏ. ਹਰਚੰਦ ਸਿੰਘ, ਗੁਰਮੁਖ ਸਿੰਘ, ਸਤਨਾਮ ਸਿੰਘ ਝਡ਼ੌਦੀ ਵੀ ਮੌਜੂਦ ਸਨ।Firtu Buisness Directory punjab#~                         *Tolet service* -Udey chum property consultant ਮਕਾਨ ਕੋਠੀ, ਸ਼ੋ-ਰੂਮ ,ਦੁਕਾਨ ਖਰੀਦਣ ਵੇਚਣ ਕਿਰਾਏ ਤੇ ਦੇਣ ਲਈ ਮਿਲੋ 9700700051 ਨੇੜੇ lvy hospital gt road khanna. # with best compliments Subodh Mittal *Krishna vastralya* chandala market khanna 9988397097 *Rajput  jewellers* Guru Amar das market khanna * *Kidizo play way school* Bullepur Road khanna *-*sheetal garments karnail singh road khanna* *Ajay Tiles _ajay marka ISI interloacking pavers &main hole frame & cover ,khanna mobile 9914718000,98550 18000 #. With best compliments *Kansal Feed Industries* Amloh road village Kahanpura * # **Dutta properties*           shop n 137 Guru  Amar Das market gagan dutta 9814080135 contact for any kind of property  sale and purchase #.  Spl. Colourful khadi cotton kurta pajama and new pathani colourful fabric available here.                   *Battu plaza*                             ph no:9872695413,7696664616